ਪੰਜਾਬ

punjab

ETV Bharat / state

ਜੋ ਝੂਠੇ ਵਾਅਦੇ ਕੈਪਟਨ ਨੇ ਲੋਕਾਂ ਨਾਲ ਕੀਤੇ ਸਨ ਉਹ ਕਾਂਗਰਸ ਦੇ ਹੀ ਸਨ : ਬਰਾੜ - ਕੈਪਟਨ

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਨੇਤਾ ਮਨਤਾਰ ਸਿੰਘ ਬਰਾੜ ਵਲੋਂ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਤੰਜ ਕਸਦਿਆਂ ਕਿਹਾ ਕਿ ਡਰਾਈਵਰ ਬਦਲਣ ਨਾਲ ਰੇਸ ਨਹੀਂ ਜਿੱਤੀ ਜਾ ਸਕਦੀ।

ਜੋ ਝੂਠੇ ਵਾਅਦੇ ਕੈਪਟਨ ਨੇ ਲੋਕਾਂ ਨਾਲ ਕੀਤੇ ਸਨ ਉਹ ਕਾਂਗਰਸ ਦੇ ਹੀ ਸਨ : ਬਰਾੜ
ਜੋ ਝੂਠੇ ਵਾਅਦੇ ਕੈਪਟਨ ਨੇ ਲੋਕਾਂ ਨਾਲ ਕੀਤੇ ਸਨ ਉਹ ਕਾਂਗਰਸ ਦੇ ਹੀ ਸਨ : ਬਰਾੜ

By

Published : Jul 22, 2021, 6:51 PM IST

ਫ਼ਰੀਦਕੋਟ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਨੇਤਾ ਮਨਤਾਰ ਸਿੰਘ ਬਰਾੜ ਵਲੋਂ ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਤੰਜ ਕਸਦਿਆਂ ਕਿਹਾ ਕਿ ਡਰਾਈਵਰ ਬਦਲਣ ਨਾਲ ਰੇਸ ਨਹੀਂ ਜਿੱਤੀ ਜਾ ਸਕਦੀ।

ਜੋ ਝੂਠੇ ਵਾਅਦੇ ਕੈਪਟਨ ਨੇ ਲੋਕਾਂ ਨਾਲ ਕੀਤੇ ਸਨ ਉਹ ਕਾਂਗਰਸ ਦੇ ਹੀ ਸਨ : ਬਰਾੜ

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੁਣ ਕੈਪਟਨ ਅਮਰਿੰਦਰ ਦੀ ਜਗ੍ਹਾ ਨਵਜੋਤ ਸਿੰਘ ਸਿੱਧੂ ਨੂੰ ਅੱਗੇ ਲਗਾ ਕੇ 2022 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਚਾਹੁੰਦੀ ਹੈ ਪਰ ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੋ ਝੂਠੇ ਵਾਅਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਈ ਸੀ ਉਹ ਵਾਅਦੇ ਕੈਪਟਨ ਦੇ ਨੀ ਬਲਕਿ ਕਾਂਗਰਸ ਪਾਰਟੀ ਦੇ ਸਨ।

ਉਨ੍ਹਾਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਲੋਕ ਸਭ ਸਮਝ ਚੁਕੇ ਹਨ ਅਤੇ ਵਾਰ ਵਾਰ ਝੂਠੇ ਵਾਅਦਿਆ ਨਾਲ ਸਰਕਾਰ ਨਹੀਂ ਬਣ ਸਕੇਗੀ।ਉਹਨਾਂ ਨਾਲ ਹੀ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨਾਲ ਗਦਾਰੀ ਕੀਤੀ ਹੈ।

ਇਹ ਵੀ ਪੜ੍ਹੋ : ਸੁਖਬੀਰ ਅਤੇ ਰੰਧਾਵਾ ਦੇ ਬਿਆਨਾਂ ਤੋਂ ਬਾਅਦ ਸੂਬੇ ਵਿਚ ਸਿਆਸੀ ਹਲਚਲ

ABOUT THE AUTHOR

...view details