ਫਰੀਦਕੋਟ:ਜ਼ਿਲ੍ਹੇ ਦੇ ਪਿੰਡ ਹਰੀਨੋ ਨੇੜੇ ਸਕੂਲੀ ਬੱਚਿਆਂ ਨਾਲ ਭਰੀ ਇੱਕ ਟਾਟਾ ਏਸ ਗੱਡੀ ਪਲਟ (Tata S car full of school children overturned) ਗਈ। ਇਸ ਹਾਦਸੇ ਵਿੱਚ 15 ਬੱਚੇ ਜ਼ਖਮੀ ਹੋ ਗਏ, ਜਿਹਨਾਂ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦੱਸ ਦਈਏ ਕਿ ਵਿਦਿਆਰਥੀ ਸਰਕਾਰੀ ਸਕੂਲ ਕੋਹਾਰਵਾਲਾ ਵਿੱਚ 10ਵੀਂ ਜਮਾਤ ਦੀ ਪ੍ਰੀਖਿਆ ਦੇਣ ਲਈ ਰੋਡੀ ਕਪੂਰੇ ਜਾ ਰਹੇ ਸਨ ਕਿ ਅਚਾਨਕ ਹਾਦਸਾ ਵਾਪਰ ਗਿਆ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਵੈਨ ਵਿੱਚ ਕੁੱਲ 30 ਵਿਦਿਆਰਥੀ ਸਵਾਰ ਸਨ।
ਇਹ ਵੀ ਪੜੋ:ਸ਼ੱਕੀ ਦਹਿਸ਼ਤਗਰਦ ਗ੍ਰਿਫ਼ਤਾਰੀ ਮਾਮਲਾ: ਪੁਲਿਸ ਨੇ ਫਰੀਦਕੋਟ ਤੋਂ 12ਵੀਂ ਦੇ ਵਿਦਿਆਰਥੀ ਨੂੰ ਹਿਰਾਸਤ ਵਿੱਚ ਲਿਆ
ਜਾਣਕਾਰੀ ਮੁਤਾਬਿਕ ਪਿੰਡ ਹਰੀਨੋ ਕੋਲ ਬੱਚਿਆਂ ਨਾਲ ਭਰੀ ਇੱਕ ਟਾਟਾ ਐਸ (ਛੋਟਾ ਹਾਥੀ) ਸੰਤੁਲਨ ਵਿਗੜਨ ਕਰਕੇ ਪਲਟ ਗਿਆ ਜਿਸ ਦੌਰਾਨ 15 ਬੱਚਿਆਂ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਕੋਟਕਪੂਰਾ ਦੇ ਸਿਵਲ ਹਸਪਤਾਲ ’ਚ ਦਾਖਿਲ ਕਰਵਾਇਆ ਗਿਆ। ਜਾਣਕਾਰੀ ਮੂਤਬਿਕ ਸਰਕਾਰੀ ਸਕੂਲ ਪਿੰਡ ਕੁਹਾਰ ਵਾਲਾ ਤੋਂ 10ਵੀਂ ਕਲਾਸ ਦੇ ਕਰੀਬ 30 ਬੱਚੇ 10ਵੀਂ ਕਲਾਸ ਦੇ ਇਮਤਿਹਾਨ ਦੇਣ ਲਈ ਪਿੰਡ ਰੋੜੀ ਕਪੁਰਾ ਵਿਖੇ ਜਾ ਰਹੇ ਸਨ ਕਿ ਰਸਤੇ ਚ ਟੈਪੂ ਦਾ ਸੰਤੁਲਨ ਵਿਗੜਨ ਕਾਰਨ ਪਲਟ ਗਿਆ ਜਿਸ ਕਾਰਨ ਬੱਚਿਆਂ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਕੋਟਕਪੂਰਾ ਦੇ ਸਿਵਲ ਹਸਪਤਾਲ ਚ ਇਲਾਜ ਲਈ ਭੇਜਿਆ ਗਿਆ।
ਪੇਪਰ ਦੇਣ ਜਾ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ ਇਸ ਮੌਕੇ ਕਿਸਾਨ ਆਗੂ ਅੰਗਰੇਜ਼ ਸਿੰਘ ਨੇ ਕਿਹਾ ਕਿ ਸਰਕਾਰ ਦੀ ਲਾਪਰਵਾਹੀ ਹੈ ਕੇ ਬੱਚਿਆਂ ਨੂੰ ਪੇਪਰ ਦੇਣ ਲਈ ਆਪਣੇ ਪਿੰਡ ਤੋਂ ਦੂਰ ਕਿਸੇ ਪਿੰਡ ਚ ਪੇਪਰ ਦੇਣ ਲਈ ਜਾਨਾਂ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਬੱਚੇ ਗਰੀਬ ਮਜ਼ਦੂਰ ਪਰਿਵਾਰਾਂ ਦੇ ਹਨ ਜੋ ਆਪਣੇ ਖਰਚੇ ਤੇ ਦੂਰ ਦੁਰਾਡੇ ਇਮਤਿਹਾਨ ਦੇਣ ਜਾਂਦੇ ਹਨ ਅਤੇ ਜਿਆਦਾ ਬੱਚੇ ਹੋਣ ਕਾਰਨ ਹੀ ਹਾਦਸਾ ਵਾਪਰਿਆ।ਉਨ੍ਹਾਂ ਮੰਗ ਕੀਤੀ ਕਿ ਜਗ੍ਹਾ ਬਚਿਆ ਦਾ ਸਕੂਲ ਹੈ ਉਸੇ ਜਗ੍ਹਾ ਇਮਤਿਹਾਨ ਵੀ ਲਏ ਜਾਣ।
ਇਹ ਵੀ ਪੜੋ:ਕਿਸਾਨਾਂ ਦੀ ਪੰਜਾਬ ਦੇ ਮੰਤਰੀ ਨੂੰ ਚਿਤਾਵਨੀ, ਜਾਣੋ ਕਿਉਂ...