ਫ਼ਰੀਦਕੋਟ: ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ (Central Modern Jail) ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਕੋਲ ਮੋਬਾਇਲ ਅਤੇ ਨਸ਼ਾ ਪਹੁੰਚਾਣ ਦੇ ਪਿੱਛੇ ਆਖ਼ਿਰਕਾਰ ਜੇਲ੍ਹ ਅਧਿਕਾਰੀਆਂ (Prison officials) ਦੀ ਸ਼ਮੂਲਿਅਤ ਸਾਹਮਣੇ ਆ ਹੀ ਗਈ ਹੈ। ਥਾਣਾ ਕੋਤਵਾਲੀ ਪੁਲਿਸ ਨੇ 2 ਸਾਲ ਦੇ ਕਰੀਬ ਪਹਿਲਾਂ ਜਨਵਰੀ 2020 ਵਿੱਚ ਫਰੀਦਕੋਟ ਜੇਲ੍ਹ ਵਿੱਚ ਬੰਦ ਇੱਕ ਹਵਾਲਾਤੀ ਨੇ ਜੇਲ੍ਹ ਅਧਿਕਾਰੀਆਂ ਉੱਤੇ ਪੈਸੇ ਲੈ ਕੇ ਮੋਬਾਇਲ ਅਤੇ ਨਸ਼ਾ ਉਪਲੱਬਧ ਕਰਵਾਏ ਜਾਣ ਦੇ ਗੰਭੀਰ ਇਲਜ਼ਾਮ ਲਗਾਉਂਦੇ ਇੱਕ ਵੀਡੀਓ ਬਣਾਕੇ ਵਾਇਰਲ ਕੀਤੀ ਸੀ।
ਜਿਸਦਾ ਸੰਗਿਆਨ ਲੈਂਦੇ ਹੋਏ ਰਾਜ ਦੇ ਜੇਲ੍ਹ ਵਿਭਾਗ (Department of Prisons) ਨੇ ਜਿਲ੍ਹਾਂ ਪੁਲਿਸ ਨੂੰ ਪੂਰੇ ਮਾਮਲੇ ਦੀ ਪੜਤਾਲ ਕਰਕੇ ਕਾਰਵਾਈ ਕਰਨ ਦਾ ਵਿਸਵਾਸ਼ ਦਿਵਾਇਆ ਸੀ। ਇਸ ਸ਼ਿਕਾਇਤ ਉੱਤੇ ਲੰਮੀ ਪੜਤਾਲ ਦੇ ਬਾਅਦ ਹੁਣ ਪੁਲਿਸ ਨੇ ਵੀਡੀਓ ਵਾਇਰਲ ਕਰਨ ਵਾਲੇ ਹਵਾਲਾਤੀ ਵੱਲੋਂ 1ਲੱਖ 63 ਹਜ਼ਾਰ ਦੀ ਰਿਸ਼ਵਤ ਵਸੂਲ ਕਰਣ ਦੇ ਇਲਜ਼ਾਮ ਵਿੱਚ ਜੇਲ੍ਹ ਦੇ ਤਤਕਾਲੀਨ ਸਹਾਇਕ ਸੁਪਰਡੈਂਟ ਗੁਰਜੀਤ ਸਿੰਘ ਬਰਾੜ , ਵਾਰੰਟ ਅਫਸਰ ਤਰਸੇਮ ਪਾਲ ਅਤੇ ਜੇਲ੍ਹ ਵਾਰਡਨ ਗੁਰਤੇਜ ਸਿੰਘ ਦੇ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਜੇਲ੍ਹ ਐਕਟ ਦੇ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।