ਫਰੀਦਕੋਟ: ਸੂਬੇ ਅੰਦਰ ਲਗਾਤਾਰ ਵੱਧ ਰਹੀਆਂ ਬੇਆਦਬੀ ਦੀਆਂ ਘਟਨਾਵਾਂ ਨੂੰ ਰੋਕਣ ਸੰਬੰਧੀ ਸਖ਼ਤ ਕਨੂੰਨਾਂ ਦੀ ਮੰਗ ਕੀਤੀ ਗਈ ਹੈ। ਜਿਸ ਨੂੰ ਲੈਕੇ ਅੱਜ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਂਝੀ ਵੱਲੋਂ ਆਪਣੇ ਵਕੀਲ ਅਤੇ ਸਾਥੀਆਂ ਨਾਲ ਇੱਕ ਪ੍ਰੈੱਸ ਵਾਰਤਾ ਕੀਤੀ ਗਈ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ, ਕਿ ਲਗਾਤਾਰ ਵੱਧ ਰਹੀਆਂ ਬੇਆਦਬੀ ਦੀਆਂ ਘਟਨਾਵਾਂ ਭਾਵੇ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਉਹ ਕਿਸੇ ਵੀ ਧਰਮ ਦੀ ਬੇਅਦਬੀ ਹੋਵੇ।
ਉਨ੍ਹਾਂ ਨੇ ਕਿਹਾ, ਕਿ ਬੇਅਦਬੀਆਂ ਨੂੰ ਲੈਕੇ ਸਾਡੇ ਸੰਵਿਧਾਨ ‘ਚ ਸਮੇਂ ਅਨੁਸਾਰ ਥੋੜ੍ਹੀ ਸੋਧ ਹੋਣੀ ਜ਼ਰੂਰੀ ਹੈ। ਕਿਉਂਕਿ ਹਲੇ ਤੱਕ ਜੋ ਬੇਅਦਬੀਆਂ ਨੂੰ ਲੈਕੇ ਧਾਰਾ 295 A ਲਗਾਈ ਜਾਂਦੀ ਹੈ। ਜਿਸ ਤਹਿਤ ਮੁਲਜ਼ਮਾਂ ਨੂੰ ਵੱਧ ਤੋਂ ਵੱਧ ਤਿੰਨ ਸਾਲ ਦੀ ਸਜ਼ਾ ਤੱਕ ਸੁਣਾਈ ਜਾਂਦੀ ਹੈ।
'ਧਾਰਮਿਕ ਗ੍ਰੰਥਾਂ ਦੇ ਬੇਅਦਬੀ ਨੂੰ ਲੈਕੇ ਸਖ਼ਤ ਕਾਨੂੰਨ ਦੀ ਲੋੜ' ਦੂਜੇ ਟਰੇਲ ਕਾਫ਼ੀ ਲੰਬਾ ਸਮਾਂ ਚੱਲਣ ਕਾਰਨ ਮੁਲਜ਼ਮ ਕਈ ਤਰ੍ਹਾਂ ਦੇ ਫਾਇਦੇ ਚੁੱਕ ਬਚ ਜਾਂਦਾ ਹੈ। ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਦਰਬਾਰੇ ਖ਼ਾਲਸਾ ਜਥੇਬੰਦੀ ਵੱਲੋਂ ਇੱਕ ਮੰਗ ਪੱਤਰ ਦੇਣ ਜਾ ਰਹੇ ਹਾਂ, ਕਿ ਉਹ ਵਿਧਾਨ ਸਭਾ ‘ਚ ਮਤਾ ਲੈਕੇ ਆਵੇ ਅਤੇ ਕੇਂਦਰ ਸਰਕਾਰ ‘ਤੇ ਦਬਾਅ ਬਣਾਵੇ ਕੇ IPC ਦੀ ਧਾਰਾ 295A ‘ਚ ਸੋਧ ਕੀਤੀ ਜਾਵੇ, ਅਤੇ ਬੇਅਦਬੀਆ ਦੇ ਮਾਮਲੇ ‘ਚ ਸਾਬਿਤ ਹੋਣ ‘ਤੇ ਮੁਲਜ਼ਮ ਨੂੰ ਘਟੋਂ ਘੱਟ 10 ਸਾਲ ਦੀ ਸਜ਼ਾ ਸੁਣਾਈ ਜਾਵੇ
ਉਨ੍ਹਾਂ ਕਿਹਾ, ਨਾਲ ਹੀ ਬੇਆਦਬੀ ਦੀ ਸਾਜ਼ਿਸ਼ ਕਰਨ ਵਾਲਿਆਂ ਦੀ ਜਾਇਦਾਦ ਨੂੰ ਵੀ ਜ਼ਬਤ ਕੀਤਾ ਜਾਵੇ। ਕਿਉਂਕਿ ਜੇਕਰ ਕਾਨੂੰਨ ਸਖ਼ਤ ਹੋਣਗੇ, ਤਾਂ ਬੇਅਦਬੀਆਂ ਕਰਨ ਵਾਲਿਆਂ ਨੂੰ ਥੋੜ੍ਹਾਂ ਡਰ ਹੋਵੇਗਾ।
ਇਹ ਵੀ ਪੜ੍ਹੋ:ਬੇਅਦਬੀ ਮਾਮਲੇ ‘ਚੋਂ ਡੇਰਾ ਮੁਖੀ ਦਾ ਨਾਂ ਕੱਢੇ ਜਾਣ ਦੀਆਂ ਚਰਚਾਵਾਂ ਦਾ SIT ਵੱਲੋਂ ਖੰਡਨ, ਕਿਹਾ ਜਾਂਚ ਜਾਰੀ