ਪੰਜਾਬ

punjab

ETV Bharat / state

ਅਕਾਲੀ ਦਲ ਨੇ ਮੁੜ ਚੁੱਕਿਆ ਪੰਥਕ ਏਜੰਡਾ

ਅਕਾਲੀ ਦਲ ਨੇ ਮੁੜ ਪੰਥਕ ਰਾਗ ਹੈ। ਕੱਲ ਫ਼ਰੀਦਕੋਟ ਵਿੱਚਲੇ ਧਰਨੇ ਦੌਰਾਨ ਅਕਾਲੀ ਆਗੂਆਂ ਨੂੰ ਮੁੜ ਪੰਥਕ ਰਾਗ ਗਾਉਂਦੇ ਦੇਖਿਆ ਗਿਆ।ਸੀਨੀਅਨ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਧਰਨੇ ਦੌਰਾਨ ਖੁੱਲ੍ਹ ਕੇ ਪੰਥਕਾਂ ਤੇ ਰਾਜਨੀਤੀ ਦੀਆਂ ਗੱਲਾਂ ਕੀਤੀਆਂ ਤੇ ਨਾਅਰੇ ਵੀ ਲਗਵਾਏ ਗਏ।

The Akali Dal has taken the Panthic agenda again
ਅਕਾਲੀ ਦਲ ਨੇ ਮੁੜ ਚੁੱਕਿਆ ਪੰਥਕ ਏਜੰਡਾ

By

Published : Jan 31, 2020, 11:58 AM IST

ਫ਼ਰੀਦਕੋਟ: ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਵਲੋਂ ਫ਼ਰੀਦਕੋਰ ਵਿਖੇ ਪੰਜਾਬ ਸਰਕਾਰ ਵਿਰੁੱਧ ਲਗਾਇਆ ਗਿਆ ਸੀ। ਪਰ ਇਸ ਧਰਨੇ ਵਿੱਚ ਅਕਾਲੀ ਆਗੂ ਨੂੰ ਮੁੜ ਪੰਥਕ ਰਾਗ ਅਲਾਪ ਦਿਆਂ ਦੇਖਿਆ ਗਿਆ। ਪਰ ਕੱਲ ਫ਼ਰੀਦਕੋਟ ਵਿੱਚਲੇ ਧਰਨੇ ਦੌਰਾਨ ਅਕਾਲੀ ਆਗੂਆਂ ਨੂੰ ਮੁੜ ਪੰਥਕ ਰਾਗ ਗਾਉਂਦੇ ਦੇਖਿਆ ਗਿਆ।ਸੀਨੀਅਨ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਧਰਨੇ ਦੌਰਾਨ ਖੁੱਲ੍ਹ ਕੇ ਪੰਥਕਾਂ ਤੇ ਰਾਜਨੀਤੀ ਦੀਆਂ ਗੱਲਾਂ ਕੀਤੀਆਂ ਤੇ ਨਾਅਰੇ ਵੀ ਲਗਵਾਏ ਗਏ।

10 ਵਰ੍ਹਿਆਂ ਦੇ ਅਰਸੇ ਤੱਕ ਪੰਜਾਬ ਦੀ ਸੱਤਾ ਦੇ ਵਿੱਚ ਰਹਿਣ ਵਾਲੇ ਅਕਾਲੀ ਦਲ ਦੀ ਪੰਜਾਬ ਦੀ ਸਿਆਸਤ ਵਿੱਚ ਹੋਈ ਖਸਤਾ ਹਾਲਤ ਹੀ ਸ਼ਾਇਦ ਅਕਾਲੀ ਦਲ ਨੂੰ ਮੁੜ ਪੰਥਕ ਲੀਂਹਾਂ 'ਤੇ ਲੈ ਆਈ ਹੈ। ਅਕਾਲੀ ਰਾਜ ਦੌਰਾਨ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਨੇ ਅਕਾਲੀ ਦਲ ਦੀ ਪੰਥਕ ਧਿਰਾਂ ਵਿੱਚ ਜੋ ਮਿੱਟੀ ਪਲੀਤ ਕੀਤੀ ਸੀ।ਉਸ ਤੋਂ ਬਾਅਦ ਅਕਾਲੀ ਦਲ ਜਿਥੇ ਸੱਤਾ 'ਚੋਂ ਬਾਹਰ ਹੋ ਗਿਆ ਉਥੇ ਹੀ ਇਸ ਵਿਰੁੱਧ ਸਿੱਖ ਜਗਤ ਵਿੱਚ ਇੱਕ ਵਿਆਪਕ ਰੋਸ ਲਹਿਰ ਬਣ ਗਈ ਸੀ।

ਅਕਾਲੀ ਦਲ ਨੇ ਮੁੜ ਚੁੱਕਿਆ ਪੰਥਕ ਏਜੰਡਾ
ਕਿਸੇ ਵੇਲੇ ਅਕਾਲੀ ਦਲ ਨਰੋਲ ਪੰਥਕ ਸਿਆਸਤ ਕਰ ਕੇ ਸਿੱਖ ਜਗਤ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਸੀ। ਪਰ ਅਕਾਲੀ ਦਲ ਵਲੋਂ ਪਾਰਟੀ ਨੂੰ ਪੰਜਾਬ ਪਾਰਟੀ ਬਣਾਉਣ ਤੋਂ ਬਾਅਦ ਹੋਲੀ ਹੋਲੀ ਦਲ ਦੇ ਪੰਥਕ ਅਧਾਰ ਨੂੰ ਖੋਰਾ ਲੱਗ ਗਿਆ।ਜਿਸ ਦਾ ਅਸਰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਾਫ ਦੇਖਣ ਨੂੰ ਮਿਲਿਆ।ਪਰ ਹੁਣ ਅਕਾਲੀ ਦਲ ਦੇ ਕਈ ਵੱਡੇ ਆਗੂਆਂ ਵਲੋਂ ਦਲ ਅੰਦਰ ਪਰਿਵਾਰਵਾਦ ਅਤੇ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਨੀਤੀਆਂ ਖ਼ਿਲਾਫ ਬਗਾਵਤੀ ਸੁਰ ਅਖਤਿਆਰ ਕੀਤੇ ਗਏ ਹਨ।

ਇਹ ਵੀ ਪੜ੍ਹੋ :ਫ਼ਰੀਦਕੋਟ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ

ਹੁਣ ਦੇਖਣਾ ਇਹ ਹੋਵੇਗਾ ਕਿ ਪੰਥਕ ਮੁੱਦੇ ਵੱਲ ਮੋੜ ਕੀ ਅਕਾਲੀ ਦਲ ਦੇ ਸਿਆਸੀ ਹਲਾਤ ਨੂੰ ਠੀਕ ਕਰ ਪਾਵੇਗਾ ਕਿ ਨਹੀਂ।

ABOUT THE AUTHOR

...view details