ਫ਼ਰੀਦਕੋਟ: ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਕਰਨ ਦੇ ਮਾਮਲੇ ਵਿੱਚ ਘਿਰੇ ਜੱਗੀ ਜੌਹਲ ਦੇ ਇਲਾਵਾ ਚਾਰ ਹੋਰ ਕਥਿਤ ਦੋਸ਼ੀਆਂ 'ਤੇ ਫ਼ਰੀਦਕੋਟ ਦੀ ਅਦਾਲਤ ਵਿੱਚ ਮਾਮਲਾ ਚੱਲ ਰਿਹਾ ਸੀ। ਇਸ ਮਾਮਲੇ ਵਿੱਚ ਮਾਨਯੋਗ ਅਦਾਲਤ ਵੱਲੋਂ ਦੋਸ਼ੀਆਂ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਗਏ ਹਨ।
ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਦੇ ਦੋਸ਼ੀ ਅਦਾਲਤ ਚੋਂ ਬਰੀ - ਫ਼ਰੀਦਕੋਟ
ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਫੰਡਿੰਗ ਕਰਨ ਦੇ ਮਾਮਲੇ ਵਿੱਚ ਘਿਰੇ ਜੱਗੀ ਜੌਹਲ ਦੇ ਇਲਾਵਾ ਚਾਰ ਹੋਰ ਕਥਿਤ ਦੋਸ਼ੀਆਂ ਨੂੰ ਫ਼ਰੀਦਕੋਟ ਦੀ ਅਦਾਲਤ ਵਿੱਚ ਨੇ ਬਰੀ ਕਰ ਦਿੱਤਾ ਗਿਆ ਹੈ। ਥਾਣਾ ਬਾਜਾਖਾਨਾ ਵਿੱਚ 26 ਜੂਨ 2016 ਨੂੰ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੀ ਸੁਣਵਾਈ ਦੌਰਾਨ ਇਨ੍ਹਾਂ ਦੋਸ਼ੀਆਂ ਨੂੰ ਬਰੀ ਕੀਤਾ ਗਿਆ ਹੈ।
ਫ਼ੋਟੋ
ਵੇਖੋ ਵੀਡੀਓ
ਇਹ ਵੀ ਪੜ੍ਹੋ: ਮੁਖਰਜੀ ਨਗਰ ਮਾਮਲਾ: ਦਿੱਲੀ ਪੁਲਿਸ ਨੇ 2 ਪੁਲਿਸ ਕਰਮਚਾਰੀਆਂ ਨੂੰ ਕੀਤਾ ਬਰਖ਼ਾਸਤ
ਬਰੀ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਕਥਿਤ ਦੋਸ਼ੀ ਬਣਾਏ ਗਏ ਤਿਰਲੋਕ ਸਿੰਘ ਨੇ ਕਿਹਾ ਕਿ ਸਾਡੇ ਤੇ ਇੱਕ ਝੂਠਾ ਮਾਮਲਾ ਦਰਜ ਹੋਇਆ ਸੀ ਜਿਸ ਵਿੱਚ ਅਸੀਂ ਬੁੱਧਵਾਰ ਨੂੰ ਸਾਰੇ ਅਦਾਲਤ ਦੇ ਵੱਲੋਂ ਬਰੀ ਕੀਤੇ ਗਏ ਹਾਂ ਜਿਸਦੇ ਲਈ ਉਹ ਅਦਾਲਤ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜੋ ਸਾਡੇ ਖਿਲਾਫ਼ ਦੂਜੇ ਮਾਮਲੇ ਦਰਜ ਹਨ ਉਨ੍ਹਾਂ ਵਿੱਚ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਛੇਤੀ ਬਰੀ ਹੋਣਗੇ।