ਪੰਜਾਬ

punjab

ETV Bharat / state

ਬੇਜ਼ੁਬਾਨਾਂ ਦਾ ਸਹਾਰਾ ਬਣੀ ਬੀੜ ਸੁਸਾਇਟੀ

ਫ਼ਰੀਦਕੋਟ ਦੀ ਸਮਾਜ ਸੇਵੀ ਸੰਸਥਾ ‘ਬੀੜ ਸੁਸਾਇਟੀ’ ਅਤੇ ਇਲੈਕਟ੍ਰੋਨਿਕਸ ਮੀਡੀਆਂ ਵੈਲਫੇਅਰ ਸੁਸਾਇਟੀ ਨੇ ਲੌਕਡਾਊਨ ਦੌਰਾਨ ਜ਼ਖ਼ਮੀ ਹਾਲਤ ਵਿੱਚ ਮਿਲੇ ਪਰਿੰਦਿਆਂ ਦਾ ਇਲਾਜ ਕਰ ਠੀਕ ਹੋਣ ਉਪਰੰਤ ਆਜ਼ਾਦ ਕਰ ਦਿੱਤਾ।

ਬੇਜ਼ੁਬਾਨਾਂ ਦਾ ਸਹਾਰਾ ਬਣੀ ਬੀੜ ਸੁਸਾਇਟੀ
ਬੇਜ਼ੁਬਾਨਾਂ ਦਾ ਸਹਾਰਾ ਬਣੀ ਬੀੜ ਸੁਸਾਇਟੀ

By

Published : Jun 13, 2020, 9:11 PM IST

ਫ਼ਰੀਦਕੋਟ: ਲੰਬੇ ਸਮੇਂ ਤੋਂ ਪੰਛੀਆਂ ਦੀ ਅਤੇ ਵਾਤਾਵਰਨ ਦੀ ਸੰਭਾਲ ਵਿਚ ਲੱਗੀ ਫ਼ਰੀਦਕੋਟ ਦੀ ਸਮਾਜ ਸੇਵੀ ਸੰਸਥਾ ਬੀੜ ਸੁਸਾਇਟੀ ਅਤੇ ਜ਼ਿਲ੍ਹਾ ਇਲੈਕਟ੍ਰੋਨਿਕਸ ਮੀਡੀਆ ਵੱਲੋਂ ਲੌਕਡਾਊਨ ਦੌਰਾਨ ਜ਼ਖ਼ਮੀ ਹਾਲਤ ਵਿਚ ਮਿਲੇ ਤੋਤਿਆਂ ਨੂੰ ਆਈਜੀ ਫ਼ਰੀਦਕੋਟ ਦੀ ਹਾਜ਼ਰੀ ਵਿੱਚ ਠੀਕ ਹੋਣ ਉਪਰੰਤ ਪਿੰਜਰੇ ਵਿੱਚੋਂ ਆਜ਼ਾਦ ਕੀਤਾ ਗਿਆ।

ਬੇਜ਼ੁਬਾਨਾਂ ਦਾ ਸਹਾਰਾ ਬਣੀ ਬੀੜ ਸੁਸਾਇਟੀ

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬੀੜ ਸੁਸਾਇਟੀ ਦੇ ਮੁਖੀ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਲੌਕਡਾਊਨ ਦੇ ਦੌਰਾਨ ਉਹਨਾਂ ਨੂੰ ਕੁਝ ਤੋਤੇ ਜ਼ਖ਼ਮੀ ਹਾਲਤ ਵਿੱਚ ਮਿਲੇ ਸਨ ਜਿਨ੍ਹਾਂ ਦਾ ਸੰਸਥਾ ਦੇ ਡਾਕਟਰ ਵੱਲੋਂ ਇਲਾਜ ਕੀਤਾ ਗਿਆ ਅਤੇ ਅੱਜ ਤੰਦਰੁਸਤ ਹੋਣ ਤੇ ਇਹਨਾਂ ਨੂੰ ਪਿੰਜਰੇ ਵਿੱਚੋਂ ਆਜ਼ਾਦ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਸੁਸਾਇਟੀ ਦੇ ਕਾਰਜਾਂ ਨੂੰ ਵੇਖਦੇ ਹੋਏ ਸਹਿਰ ਦੇ ਲੋਕਾਂ ਵਿਚ ਵੀ ਜਾਗਰੂਤਾ ਆਈ ਹੈ ਅਤੇ ਹੁਣ ਹਰ ਕੋਈ ਜ਼ਖ਼ਮੀਂ ਪੰਛੀਆਂ ਦੀ ਸੰਭਾਲ ਲਈ ਉਪਰਾਲੇ ਕਰ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਆਈ ਜੀ ਰੇਜ਼ ਫ਼ਰੀਦਕੋਟ ਕੌਸਤੁਭ ਸ਼ਰਮਾਂ ਨੇ ਕਿਹਾ ਕਿ ਜੋ ਉਪਰਾਲਾ ਬੀੜ ਸੁਸਾਇਟੀ ਵੱਲੋਂ ਕੀਤਾ ਗਿਆ ਇਹ ਸਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਕੁਦਰਤ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਸਾਨੂੰ ਪਸ਼ੂ ਪੰਛੀਆਂ ਅਤੇ ਵਾਤਾਵਰਨ ਦੀ ਸੰਭਾਲ ਕਰਨੀ ਚਾਹੀਦੀ ਹੈ।

ਉਨ੍ਹਾਂ ਪੰਛੀਆਂ ਦੀ ਤਸਕਰੀ ਅਤੇ ਸ਼ਿਕਾਰ ਕਰਨ ਵਾਲਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।

ABOUT THE AUTHOR

...view details