ਫਰੀਦਕੋਟ:ਦਿੱਲੀ ਦੀਆਂ ਬਰੂਹਾਂ ‘ਤੇ ਪਿਛਲੇ 9 ਮਹੀਨਿਆਂ ਤੋਂ ਕਿਸਾਨ ਡਟੇ ਕਿਸਾਨਾਂ ਦੇ ਹੱਕ ਵਿੱਚ ਹੁਣ ਸਕੂਲਾਂ ਦੇ ਬੱਚੇ ਵੀ ਉਤਰ ਆਏ ਹਨ। ਹਾਲਾਂਕਿ ਪਹਿਲਾਂ ਵੀ ਇਨ੍ਹਾਂ ਬੱਚਿਆਂ ਵੱਲੋਂ ਕਿਸਾਨਾਂ ਦਾ ਸਮੇਂ-ਸਮੇਂ ਤੇ ਸਮਰਥਨ ਕੀਤਾ ਗਿਆ ਹੈ। ਅਰਮਾਨਪ੍ਰੀਤ ਸਿੰਘ ਨਾਮ ਦੇ ਸਕੂਲੀ ਵਿਦਿਆਰਥੀਆਂ ਵੱਲੋਂ ਕਿਸਾਨਾਂ ਦਾ ਸਮਰਥਨ ਕੀਤਾ ਜਾ ਰਿਹਾ ਹੈ। ਅਰਮਾਨਪ੍ਰੀਤ ਸਿੰਘ ਇੱਕਲਾ ਹੀ ਸੜਕ ‘ਤੇ ਪੈਨਰ ਫੜ ਕੇ ਸਰਕਾਰਾਂ ਦਾ ਵਿਰੋਧ ਕਰ ਰਿਹਾ ਹੈ। ਦਰਅਸਲ ਅਰਮਾਨਪ੍ਰੀਤ ਸਿੰਘ ਸ਼ਾਮ 7 ਵਜੇ ਤੋਂ 8 ਵਜੇ ਤੱਕ ਸੜਕ ਕਿਨਾਰੇ ਖੜ੍ਹਾ ਹੋ ਕੇ ਕਿਸਾਨੀ ਅੰਦੋਲਨ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਅਰਮਾਨਪ੍ਰੀਤ ਸਿੰਘ ਨੇ ਕਿਹਾ, ਕਿ ਉਹ ਪਿਛਲੀ 1 ਤਰੀਕ ਤੋਂ ਲਗਾਤਾਰ ਸ਼ਹਿਰ ਦੇ ਚੌਂਕੇ ਵਿੱਚ ਖੜ੍ਹ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਆਪਣਾ ਰੋਸ ਜਤਾ ਰਿਹਾ ਹੈ। ਸ਼ਾਮ 7 ਵਜੇ ਤੋਂ ਲੈ ਕੇ 8 ਤੱਕ ਭਾਈ ਘਨਈਆ ਚੌਂਕ ਵਿੱਚ ਖੜ੍ਹਦਾ ਹੈ।