ਫ਼ਰੀਦਕੋਟ: ਕੋਟਕਪੂਰਾ ਦੇ ਮੁਕਤਸਰ ਰੋਡ 'ਤੇ ਸ਼ਨੀਵਾਰ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਮੋਟਰਸਾਈਕਲ ਦੀ ਚੈਨ 'ਚ ਚੁੰਨੀ ਫੱਸਣ ਨਾਲ ਇੱਕ ਬਜ਼ੁਰਗ ਔਰਤ ਦਾ ਸਿਰ ਧੜ ਤੋਂ ਵੱਖ ਹੋ ਗਿਆ।
ਫ਼ਰੀਦਕੋਟ: ਮੋਟਰਸਾਈਕਲ ਦੀ ਚੈਨ 'ਚ ਫੱਸੀ ਚੁੰਨੀ, ਬਜ਼ੁਰਗ ਔਰਤ ਦਾ ਸਿਰ ਹੋਇਆ ਧੜ ਤੋਂ ਵੱਖ - road accident in faridkot
ਕੋਟਕਪੂਰਾ ਦੇ ਮੁਕਤਸਰ ਰੋਡ 'ਤੇ ਮੋਟਰਸਾਈਕਲ ਦੀ ਚੈਨ 'ਚ ਚੁੰਨੀ ਫੱਸਣ ਨਾਲ ਇੱਕ ਬਜ਼ੁਰਗ ਔਰਤ ਦਾ ਸਿਰ ਧੜ ਤੋਂ ਵੱਖ ਹੋ ਗਿਆ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏਐੱਸਆਈ ਹਾਕਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕਾ ਦੇ ਪੁੱਤਰ ਦੇ ਬਿਆਨ 'ਤੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਮੁਕਤਸਰ ਨਿਵਾਸੀ ਨੀਰਜ ਸ਼ਰਮਾ ਅਤੇ ਵਿਜੈ ਕੁਮਾਰ ਦੋਵੇਂ ਹੀ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕੰਮਕਾਜ ਦੇ ਲਈ ਮੁਕਤਸਰ ਜਾ ਰਹੇ ਸਨ। ਇਸ ਦੌਰਾਨ ਵਿਜੈ ਦੇ ਗੁਆਂਢ 'ਚ ਰਹਿਣ ਵਾਲੀ ਸੁਖਪਾਲ ਕੌਰ ਮੁਕਤਸਰ 'ਚ ਰਹਿੰਦੀ ਆਪਣੀ ਧੀ ਨੂੰ ਮਿਲਣ ਲਈ ਉਕਤ ਨੌਜਵਾਨਾਂ ਦੇ ਨਾਲ ਮੋਟਰਸਾਈਲ 'ਤੇ ਸਵਾਰ ਸੀ। ਹਾਲੇ ਉਹ ਪਿੰਡ ਵਾੜਾ ਦਰਾਕਾ ਦੇ ਕੋਲ ਹੀ ਪਹੁੰਚੇ ਸਨ ਕਿ ਸੁਖਪਾਲ ਕੌਰ ਦੀ ਚੁੰਨੀ ਮੋਟਰਸਾਈਲ ਦੀ ਚੈਨ 'ਚ ਫੱਸ ਗਈ, ਜਿਸ ਕਾਰਨ ਉਸ ਦੀ ਧੋਣ ਧੜ ਤੋਂ ਵੱਖ ਹੋ ਗਈ ਅਤੇ ਉਹ ਜ਼ਮੀਨ 'ਤੇ ਡਿੱਗ ਗਈ।
ਇਸ ਮਾਮਲੇ 'ਚ ਨੀਰਜ ਸ਼ਰਮਾ ਅਤੇ ਵਿਜੈ ਕੁਮਾਰ ਨੇ ਦੱਸਿਆ ਕਿ ਬਜ਼ੁਰਗ ਔਰਤ ਉਨ੍ਹਾਂ ਦੇ ਮੋਟਰਸਾਈਕਲ 'ਤੇ ਪਿੱਛੇ ਬੈਠੀ ਸੀ ਤੇ ਅਚਾਨਕ ਬਾਈਕ ਦੀ ਚੈਨ 'ਚ ਚੁੰਨੀ ਫੱਸ ਜਾਣ ਕਾਰਨ ਇਹ ਹਾਦਸਾ ਵਾਪਰਿਆ। ਇਸ ਮਾਮਲੇ ਦੇ ਜਾਂਚ ਅਧਿਕਾਰੀ ਏਐੱਸਆਈ ਹਾਕਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕਾ ਦੇ ਪੁੱਤਰ ਦੇ ਬਿਆਨ 'ਤੇ ਸੀਆਰਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ 'ਚ ਭੇਜ ਦਿੱਤਾ ਹੈ।