ਪੰਜਾਬ

punjab

ETV Bharat / state

BSC Agriculture ਕੋਰਸ ਨੂੰ ਬਚਾਉਣ ਲਈ ਵਿਦਿਆਰਥੀਆਂ ਨੇ ਮੁੜ ਖੋਲਿਆ ਮੋਰਚਾ - Barjindra College

ਬਰਜਿੰਦਰਾ ਕਾਲਜ ਵਿੱਚ BSCਐਗਰੀਕਲਚਰ ਦੇ ਵਿਭਾਗ ਨੂੰ ਬੰਦ ਕੀਤੇ ਜਾਣ ਅਤੇ ਇਸ ਵਿਭਾਗ ਦੀ ਮੁੜ ਬਹਾਲੀ ਲਈ BSC ਐਗਰੀਕਲਰ ਦੇ ਵਿਦਿਅਰਥੀਆਂ ਵੱਲੋਂ ਬੀਤੇ ਕਈ ਦਿਨਾਂ ਤੋਂ ਸੰਘਰਸ ਚੱਲ ਰਿਹਾ ਹੈ। ਇਸੇ ਦੇ ਚਲਦੇ ਵਿਦਿਅਰਥੀਆਂ ਵੱਲੋਂ ਕਾਲਜ ਦੇ ਪ੍ਰਿੰਸੀਪਲ ਦੇ ਦਫ਼ਤਰ ਨੂੰ ਬੰਦ ਕਰ ਉਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੀ ਅਰਥੀ ਫੂਕ ਕੇ ਬੀਐਸਸੀ ਐਗਰੀਕਲਚਰ (BSC Agriculture) ਨੂੰ ਮੁੜ ਤੋਂ ਬਹਾਲ ਕਰਨ ਦੀ ਮੰਗ ਕੀਤੀ ਹੈ।

BSC Agriculture ਕੋਰਸ ਨੂੰ ਬਚਾਉਣ ਲਈ ਵਿਦਿਆਰਥੀਆਂ ਨੇ ਮੁੜ ਖੋਲਿਆ ਮੋਰਚਾ
BSC Agriculture ਕੋਰਸ ਨੂੰ ਬਚਾਉਣ ਲਈ ਵਿਦਿਆਰਥੀਆਂ ਨੇ ਮੁੜ ਖੋਲਿਆ ਮੋਰਚਾ

By

Published : Aug 31, 2021, 5:08 PM IST

ਫਰੀਦਕੋਟ:ਫਰੀਦਕੋਟ ਦੇ ਬਰਜਿੰਦਰਾ ਕਾਲਜ (Barjindra College) ਵਿੱਚ ਬੀਐਸਸੀ(BSC Agriculture)ਐਗਰੀਕਲਚਰ ਦੇ ਵਿਭਾਗ ਨੂੰ ਬੰਦ ਕੀਤੇ ਜਾਣ ਅਤੇ ਇਸ ਵਿਭਾਗ ਦੀ ਮੁੜ ਬਹਾਲੀ ਲਈ ਬੀਐਸਸੀ ਐਗਰੀਕਲਰ ਦੇ ਵਿਦਿਅਰਥੀਆਂ ਵੱਲੋਂ ਬੀਤੇ ਕਈ ਦਿਨਾਂ ਤੋਂ ਸੰਘਰਸ ਚੱਲ ਰਿਹਾ ਹੈ। ਇਸੇ ਦੇ ਚਲਦੇ ਵਿਦਿਅਰਥੀਆਂ ਵੱਲੋਂ ਕਾਲਜ ਦੇ ਪ੍ਰਿੰਸੀਪਲ ਦੇ ਦਫ਼ਤਰ ਨੂੰ ਬੰਦ ਕਰ ਉਸ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੀ ਅਰਥੀ ਫੂਕ ਕੇ ਬੀਐਸਸੀ ਐਗਰੀਕਲਚਰ ਨੂੰ ਮੁੜ ਤੋਂ ਬਹਾਲ ਕਰਨ ਦੀ ਮੰਗ ਕੀਤੀ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਵਿਦਿਅਰਥੀ ਆਗੂ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਕਈ ਮਹੀਨਿਆਂ ਤੋਂ ਕਾਲਜ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਫਰੀਦਕੋਟ ਦਾ ਬਰਜਿੰਦਰਾ ਕਲਾਜ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਦਾ ਜੋ ਬੀਐਸਸੀ ਐਗਰੀਕਲਰ ਦੀ ਪੜ੍ਹਾਈ ਕਰਵਾਉਣ ਵਾਲੇ ਕਾਲਜਾ ਕੋਲ ਹੋਣੀਆਂ ਚਾਹੀਦੀਆਂ ਹਨ।

