ਪੰਜਾਬ

punjab

ETV Bharat / state

Faridkot central Jail: SSP ਫਰੀਦਕੋਟ ਦੀ ਅਗਵਾਈ ਵਿੱਚ 250 ਮੁਲਾਜ਼ਮਾਂ ਨੇ ਫਰੀਦਕੋਟ ਮਾਡਰਨ ਜੇਲ੍ਹ ਦੀ ਕੀਤੀ ਚੈਕਿੰਗ - ਤਲਾਸ਼ੀ ਅਭਿਆਨ

Faridkot central Jail: ਅਪਰੇਸ਼ਨ ਸਤਰਕਤਾ ਅਧੀਨ ਅੱਜ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚ ਪੰਜਾਬ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ਉਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।

Faridkot Central Modern Jail
SSP ਫਰੀਦਕੋਟ ਦੀ ਅਗਵਾਈ ਵਿੱਚ 250 ਮੁਲਾਜ਼ਮਾਂ ਨੇ ਫਰੀਦਕੋਟ ਮਾਡਰਨ ਜੇਲ੍ਹ ਦੀ ਕੀਤੀ ਚੈਕਿੰਗ

By

Published : Aug 2, 2023, 2:06 PM IST

Updated : Aug 2, 2023, 2:21 PM IST

ਚੰਡੀਗੜ੍ਹ ਡੈਸਕ :ਅਪਰੇਸ਼ਨ ਸਤਰਕਤਾ ਅਧੀਨ ਅੱਜ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਚ ਪੰਜਾਬ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ਉਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਤਲਾਸ਼ੀ ਅਭਿਆਨ ਦੀ ਅਗਵਾਈ SSP ਫਰੀਦਕੋਟ ਵਲੋਂ ਕੀਤੀ ਜਾ ਰਹੀ ਹੈ। ਕਰੀਬ 250 ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਫਰੀਦਕੋਟ ਜੇਲ੍ਹ ਅੰਦਰ ਚੈਕਿੰਗ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਆਏ ਦਿਨ ਪੰਜਾਬ ਦੀਆਂ ਜੇਲ੍ਹਾਂ ਵਿੱਚ ਅਜਿਹੇ ਸਰਚ ਅਭਿਆਨ ਜਾਰੀ ਰਹਿੰਦੇ ਹਨ। ਦਰਅਸਲ ਜੇਲ੍ਹਾਂ ਵਿੱਚੋਂ ਮੋਬਾਈਲ ਫੋਨ, ਨਸ਼ਾ ਆਦਿ ਮਿਲਣ ਕਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ਉਤੇ ਲਗਾਤਾਰ ਅਜਿਹੀਆਂ ਸਰਗਰਮੀਆਂ ਵਿੱਢੀਆਂ ਜਾਂਦੀਆਂ ਹਨ। ਬੀਤੇ ਕੁਝ ਦਿਨਾਂ ਵਿੱਚ ਵੀ ਜੇਲ੍ਹ ਵਿਚੋਂ 13 ਮੋਬਾਈਲ ਫੋਨ ਬਰਾਮਦ ਹੋਏ ਸਨ। ਦਰਅਸਲ ਜੇਲ੍ਹ ਅੰਦਰ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਲੈਣ ਉਪਰੰਤ ਚਾਰ ਹਵਾਲਾਤੀਆਂ ਤੋਂ ਚਾਰ ਸਮਾਰਟ ਮੋਬਾਇਲ ਬਰਾਮਦ ਕੀਤੇ ਗਏ ਸਨ। ਇਸ ਤੋਂ ਇਲਾਵਾ 9 ਮੋਬਾਇਲ ਫ਼ੋਨ ਜ਼ੇਲ੍ਹ ਅੰਦਰ ਲਾਵਾਰਿਸ ਮਿਲੇ ਹਨ। ਇਸਦੇ ਨਾਲ ਹੀ ਮੋਬਾਇਲ ਚਾਰਜਰ, ਸਿਮ ਅਤੇ ਹੈਡਫੋਨ ਵੀ ਮਿਲੇ ਹਨ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਉੱਤੇ ਚਾਰ ਹਵਾਲਾਤੀਆਂ ਅਤੇ ਕੁੱਝ ਅਣਪਛਾਤੇ ਕੈਦੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਜੇਲ੍ਹ ਦਾ ਵਿਵਾਦਾਂ ਨਾਲ ਰਿਸ਼ਤਾ: ਕਾਬਲੇਜ਼ਿਕਰ ਹੈ ਕਿ ਜਦੋਂ ਤੋਂ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਹੋਂਦ ਵਿੱਚ ਆਈ ਹੈ ਉਦੋਂ ਤੋਂ ਹੀ ਇਸ ਜੇਲ੍ਹ ਦਾ ਵਿਵਾਦਾਂ ਨਾਲ ਰਿਸ਼ਤਾ ਚੱਲਿਆ ਆ ਰਿਹਾ ਹੈ।ਉਹ ਭਾਵੇਂ ਜੇਲ੍ਹ ਅੰਦਰ ਬੰਦ ਕੈਦੀਆਂ/ਹਵਾਲਾਤੀਆਂ ਵਿਚ ਝੜਪ ਦਾ ਮਾਮਲਾ ਹੋਵੇ, ਜੇਲ੍ਹ ਅੰਦਰ ਬੰਦ ਕੈਦੀਆਂ/ਹਵਾਲਤੀਆਂ ਵੱਲੋਂ ਮੋਬਾਇਲ ਫੋਨਾਂ ਦੀ ਵਰਤੋਂ ਹੋਵੇ, ਜਾਂ ਜੇਲ੍ਹ ਅੰਦਰੋਂ ਲਾਈਵ ਹੋ ਕੇ ਕਿਸੇ ਨੇਤਾ ਨੂੰ ਧਮਕੀ ਦੇਣ ਦੀ ਗੱਲ ਹੋਵੇ, ਜੇਲ੍ਹ ਅੰਦਰ ਬੰਦ ਲੋਕਾਂ ਵੱਲੋਂ ਜੇਲ੍ਹ ਅੰਦਰ ਅੱਗ ਲਗਾਉਣ ਦੀ ਗੱਲ ਹੋਵੇ ਜਾਂ ਜੇਲ੍ਹ ਅੰਦਰ ਲਗਾਤਾਰ ਕੈਦੀਆਂ ਦੀ ਮੌਤ ਦਾ ਮਾਮਲਾ ਹੋਵੇ, ਜਾਂ ਜੇਲ੍ਹ ਦੇ ਸੁਰੱਖਿਆ ਕਰਮੀਆਂ ਤੋਂ ਜੇਲ੍ਹ ਅੰਦਰ ਪਾਬੰਦੀ ਸੁਦਾ ਪਦਾਰਥ ਦੀ ਬਰਾਮਦਗੀ ਹੋਵੇ। ਆਏ ਦਿਨ ਇਹ ਜੇਲ੍ਹ ਸੁਰਖੀਆਂ ਵਿੱਚ ਰਹਿੰਦੀ ਹੈ।

Last Updated : Aug 2, 2023, 2:21 PM IST

ABOUT THE AUTHOR

...view details