ਪੰਜਾਬ

punjab

ETV Bharat / state

ਖਾਲੀ ਪਲਾਂਟ 'ਚ ਮਜ਼ਦੂਰ ਨੂੰ ਲੱਗਿਆ ਬਿਜਲੀ ਦਾ ਕਰੰਟ - ਨੌਜਵਾਨ ਵੈੱਲਫੇਅਰ ਸੁ਼ਸਾਇਟੀ

ਫਰੀਦਕੋਟ ਦੀ ਤਾਰੀ ਵਾਲੀ ਗਲੀ ਨੰ.5 ਵਿੱਚ ਇੱਕ ਮਜ਼ਦੂਰ ਨੂੰ ਖਾਲੀ ਪਲਾਟ ਵਿੱਚ ਕਰੰਟ ਲੱਗ ਗਿਆ। ਬਿਜਲੀ ਦਾ ਕਰੰਟ ਲੱਗਣ ਨਾਲ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ।

ਫ਼ੋਟੋ
ਫ਼ੋਟੋ

By

Published : Jul 11, 2021, 9:46 AM IST

ਫਰੀਦਕੋਟ: ਇੱਥੋਂ ਦੀ ਤਾਰੀ ਵਾਲੀ ਗਲੀ ਨੰ.5 ਵਿੱਚ ਇੱਕ ਮਜ਼ਦੂਰ ਨੂੰ ਖਾਲੀ ਪਲਾਟ ਵਿੱਚ ਕਰੰਟ ਲੱਗ ਗਿਆ। ਬਿਜਲੀ ਦਾ ਕਰੰਟ ਲੱਗਣ ਨਾਲ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ।

ਮਜ਼ਦੂਰ ਨੂੰ ਕਰੰਟ ਲੱਗਣ ਦੀ ਸੂਚਨਾ ਰਾਹਗੀਰ ਨੇ ਜੈਤੋ ਦੀ ਮਸ਼ਹੂਰ ਸਮਾਜ ਸੇਵੀ ਸੰਸਥਾ ਨੌਜਵਾਨ ਵੈੱਲਫੇਅਰ ਸੁ਼ਸਾਇਟੀ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਨੌਜਵਾਨ ਵੈੱਲਫੇਅਰ ਸੁ਼ਸਾਇਟੀ ਦੀ ਟੀਮ ਅਤੇ ਡਰਾਈਵਰ ਮੀਤ ਸਿੰਘ ਮੀਤਾ, ਘਟਨਾ ਵਾਲੀ ਥਾਂ ਉੱਤੇ ਪਹੁੰਚੇ।

ਫ਼ੋਟੋ

ਇਹ ਵੀ ਪੜ੍ਹੋ:World Population day: ਦੁਨੀਆ 'ਚ ਲਗਾਤਾਰ ਵੱਧ ਰਹੀ ਆਬਾਦੀ ਖ਼ਤਰੇ ਦੀ ਘੰਟੀ

ਕਰੰਟ ਲੱਗੇ ਆਦਮੀ ਨੂੰ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ ਲਈ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਵੱਲੋਂ ਸਥਿਤੀ ਜ਼ਿਆਦਾ ਗੰਭੀਰ ਦੇਖਦਿਆਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ।

ABOUT THE AUTHOR

...view details