ਫਰੀਦਕੋਟ:ਨਹਿਰੂ ਸਟੇਡੀਅਮ ਦੇ ਟਰੈਕ ਦੀ ਸਾਫ ਸਫਾਈ ਅਤੇ ਗਰਾਉਂਡ ਨੂੰ ਪੱਧਰਾ ਕਰਨ ਲਈ ਫਰੀਦਕੋਟ ਦੇ ਖੇਡ ਪ੍ਰੇਮੀ ਅੱਗੇ ਆਏ ਹਨ ਜਿੰਨਾਂ ਨੇ ਕਰੀਬ 30 ਸਾਲਾਂ ਤੋਂ ਸਾਂਭ ਸੰਭਾਲ ਦੀ ਉਡੀਕ ਕਰ ਰਹੇ ਸਟੇਡੀਅਮ ਦੇ ਗਰਾਉਂਡ ਨੂੰ ਟਰੈਕਟਰਾਂ ਨਾਲ ਵਾਹ ਕੇ ਪਹਿਲਾਂ ਘਾਹ ਫੂਸ ਪੱਟਿਆ। ਕੰਪਿਊਟਰ ਲੇਜ਼ਰ ਕਰਾਹ ਨਾਲ ਗਰਾਉਂਡ ਦਾ ਲੈਬਲ ਠੀਕ ਕੀਤਾ।
ਖੇਡ ਪ੍ਰੇਮੀਆਂ ਨੇ ਨਹਿਰੂ ਸਟੇਡੀਅਮ ਨੂੰ ਖੁਦ ਹੀ ਸਾਫ਼ ਕੀਤਾ - Sports fans cleaned Nehru Stadium
ਫਰੀਦਕੋਟ ਦੇ ਨਹਿਰੂ ਸਟੇਡੀਅਮ ਦੀ 30 ਸਾਲਾਂ ਤੋਂ ਸਫ਼ਾਈ ਨਹੀਂ ਹੋਈ ਸੀ। ਨੌਜਵਾਨਾ ਨੇ ਖ਼ੁਦ ਹੀ ਸਫ਼ਾਈ ਕਰਨ ਦਾ ਓਪਰਾਲਾ ਕੀਤਾ। ਕੰਪਿਊਟਰ ਲੇਜ਼ਰ ਕਰਾਹ ਨਾਲ ਗਰਾਉਂਡ ਨੂੰ ਪੱਧਰ ਕੀਤਾ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਖੇਡ ਪ੍ਰੇਮੀ ਅਤੇ ਸ਼ਹਿਰ ਵਾਸੀ ਰਣਜੀਤ ਸਿੰਘ ਬਰਾੜ ਭੋਲੂਵਾਲਾ ਅਤੇ ਜਗਪਾਲ ਸਿੰਘ ਬਰਾੜ ਨੇ ਦੱਸਿਆ ਕਿ ਫਰੀਦਕੋਟ ਦਾ ਨਹਿਰੂ ਸਟੇਡੀਅਮ ਬੀਤੇ ਕਰੀਬ 30 ਸਾਲ ਤੋਂ ਸਾਂਭ ਸੰਭਾਲ ਦੀ ਉਡੀਕ ਕਰ ਰਿਹਾ ਸੀ ਜਿਸ ਵਿਚ ਕਾਫੀ ਗੰਦਗੀ ਫੈਲੀ ਹੋਈ ਸੀ ਅਤੇ ਗਰਾਉਂਡ ਵੀ ਪੱਧਰਾ ਨਹੀਂ ਸੀ ਕਈ ਥਾਵਾਂ ਤੇ ਡੂੰਘੇ ਟੋਏ ਪਏ ਹੋਏ ਸਨ । ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਪੁਲਿਸ ਦੀ ਭਰਤੀ ਸ਼ੁਰੂ ਹੋਣ ਜਾ ਰਹੀ ਹੈ ਜਿਸ ਸਬੰਧੀ ਨੌਜਵਾਨਾਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਪਰ ਟਰੈਕ ਅਤੇ ਗਰਾਉਂਡ ਸਾਫ ਨਾ ਹੋਣ ਕਾਰਨ ਨੌਜਵਾਨਾਂ ਨੂੰ ਸਮੱਸਿਆਵਾਂ ਆ ਰਹੀਆਂ ਸਨ। ਜਿਸ ਕਾਰਨ ਉਹਨਾਂ ਨੇ ਖੁਦ ਇਸ ਗਰਾਉਂਡ ਨੂੰ ਸਾਫ ਅਤੇ ਪੱਧਰਾ ਕਰਨ ਦਾ ਕੰਮ ਕੀਤਾ। ਤਾਂ ਜੋ ਇੱਥੇ ਆਉਣ ਵਾਲੇ ਖਿਡਾਰੀਆਂ ਨੂੰ ਕੋਈ ਸਮੱਸਿਆ ਨਾ ਆਵੇ।
ਇਹ ਵੀ ਪੜ੍ਹੋ :-ਹੁਣ ਕੇਜਰੀਵਾਲ ਲਈ 'ਨਸ਼ਾ' ਪਹਿਲਾ 'ਮੁੱਦਾ' ਕਿਉਂ ਨਹੀਂ ਰਿਹਾ ?