ਫਰੀਦਕੋਟ:ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਭਾਰਤੀ ਫੁੱਟਬਾਲ ਟੀਮ ਨੇ ਜਰਮਨੀ ਦੇ ਬਰਲਿਨ ਵਿੱਚ ਹੋਈਆਂ ਸਪੈਸ਼ਲ ਓਲੰਪਿਕ ਗੇਮਜ਼ 2023 ਵਿੱਚ ਗੋਲਡ ਮੈਡਲ ਜਿੱਤ ਕੇ ਰਿਕਾਡ ਬਣਾਇਆ ਹੈ। ਇਸ ਟੀਮ ਵਿੱਚ ਫਰੀਦਕੋਟ ਦੇ ਬਲਵੀਰ ਸੀਨੀਅਰ ਸੈਕੰਡਰੀ ਸਕੂਲ ਦੇ ਬਾਰਵੀਂ ਜਮਾਤ ਦੇ ਵਿਦਿਅਰਥੀ ਹਰਜੀਤ ਸਿੰਘ ਵੀ ਖੇਡੇ ਸਨ ਅਤੇ ਉਹਨਾਂ ਨੇ ਭਾਰਤੀ ਟੀਮ ਨੰ ਗੋਲਡ ਮੈਡਲ ਤੱਕ ਪਹੁੰਚਾਉਣ ਵਿੱਚ ਆਪਣੀ ਖੇਡ ਦੇ ਦਮ ਉੱਤੇ ਪੂਰਾ ਸਾਥ ਦਿੱਤਾ। ਗੋਲਡ ਮੈਡਲ ਜਿੱਤ ਕੇ ਪਹਿਲੀ ਵਾਰ ਫਰੀਦਕੋਟ ਪਹੁੰਚਣ ਉੱਤੇ ਉਲੰਪਿਕ ਖਿਡਾਰੀ ਹਰਜੀਤ ਸਿੰਘ ਦਾ ਜਿੱਥੇ ਸਕੂਲ ਪ੍ਰਬੰਧਕਾਂ, ਖੇਡ ਪ੍ਰੇਮੀਆ ਅਤੇ ਪਰਿਵਾਰ ਨੇ ਭਰਵਾਂ ਸੁਆਗਤ ਕੀਤਾ ਉੱਥੇ ਹੀ ਜਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਫਰੀਦਕੋਟ ਵੱਲੋਂ ਕਿਸੇ ਨੇ ਪਹੁੰਚ ਕੇ ਇਸ ਅੰਤਰਰਾਸ਼ਟਰੀ ਖਿਡਾਰੀ ਨੂੰ ਮੁਬਾਰਕਬਾਦ ਨਹੀਂ ਦਿੱਤੀ। ਬਾਵਜੂਦ ਇਸ ਦੇ ਖਿਡਾਰੀ ਦੇ ਪਿਤਾ ਦੀ ਦਰਿਆਦਿਲੀ ਵੇਖੋ ਕੇ ਉਹ ਫਿਰ ਵੀ ਪੂਰੇ ਦੇਸ਼ ਦੇ ਲੋਕਾਂ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ।
ਸਪੈਸ਼ਲ ਓਲੰਪਿਕ ਗੇਮਜ਼ 'ਚ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਹਰਜੀਤ ਸਿੰਘ ਦਾ ਫਰੀਦਕੋਟ ਪਹੁੰਚਣ 'ਤੇ ਭਰਵਾਂ ਸਵਾਗਤ - ਫਰੀਦਕੋਟ ਦੀ ਖ਼ਬਰ ਪੰਜਾਬੀ ਵਿੱਚ
