ਫ਼ਰੀਦਕੋਟ: ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਅਧਿਆਪਕਾਂ ਨੂੰ ਵਿਹਲੜ ਕਹਿਣ ਦਾ ਮੁੱਦਾ ਭੱਖਦਾ ਜਾ ਰਿਹਾ ਹੈ। ਇਸ ਬਿਆਨ ਨੂੰ ਲੈ ਕੇ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਮੰਤਰੀ ਸਾਹਿਬ ਦੇ ਇਸ ਬਿਆਨ ਤੋਂ ਭੜਕੇ ਅਧਿਆਪਕਾਂ ਨੇ ਫ਼ਰੀਦਕੋਟ ਵਿੱਚ ਬਲਬੀਰ ਸਿੱਧੂ ਦਾ ਪੁਤਲਾ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਅਧਿਆਪਕਾਂ ਨੇ ਸਿੱਧੂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।
ਬਲਬੀਰ ਸਿੱਧੂ ਵੱਲੋਂ ਵਿਹਲੜ ਕਹਿਣ 'ਤੇ ਭੜਕੇ ਅਧਿਆਪਕ - ਵਿਹਲੜ ਕਹਿਣ ਦਾ ਮੁੱਦਾ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਅਧਿਆਪਕਾਂ ਨੂੰ ਵਿਹਲੜ ਕਹਿਣ ਦਾ ਮੁੱਦਾ ਭੱਖਦਾ ਜਾ ਰਿਹਾ ਹੈ। ਇਸ ਬਿਆਨ ਨੂੰ ਲੈ ਕੇ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਮੰਤਰੀ ਸਾਹਿਬ ਦੇ ਇਸ ਬਿਆਨ ਤੋਂ ਭੜਕੇ ਅਧਿਆਪਕਾਂ ਨੇ ਫ਼ਰੀਦਕੋਟ ਵਿੱਚ ਬਲਬੀਰ ਸਿੱਧੂ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਅਧਿਆਪਕਾਂ ਨੇ ਸਿੱਧੂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।
ਅਧਿਆਪਕ ਆਗੂ ਸੁਖਵਿੰਦਰ ਸਿੰਘ ਨੇ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਹੜਾ ਮੰਤਰੀ ਕੋਰੋਨਾ ਮਹਾਂਮਾਰੀ ਦੌਰਾਨ ਆਪਣੇ ਗੇਟ ਦੇ ਬਾਹਰ ਲੋਕਾਂ ਨੂੰ ਨਾ ਮਿਲਣ ਦੀ ਤਖ਼ਤੀ ਲਾ ਲੈਂਦਾ ਹੈ ਉਹ ਮੰਤਰੀ ਫਰੰਟ ਲਾਈਨ 'ਤੇ ਲੜਨ ਵਾਲੇ ਅਧਿਆਪਕਾਂ ਨੂੰ ਵਿਹਲੜ ਕਹਿਣ ਦਾ ਹੱਕ ਕਿਵੇਂ ਰੱਖਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਬਲਬੀਰ ਸਿੱਧੂ ਨੂੰ ਇਹ ਨਹੀਂ ਪਤਾ ਕੇ ਅਧਿਆਪਕਾਂ ਨੇ ਸਕੂਲ ਬੰਦ ਹੋਣ ਦੇ ਬਾਵਜੂਦ ਘਰ-ਘਰ ਜਾ ਕੇ ਦਾਖ਼ਲਾ ਕੀਤਾ। ਇਸੇ ਨਾਲ ਹੀ ਆਨ-ਲਾਈਨ ਜਮਾਤਾਂ ਲਾ ਕੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ ਅਤੇ ਲੋੜਵੰਦ ਬੱਚਿਆਂ ਨੂੰ ਆਪਣੀ ਤਨਖਾਹਾਂ ਵਿੱਚੋਂ ਰਾਸ਼ਨ ਸਮੇਤ ਕਿਤਾਬਾਂ ਵੰਡ ਰਹੇ ਹਨ।
ਪ੍ਰਦਰਸ਼ਨ ਦੌਰਾਨ ਅਧਿਆਪਕ ਆਗੂਆਂ ਨੇ ਕਿਹਾ ਕਿ ਅਧਿਆਪਕ ਇਸ ਸਕੰਟ ਦੇ ਸਮੇਂ ਵਿੱਚ ਇਕਾਂਤਵਾਸ ਕੇਂਦਰਾਂ, ਬੀਐੱਲਓ ਦੀ ਡਿਊਟੀ ਸਮੇਤ ਸਖ਼ਤ ਡਿਊਟੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕ ਗੈਰ ਮਿਆਰੀ ਡਿਊਟੀ ਜਿਵੇਂ ਕਿ ਸ਼ਰਾਬ ਦੀਆਂ ਫੈਕਟਰੀਆਂ ਤੇ ਰੇਤ ਮਾਈਨਿੰਗ ਜਿੱਥੇ ਗੈਰਕਾਨੂੰਨੀ ਕੰਮ ਹੁੰਦੇ ਹੋਣ ਨਹੀਂ ਕਰਨਗੇ। ਅਧਿਆਪਕਾਂ ਨੇ ਕਿਹਾ ਕਿ ਸਿੱਧੂ ਦੇ ਇਸ ਬਿਆਨ ਨੇ ਪੰਜਾਬ ਸਰਕਾਰ ਦੇ ਅਧਿਆਪਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।