ਹਰਸਿਮਰਤ ਕੌਰ ਨੂੰ ਚੋਣ ਜਿਤਾਉਣ ਦੇ ਇਲਜ਼ਾਮਾਂ 'ਤੇ ਖਹਿਰਾ ਦਾ ਜਵਾਬ - ਸੁਖਪਾਲ ਸਿੰਘ ਖਹਿਰਾ
ਫ਼ਰੀਦਕੋਟ ਦੇ ਪਿੰਡ ਚੰਦਬਾਜਾ 'ਚ ਸੁਖਪਾਲ ਸਿੰਘ ਖਹਿਰਾ ਨੇ ਮਾਸਟਰ ਬਲਦੇਵ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਸੁਖਪਾਲ ਖਹਿਰਾ ਨੇ ਅਕਾਲੀ ਤੇ ਕਾਂਗਰਸੀਆਂ 'ਤੇ ਨਿਸ਼ਾਨੇ ਵਿੰਨ੍ਹੇ। ਇਸ ਦੇ ਨਾਲ ਹੀ ਕੈਪਟਨ ਦੀ ਵਾਅਦਾ ਖ਼ਿਲਾਫ਼ੀ 'ਤੇ ਸਵਾਲ ਚੁੱਕੇ।
ਖਹਿਰਾ ਨੇ ਕੀਤਾ ਚੋਣ ਪ੍ਰਚਾਰ
ਫ਼ਰੀਦਕੋਟ: ਪਿੰਡ ਚੰਦਬਾਜਾ 'ਚ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਮਾਸਟਰ ਬਲਦੇਵ ਸਿੰਘ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।
ਸੁਖਪਾਲ ਖਹਿਰਾ ਨੇ ਆਪਣੀ ਪਾਰਟੀ ਦੇ ਚੋਣ ਮੈਨੀਫ਼ੈਸਟੋ ਨੂੰ ਲੀਗਲ ਬਣਾਉਣ ਲਈ ਚੋਣ ਕਮਿਸ਼ਨ ਕੋਲ ਆਪਣਾ ਐਫ਼ੀਡੇਵਿਟ ਦੇਣ ਦੀ ਗੱਲ ਵੀ ਕਹੀ। ਪ੍ਰੋਫ਼ੈਸਰ ਸਾਧੂ ਸਿੰਘ ਦੇ ਇੱਕ ਨਿਜੀ ਟੀਵੀ ਚੈਨਲ ਵਲੋਂ ਚਲਾਏ ਗਏ ਸਟਿੰਗ ਬਾਰੇ ਖਹਿਰਾ ਨੇ ਕਿਹਾ ਕਿ ਹੁਣ ਪਤਾ ਲੱਗ ਗਿਆ ਕਿ ਇਮਾਨਦਾਰ ਕਹਾਉਣ ਵਾਲਿਆਂ ਦੀ ਅਸਲ ਸੱਚਾਈ ਕੀ ਹੈ।
ਖਹਿਰਾ ਨੇ ਹਰਸਿਮਰਤ ਬਾਦਲ ਦੇ ਫ਼ਾਇਦੇ ਲਈ ਚੋਣ ਲੜਨ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਸਰਮਾਏਦਾਰ ਲੋਕਾਂ ਨੂੰ ਹਰਾਉਣ ਲਈ ਬਠਿੰਡਾ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਭਗਵੰਤ ਮਾਨ 'ਤੇ ਸਵਾਲ ਚੁੱਕਦਿਆਂ ਕਿਹਾ ਕੀ ਉਹ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੁਖਬੀਰ ਬਾਦਲ ਨੂੰ ਜਿਤਾਉਣ ਲਈ ਜਲਾਲਾਬਾਦ ਤੋਂ ਖੜ੍ਹੇ ਹੋਏ ਸਨ?