ਜਰਮਨੀ ਵਿੱਚ ਹੋਈਆਂ ਸਪੈਸ਼ਲ ਓਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਭਾਰਤੀ ਫੁੱਟਬਾਲ ਟੀਮ ਦੇ ਖਿਡਾਰੀ ਹਰਜੀਤ ਸਿੰਘ ਦਾ ਫਰੀਦਕੋਟ ਪਹੁੰਚਣ ਉੱਤੇ ਭਰਵਾਂ ਸਵਾਗਤ ਕੀਤਾ ਗਿਆ ਹੈ। ਖਿਡਰੀ ਦੇ ਸਵਾਗਤ ਲਈ ਖੇਡ ਪ੍ਰੇਮੀਆਂ, ਸਕੂਲ ਪ੍ਰਬੰਧਕ ਅਤੇ ਪਰਿਵਾਰਕ ਪਹੁੰਚੇ ਸਨ।
ਹਰਜੀਤ ਭਾਰਤੀ ਟੀਮ ਵਿੱਚ ਡਿਫੈਂਡਰ ਵਜੋਂ ਖੇਡਿਆ:ਇਸ ਮੌਕੇ ਗੱਲਬਾਤ ਕਰਦਿਆਂ ਹਰਜੀਤ ਸਿੰਘ ਦੇ ਕੋਚ ਮਨਦੀਪ ਸਿੰਘ ਸਲੈਚੀ ਨੇ ਦੱਸਿਆ ਕਿ ਬੇਸ਼ੱਕ ਹਰਜੀਤ ਸਿੰਘ ਸਪੈਸ਼ਲ ਲੋੜਾਂ ਵਾਲਾ ਬੱਚਾ ਹੈ ਪਰ ਇਸ ਨੇ ਆਪਣੀ ਖੇਡ ਦੇ ਬਲ ਉੱਤੇ ਭਾਰਤੀ ਫੁੱਟਬਾਲ ਟੀਮ ਨੂੰ ਗੋਲਡ ਮੈਡਲ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ। ਉਹਨਾਂ ਦੱਸਿਆ ਕਿ ਹਰਜੀਤ ਭਾਰਤੀ ਟੀਮ ਵਿੱਚ ਡਿਫੈਂਡਰ ਵਜੋਂ ਖੇਡਿਆ ਅਤੇ ਇਸ ਨੇ ਫਾਈਨਲ ਮੈਚ ਵਿੱਚ ਵਿਰੋਧੀ ਟੀਮ ਦੇ ਕਿਸੇ ਵੀ ਹਮਲੇ ਨੂੰ ਸਫਲ ਨਹੀਂ ਹੋਣ ਦਿੱਤਾ ਜਿਸ ਦੇ ਸਿੱਟੇ ਵਜੋਂ ਭਾਰਤੀ ਟੀਮ ਨੇ 2 ਗੋਲਾਂ ਦੇ ਫਰਕ ਨਾਲ ਮੈਚ ਜਿੱਤ ਕੇ ਗੋਲਡ ਮੈਡਲ ਉੱਤੇ ਕਬਜਾ ਕੀਤਾ ਅਤੇ ਵੱਡਾ ਕੀਰਤੀਮਾਨ ਸਥਾਪਤ ਕੀਤਾ। ਉਹਨਾਂ ਕਿਹਾ ਕਿ ਆਮ ਖਿਡਾਰੀ ਨੂੰ ਸਿਖਾਉਣਾਂ ਸੌਖਾ ਹੁੰਦਾ ਪਰ ਸਪੈਸ਼ਲ ਲੋੜਾਂ ਵਾਲੇ ਬੱਚਿਆ ਨੂੰ ਸਿਖਾਉਣਾ ਬੜਾ ਔਖਾ ਹੁੰਦਾ ਹੈ ਪਰ ਉਹਨਾਂ ਦੀ ਕੀਤੀ ਹੋਈ ਹੋਈ ਮਿਹਨਤ ਸਫਲ ਹੋਈ ਹੈ ਅਤੇ ਅੱਜ ਅਸੀਂ ਇਸ ਖਿਡਾਰੀ ਦਾ ਸੁਆਗਤ ਕਰ ਰਹੇ ਹਾਂ।
