ਫ਼ਰੀਦਕੋਟ:ਬੀਤੇ ਕੱਲ੍ਹ ਮੋਗਾ ਵਿਚ ਸੁਖਬੀਰ ਸਿੰਘ ਬਾਦਲ ਦੀ ਰੈਲੀ ਦੌਰਾਨ ਵਿਰੋਧ ਕਰ ਰਹੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਕਿਸਾਨਾਂ ਅਤੇ ਪੁਲਿਸ ਵਿਚਕਾਰ ਹੋਏ ਟਕਰਾਅ ਤੋਂ ਬਾਅਦ ਸੈਂਕੜੇ ਕਿਸਾਨਾਂ ਖਿਲਾਫ਼ ਪਰਚੇ ਦਰਜ ਕੀਤੇ ਹਨ। ਇਰਾਦਾ ਕਤਲ ਦੇ ਮੁਕੱਦਮੇ ਤੋਂ ਬਾਅਦ ਵੱਖ ਵੱਖ ਕਿਸਾਨ ਜਥੇਬੰਦੀਆਂ ਕਿਸਾਨਾਂ ਦੇ ਪੱਖ ਵਿਚ ਇਕਜੁੱਟ ਹੋ ਗਈਆਂ ਹਨ।
ਕਿਸਾਨ ਆਗੂ ਨੇ ਦਿੱਤੀ ਰਾਜਨੀਤਿਕ ਪਾਰਟੀਆਂ ਨੂੰ ਇਹ ਸਲਾਹ - ਮੋਗਾ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਰਾਜਨੀਤਿਕ ਪਾਰਟੀਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਚੋਣਾਂ ਤੋਂ 2 ਮਹੀਨੇ ਪਹਿਲਾਂ ਆਪਨਾ ਪ੍ਰਚਾਰ ਕਰ ਲੈਣ ਹੁਣ ਐਵੇਂ ਪ੍ਰਚਾਰ ਬਹਾਨੇ ਸੂਬੇ ਅੰਦਰ ਭਾਈਚਾਰਕ ਸਾਂਝ ਖ਼ਰਾਬ ਨਾ ਕਰਨ।
ਇਸੇ ਦੇ ਚਲਦੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੀਨੀਅਰ ਮੀਤ ਆਗੂ ਪਵਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਜਿਥੇ ਕੱਲ੍ਹ ਵਾਪਰੇ ਘਟਨਾ ਕ੍ਰਮ ਤੇ ਨਿਰਾਸ਼ਾ ਪ੍ਰਗਟਾਈ। ਉਥੇ ਹੀ ਉਹਨਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਨੂੰ ਅਜਿਹੀ ਕਿਹੜੀ ਕਾਹਲ ਹੈ, ਕਿ ਕਿੰਨਾ ਸਮਾਂ ਪਹਿਲਾਂ ਹੀ ਪ੍ਰਚਾਰ ਸ਼ੁਰੂ ਕਰ ਦਿੱਤਾ।
ਉਹਨਾਂ ਰਾਜਨੀਤਿਕ ਪਾਰਟੀਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਚੋਣਾਂ ਤੋਂ 2 ਮਹੀਨੇ ਪਹਿਲਾਂ ਆਪਨਾ ਪ੍ਰਚਾਰ ਕਰ ਲੈਣ ਹੁਣ ਐਵੇਂ ਪ੍ਰਚਾਰ ਬਹਾਨੇ ਸੂਬੇ ਅੰਦਰ ਭਾਈਚਾਰਕ ਸਾਂਝ ਖ਼ਰਾਬ ਨਾ ਕਰਨ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨਾਂ ਨੂੰ ਬੀਜੇਪੀ ਦੇ ਵਿਰੋਧ ਅਤੇ ਬਾਕੀ ਰਾਜਨੀਤਿਕ ਲੀਡਰਾਂ ਨੂੰ ਕਿਸਾਨੀ ਮਸਲੇ ਤੇ ਸਵਾਲ ਕਰਨ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਕੱਲ੍ਹ ਦੇ ਘਟਨਾਕਰਮ ਤੋਂ ਸਭ ਨੂੰ ਸਬਕ ਲੈਣਾ ਚਾਹੀਦਾ।
ਇਪ ਵੀ ਪੜ੍ਹੋਂ:ਮੋਗਾ ਝੜਪ:ਪੁਲਿਸ ਦਾ ਵੱਡਾ ਐਕਸ਼ਨ, 17 ਕਿਸਾਨਾਂ ਆਗੂਆਂ ਸਣੇ 200 ਤੋਂ ਵੱਧ ਲੋਕਾਂ 'ਤੇ ਪਰਚੇ ਦਰਜ