ਫਰੀਦਕੋਟ: ਜ਼ਿਲ੍ਹੇ ਦੇ ਪਿੰਡ ਮੰਡ ਵਾਲਾ ਦੇ ਪਰਮਜੀਤ ਸਿੰਘ ’ਤੇ ਉਸ ਵੇਲੇ ਵੱਡੀ ਆਫਤ ਆਣ ਪਈ ਜਦੋਂ ਉਸ ਦੇ ਸਟੋਰ ਕੀਤੇ ਹੋਏ ਕਬਾੜ ਦੇ ਸਮਾਨ ਨੂੰ ਨਾਲ ਦੇ ਖੇਤਾਂ ਵਿੱਚੋਂ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਉਸ ਦਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਪਰਿਵਾਰ ਵੱਲੋਂ ਹੁਣ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਜਾ ਰਹੀ ਹੈ।
ਕਣਕ ਦੇ ਨਾੜ ਤੋਂ ਕਬਾੜ ਦੇ ਸਮਾਨ ਨੂੰ ਲੱਗੀ ਭਿਆਨਕ ਅੱਗ ਇਸ ਮੌਕੇ ਜਾਣਕਾਰੀ ਦਿੰਦਿਆ ਪੀੜਤ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਕਬਾੜ ਦਾ ਕੰਮ ਕਰਦਾ ਹੈ ਅਤੇ ਇੱਥੇ ਉਸ ਦਾ ਕਬਾੜ ਦਾ ਸਮਾਨ ਦਾ ਸਟੋਰ ਸੀ। ਸ਼ਖ਼ਸ ਨੇ ਦੱਸਿਆ ਕਿ ਕਬਾੜ ਨੂੰ ਸਟੋਰ ਕਰਨ ਤੋਂ ਬਾਅਦ ਵਿੱਚ ਵੇਚ ਕੇ ਆਪਣਾ ਗੁਜ਼ਾਰਾ ਚਲਾਉਂਦਾ ਸੀ।
ਪੀੜਤ ਨੇ ਦੱਸਿਆ ਕਿ ਕਬਾੜ ਵਿੱਚ ਪਲਾਸਟਕ, ਸ਼ੀਸ਼ਾ ਅਤੇ ਲੱਕੜ ਦਾ ਸਮਾਨ ਜ਼ਿਆਦਾ ਸੀ ਜੋ ਨਾਲ ਲੱਗਦੇ ਖੇਤਾਂ ਵਿੱਚ ਲੱਗੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਗੇਡ ਕਰਮਚਾਰੀਆ ਨੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਇਆ।
ਉਨ੍ਹਾਂ ਦੱਸਿਆ ਕਿ ਨਾਲ ਦੇ ਕਿਸੇ ਖੇਤ ਵਿੱਚ ਕਿਸੇ ਕਿਸਾਨ ਵੱਲੋਂ ਕਣਕ ਦੇ ਨਾੜ ਨੂੰ ਅਣਗਹਿਲੀ ਨਾਲ ਅੱਗ ਲਗਾਈ ਗਈ ਸੀ ਜੋ ਤੇਜ਼ ਹਵਾ ਚਲਦੀ ਹੋਣ ਦੇ ਚਲਦੇ ਉਸ ਦੇ ਕਬਾੜ ਦੇ ਸਮਾਨ ਨੂੰ ਲੱਗ ਗਈ ਅਤੇ ਉਸ ਦਾ ਕਬਾੜ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਉਸ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਸ ਨੂੰ ਸਰਕਾਰ ਕੋਈ ਮੁਆਵਜ਼ਾ ਦੇਵੇ ਤਾਂ ਜੋ ਉਹ ਮੁੜ ਤੋਂ ਪੈਰਾ ਸਿਰ ਹੋ ਸਕੇ।
ਇਸ ਮੌਕੇ ਗੱਲਬਾਤ ਕਰਦਿਆ ਪਿੰਡ ਦੇ ਲੋਕਾਂ ਨੇ ਕਿਹਾ ਕਿ ਪਰਮਜੀਤ ਸਿੰਘ ਗਰੀਬ ਵਿਅਕਤੀ ਹੈ , ਇਸ ਦਾ ਸਾਰਾ ਕਾਰੋਬਾਰ ਕਬਾੜ ’ਤੇ ਹੀ ਨਿਰਭਰ ਸੀ ਅਤੇ ਪਿੰਡ ਦੇ ਕਿਸੇ ਕਿਸਾਨ ਵੱਲੋਂ ਕਣਕ ਦੇ ਨਾੜ ਨੂੰ ਅਣਗਹਿਲੀ ਨਾਲ ਲਗਾਈ ਗਈ ਅੱਗ ਦੇ ਕਾਰਨ ਇਸ ਦਾ ਸਾਰਾ ਕਬਾੜ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਸਰਕਾਰ ਮੁਆਵਜ਼ਾ ਦੇਵੇ।
ਇਹ ਵੀ ਪੜ੍ਹੋ:ਪਟਿਆਲਾ ਘਟਨਾ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਮਾਨ ਸਰਕਾਰ ’ਤੇ ਚੁੱਕੇ ਸਵਾਲ