ਫ਼ਰੀਦਕੋਟ :ਕੋਈ ਵੇਲਾ ਸੀ ਜਦੋਂ ਪੰਜਾਬ ਦੇ ਮਾਲਵਾ ਖੇਤਰ ਖੇਡਾਂ ਵਿੱਚ ਸਭ ਤੋਂ ਉੱਤੇ ਮੰਨਿਆ ਜਾਂਦਾ ਸੀ ਅਤੇ ਮਾਲਵਾ ਖੇਤਰ ਦਾ ਸ਼ਹਿਰ ਫਰੀਦਕੋਟ ਜਿੱਥੋਂ ਦਾ ਇਤਿਹਾਸਕ ਸਟੇਡੀਅਮ ਨਹਿਰੂ ਸਟੇਡੀਅਮ ਖੇਡਾਂ ਦਾ ਮੱਕਾ ਮੰਨਿਆ ਜਾਂਦਾ ਸੀ, ਇੱਥੇ ਹਰ ਤਰ੍ਹਾਂ ਦੀਆਂ ਖੇਡਾਂ ਜਿਨ੍ਹਾਂ ਵਿੱਚ ਖਾਸ ਕਰ ਕੇ ਹਾਕੀ, ਅਥਲੈਟਿਕ, ਬਾਸਕਟਬਾਲ, ਵਾਲੀਬਾਲ, ਜਿਮਨਾਸਟਿਕ, ਹੈਡ ਬਾਲ ਅਤੇ ਕੁਸ਼ਤੀਆਂ ਲਈ ਮੈਦਾਨ ਬਣੇ ਹਨ ਅਤੇ ਪ੍ਰੋਫੈਸ਼ਨਲ ਕੋਚ ਇੱਥੇ ਖਿਡਾਰੀਆਂ ਨੂੰ ਪ੍ਰੈਕਟਿਸ ਕਰਵਾਉਂਦੇ ਸਨ।
ਜਿਨ੍ਹਾਂ ਖਿਡਾਰੀਆਂ ਵਿੱਚੋ ਕਈ ਨਾਮਵਰ ਖਿਡਾਰੀ ਪੈਦਾ ਕੀਤੇ ਜਿਨ੍ਹਾਂ ਨੇ ਭਾਰਤ ਦਾ ਨਾਮ ਚਮਕਾਇਆ ਪਰ ਅਫਸੋਸ ਅੱਜ ਇਹ ਖਿਡਾਰੀਆਂ ਦਾ ਮੱਕਾ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋਕੇ ਆਪਣੀ ਹੋ ਰਹੀ ਤਰਸਯੋਗ ਹਾਲਤ ਉੱਤੇ ਹੰਝੂ ਵਹਾਅ ਰਿਹਾ ਹੈ। ਭਾਵ ਸਰਕਾਰ ਖੇਡਾਂ ਨੂੰ ਪ੍ਰਮੋਟ ਕਰਨ ਲਈ ਦਾਅਵੇ ਕਰਦੀਆਂ ਹਨ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਨਾ ਤਾਂ ਸਰਕਾਰ ਖਿਡਾਰੀਆਂ ਲਈ ਸਹੀ ਮੈਦਾਨ, ਸਹੀ ਕੋਚਿੰਗ ਜਾਂ ਖੇਡਾਂ ਦਾ ਸਾਜ਼ੋ ਸਮਾਨ ਮੁਹੱਈਆ ਕਰਵਾ ਰਹੀ ਹੈ। ਫਿਰ ਵੀ ਅਜਿਹੀਆਂ ਉਮੀਦਾਂ ਕੀਤੀਆਂ ਜਾ ਸਕਦੀਆਂ ਹਨ ਕਿ ਪੰਜਾਬ ਦੇ ਖਿਡਾਰੀ ਤਮਗੇ ਜਿੱਤ ਕੇ ਸੂਬੇ ਦਾ ਨਾਮ ਰੋਸ਼ਨ ਕਰਨ।
ਜੇ ਫਰੀਦਕੋਟ ਦੇ ਨਹਿਰੂ ਸਟੇਡੀਅਮ ਦੀ ਮੌਜੂਦਾ ਹਾਲਾਤ ਬਾਰੇ ਗੱਲ ਕਰੀਏ ਤਾਂ ਇਸ ਸਟੇਡੀਅਮ ਵਿੱਚ ਹਰ ਗ੍ਰਾਊਂਡ ਵਿੱਚ ਸਰਕੰਡੇ ਘਾਹ-ਬੂਟੀਆਂ ਉੱਘ ਚੁੱਕਿਆਂ ਹਨ। ਜਿੱਥੇ ਮੈਦਾਨਾ ਦੀ ਸਾਂਭ-ਸੰਭਾਲ ਲਈ ਕੋਈ ਮਾਲੀ ਜਾਂ ਸੇਵਾਦਾਰ ਨਹੀਂ ਹੈ। ਖਿਲਾਡੀ ਖੁਦ ਆ ਕੇ ਪਹਿਲਾਂ ਸਫਾਈ ਕਰਦੇ ਹਨ ਫਿਰ ਖੇਡਦੇ ਹਨ। ਕੋਈ ਕੋਚ ਨਾ ਹੋਣ ਕਾਰਨ ਸੀਨੀਅਰ ਖਿਡਾਰੀ ਜੋ ਹਲੇ ਵੀ ਖੇਡਾਂ ਪ੍ਰਤੀ ਪਿਆਰ ਰੱਖਦੇ ਹਨ। ਉਹ ਬੱਚਿਆਂ ਨੂੰ ਖੇਡਾਂ ਦੀ ਪ੍ਰੈਕਟਿਸ ਕਰਵਾ ਰਹੇ ਹਨ। ਇਸ ਸਟੇਡੀਅਮ ਵਿੱਚ ਖਿਡਾਰੀਆਂ ਲਈ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਅਤੇ ਜੇ ਕੋਈ ਸਮਾਜ ਸੇਵੀ ਕੋਈ ਨਲਕਾ ਲਗਵਾ ਦਿੰਦਾ ਹੈ ਤਾਂ ਕੁੱਜ ਦਿਨਾ ਚ ਹੀ ਗਾਇਬ ਹੋ ਜਾਂਦਾ ਹੈ।