ਖਿਡਾਰੀ ਦੀ ਹੌਂਸਲਾ ਅਫ਼ਜ਼ਾਈ: ਇਸ ਮੌਕੇ ਖਿਡਾਰੀ ਦਾ ਸਵਾਗਤ ਕਰਨ ਪਹੁੰਚੇ ਦਲਿਤ ਨੇਤਾ ਭੁਪਿੰਦਰ ਸਿੰਘ ਸਾਹੋਕੇ ਦਲਿਤ ਭਾਈਚਾਰੇ ਦੇ ਬੱਚੇ ਨੇ ਬੜੀ ਗਰੀਬੀ ਵਿੱਚੋਂ ਉੱਠ ਕੇ ਇਸ ਮੁਕਾਮ ਨੂੰ ਹਾਸਲ ਕੀਤਾ ਹੈ, ਜਿਸ ਦੀ ਹੌਂਸਲਾ ਅਫਜਾਈ ਕਰਨਾਂ ਬਣਦਾ ਹੈ। ਉਹਨਾਂ ਕਿਹਾ ਕਿ ਬੱਚੇ ਦੀ ਮਿਹਨਤ ਅਤੇ ਲਗਨ ਸਦਕਾ ਹੀ ਇਹ ਸਭ ਹੋ ਪਾਇਆ। ਉਹਨਾਂ ਫਰੀਦਕੋਟ ਵਾਸੀਆ ਅਤੇ ਖਿਡਾਰੀ ਹਰਜੀਤ ਸਿੰਘ ਦੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਗੱਲਬਾਤ ਕਰਦਿਆ ਖਿਡਾਰੀ ਹਰਜੀਤ ਸਿੰਘ ਨੇ ਕਿਹਾ ਕਿ ਉਸ ਨੂੰ ਖੁਸ਼ੀ ਹੇ ਕਿ ਉਹ ਉਸ ਟੀਮ ਵਿਚ ਖੇਡਿਆ ਜਿਸ ਨੇ ਦੇਸ਼ ਲਈ ਗੋਲਡ ਮੈਡਲ ਜਿੱਤਿਆ। ਉਸ ਨੇ ਕਿਹਾ ਕਿ ਇਸ ਸਭ ਉਸ ਦੇ ਮਾਤਾ-ਪਿਤਾ ਅਤੇ ਕੋਚ ਸਾਹਿਬਾਨਾਂ ਦੇ ਸਹਿਯੋਗ ਸਦਕਾ ਹੀ ਸੰਭਵ ਹੋ ਪਾਇਆ ਹੈ।
- ਬਰਖ਼ਾਸਤ ਏਆਈਜੀ ਰਾਜਜੀਤ ਸਿੰਘ ਦਾ ਨਹੀਂ ਲੱਭਿਆ ਕੋਈ ਸੁਰਾਗ, ਕੋਰਟ ਨੇ ਕੱਢੇ ਗੈਰ ਜ਼ਮਾਨਤੀ ਵਾਰੰਟ
- ਪਰਲ ਸਕੈਮ ਦੇ ਪੀੜਤਾਂ ਨੂੰ ਪੰਜਾਬ ਸਰਕਾਰ ਮੋੜੇਗੀ ਡੁੱਬਿਆ ਪੈਸਾ, ਪਰਲ ਕੰਪਨੀ ਦੀ ਜਾਇਦਾਦ ਸਰਕਾਰ ਲੈਣ ਲੱਗੀ ਕਬਜ਼ੇ 'ਚ
- Kataruchak Video Case: ਕਟਾਰੂਚੱਕ ਜਿਨਸੀ ਸੋਸ਼ਣ ਮਾਮਲਾ 'ਚ SC ਕਮਿਸ਼ਨ ਦੀ ਇੱਕ ਹੋਰ ਕਾਰਵਾਈ, ਦਿੱਲੀ ਬੁਲਾਏ ਪੰਜਾਬ ਦੇ ਅਧਿਕਾਰੀ