BSC Agriculture ਕੋਰਸ ਨੂੰ ਬਚਾਉਣ ਲਈ ਵਿਦਿਆਰਥੀਆਂ ਨੇ ਮੁੜ ਖੋਲਿਆ ਮੋਰਚਾ

ਉਹਨਾਂ ਕਿਹਾ ਕਿ ਇਸ ਨਾਲ ਸੰਬੰਧਿਤ ਵਿਭਾਗ ਵੱਲੋਂ ਬਰਜਿੰਦਰਾ ਕਾਲਜ (Barjindra College) ਅਤੇ ਪੰਜਾਬ ਸਰਕਾਰ ਨੂੰ ਕਰੀਬ 2 ਸਾਲ ਪਹਿਲਾਂ ਇਹ ਸਾਰੀਆਂ ਕਮੀਆ ਪੂਰੀਆ ਕਰਨ ਬਾਰੇ ਲਿਖਿਆ ਗਿਆ ਸੀ। ਜਿਸ ਦੇ ਤਹਿਤ ਕਾਲਜ ਕੋਲ ਕਰੀਬ 20 ਏਕੜ ਵਾਹੀਯੋਗ ਜਮੀਨ ਹੈ ਜਦੋਂ ਕਿ ਨਿਯਮਾਂ ਮੁਤਾਬਿਕ 40 ਕਿੱਲੇ ਜਮੀਨ ਕਾਲਜ ਦੀ ਮਾਲਕੀ ਦੀ ਹੋਣੀ ਚਾਹੀਦੀ ਹੈ।

ਇਸ ਦੇ ਨਾਲ ਹੀ ਲੋੜੀਂਦਾ ਵਿਦਿਅਕ ਸਟਾਫ਼ ਅਤੇ ਰਿਸ਼ਰਚ ਲੈਬਾਂ ਆਦਿ ਕਾਲਜ ਪ੍ਰਬੰਧਕਾਂ ਵੱਲੋਂ ਇਹਨਾਂ ਵਿਚੋਂ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਦੇ ਚਲਦੇ ਹੁਣ ਕਾਲਜ ਵਿਚ BSC ਕੋਰਸ ਦੀ ਪੜ੍ਹਾਈ ਬੰਦ ਹੋ ਜਾਵੇਗੀ ਅਤੇ ਗਰੀਬ ਪਰਿਵਾਰਾਂ ਦੇ ਬੱਚੇ ਜੋ ਮਹਿਜ 10000 ਰੁਪੈ ਪ੍ਰਤੀ ਸਾਲ ਖ਼ਰਚ ਕਰ ਕੇ ਇੱਥੋਂ BSC Agriculture ਦੀ ਡਿਗਰੀ ਪ੍ਰਾਪਤ ਕਰਦੇ ਸਨ ਉਹ ਨਿੱਜੀ ਕਲਾਜ ਵਿਚ ਲਗਭਗ 1 ਲੱਖ ਰੁਪੈ ਪ੍ਰਤੀ ਸਾਲ ਫੀਸਾਂ ਨਹੀਂ ਭਰ ਸਕਣਗੇ। ਉਹ ਖੇਤੀਬਾੜੀ ਵਿਸੇ ਦੀ ਉੱਚ ਸਿੱਖਿਆ ਤੋਂ ਵਾਂਝੇ ਰਹਿ ਜਾਣਗੇ। ਵਿਦਿਅਰਥੀ ਆਗੂ ਨੇ ਦੱਸਿਆ ਕਿ ਜਦ ਤੱਕ ਉਹਨਾਂ ਦਾ ਕੋਈ ਸਾਰਥਿਕ ਹੱਲ ਨਹੀਂ ਹੋ ਜਾਂਦਾ ਉਹ ਆਪਣਾਂ ਸੰਘਰਸ਼ ਜਾਰੀ ਰੱਖਣਗੇ।

ਇਹ ਵੀ ਪੜ੍ਹੋ:BSC Agriculture ਕੋਰਸ ਨੂੰ ਬਚਾਉਣ ਲਈ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ABOUT THE AUTHOR

...view details