ਇਸ ਮੌਕੇ ਗੱਲਬਾਤ ਕਰਦਿਆ ਖਿਡਾਰੀ ਹਰਜੀਤ ਸਿੰਘ ਦੇ ਪਿਤਾ ਸ਼ਾਮਾ ਸਿੰਘ ਨੇ ਦੱਸਿਆ ਕਿ ਉਸ ਨੰ ਬੜੀ ਖੁਸ਼ੀ ਹੈ ਕਿ ਉਸ ਦੇ ਪੁੱਤ ਨੇ ਦੇਸ਼ ਲਈ ਵੱਡਾ ਕੰਮ ਕੀਤਾ ਅਤੇ ਗੋਲਡ ਮੈਡਲ ਜਿੱਤਿਆ। ਉਸ ਨੇ ਦੱਸਿਆ ਕਿ ਖੁਸ਼ੀ ਵਿੱਚ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ। ਉਸ ਨੇ ਆਪਣੇ ਪੁੱਤ ਦੀ ਇਸ ਪ੍ਰਾਪਤੀ ਤੇ ਬਹੁਤ ਮਾਣ ਹੈ। ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਅਤੇ ਪਰਿਵਾਰ ਨੇ ਉਸ ਦੇ ਬੇਟੇ ਨੂੰ ਬਹੁਤ ਮਾਣ ਅਤੇ ਪਿਆਰ ਬਖਸ਼ਿਆ ਅਤੇ ਉਮੀਦ ਕਰਦਾਂ ਹਾਂ ਕਿ ਇਹ ਮਾਣ ਸਤਿਕਾਰ ਇਸੇ ਤਰ੍ਹਾਂ ਬਣਿਆ ਰਹੇਗਾ। ਜ਼ਿਲ੍ਹਾ ਪ੍ਰਸ਼ਾਸਨ ਜਾਂ ਖੇਡ ਵਿਭਾਗ ਵੱਲੋਂ ਕੋਈ ਵੀ ਸੰਜੀਦਗੀ ਨਾਂ ਦਿਖਾਏ ਜਾਣ ਤੇ ਬੋਲਦਿਆ ਖਿਡਾਰੀ ਦੇ ਪਿਤਾ ਨੇ ਕਿਹਾ ਕਿ ਉਸ ਦੇ ਬੇਟੇ ਨੇ ਦੇਸ਼ ਲਈ ਮੈਡਲ ਜਿੱਤਿਆ ਪ੍ਰਸ਼ਾਸਨਿਕ ਅਧਿਕਾਰੀਆਂ ਇਸ ਮੌਕੇ ਉਹਨਾਂ ਨਾਲ ਖੜ੍ਹਨਾਂ ਚਾਹੀਦਾ ਸੀ ਬੱਚੇ ਦੀ ਹੌਂਸਲਾ ਅਫਜਾਈ ਕਰਨੀ ਚਾਹੀਦੀ ਸੀ ਚਲੋ ਫਿਰ ਵੀ ਉਹਨਾਂ ਦਾ ਧੰਨਵਾਦ ਹੈ।
ਖਿਡਾਰੀ ਦੇ ਸੁਆਗਤ ਲਈ ਨਾਂ ਪਹੁੰਚ ਸਕਣ ਲਈ ਜਦ ਡਿਪਟੀ ਡਾਇਰੈਕਟਰ ਸਪੋਰਟਸ ਫਰੀਦਕੋਟ ਪਰਮਿੰਦਰ ਸਿੰਘ ਨਾਲ ਉਹਨਾਂ ਦੇ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਬਾਅਦ ਵਿਚ ਫੋਨ ਕਰਨ ਦਾ ਕਹਿ ਕੇ ਫੋਨ ਕੱਟ ਦਿੱਤਾ। ਸਰਕਾਰੀ ਛੁੱਟੀ ਹੋਣ ਕਾਰਨ ਕਿਸੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲ ਨਹੀਂ ਹੋ ਸਕੀ।