ਪੰਜਾਬ

punjab

ETV Bharat / state

ਪੁੱਤ 'ਤੇ ਛੇੜਛਾੜ ਦਾ ਮਾਮਲਾ ਦਰਜ, ਪਿਤਾ ਨੇ ਕੀਤੀ ਖ਼ੁਦਕੁਸ਼ੀ - ਖ਼ੁਦਕੁਸ਼ੀ

ਸਾਧੂ ਸਿੰਘ ਦੇ ਪੁੱਤ 'ਤੇ ਨਾਬਾਲਗ ਲੜਕੀ ਨਾਲ ਛੇੜਛਾੜ ਦਾ ਪਰਚਾ ਦਰਜ ਹੋਇਆ ਸੀ ਅਤੇ ਰਾਜ਼ੀਨਾਮੇ ਲਈ ਮੋਟੀ ਰਕਮ ਦੀ ਮੰਗ ਕੀਤੀ ਗਈ ਸੀ। ਇਸ ਮੋਟੀ ਰਕਮ ਦੀ ਮੰਗ ਤੋਂ ਬਾਅਦ ਸਾਧੂ ਸਿੰਘ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੇ ਆਪਣੀ ਖ਼ੁਦਕੁਸ਼ੀ ਦਾ ਕਾਰਨ ਪਿੰਡ ਦੇ ਸਾਬਕਾ ਸਰਪੰਚ ਨੂੰ ਦੱਸਿਆ ਹੈ।

ਫ਼ੋਟੋ

By

Published : Aug 11, 2019, 1:16 PM IST

ਫ਼ਰੀਦਕੋਟ: ਇੱਕ ਪਿਤਾ ਵੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਧੂ ਸਿੰਘ ਦੇ ਪੁੱਤ 'ਤੇ ਨਾਬਾਲਗ ਲੜਕੀ ਨਾਲ ਛੇੜਛਾੜ ਦਾ ਪਰਚਾ ਦਰਜ ਹੋਇਆ ਸੀ ਅਤੇ ਰਾਜ਼ੀਨਾਮੇ ਲਈ ਮੋਟੀ ਰਕਮ ਦੀ ਮੰਗ ਕੀਤੀ ਗਈ ਸੀ। ਜਦ ਸਾਧੂ ਸਿੰਘ ਨੇ 5 ਲੱਖ ਰੁਪਏ ਦੀ ਰਕਮ ਅਦਾ ਕਰ ਦਿੱਤੀ ਤਾਂ ਲੜਕੀ ਦੇ ਪਿਤਾ ਵੱਲੋਂ ਹੋਰ 10 ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਮੋਟੀ ਰਕਮ ਦੀ ਮੰਗ ਤੋਂ ਬਾਅਦ ਸਾਧੂ ਸਿੰਘ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ।

ਵੀਡੀਓ

ਪਿੰਡ ਦੇ ਸਰਪੰਚ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਸਾਧੂ ਸਿੰਘ ਦੇ ਲੜਕੇ 'ਤੇ ਪਿੰਡ ਦੇ ਸਾਬਕਾ ਸਰਪੰਚ ਨੇ ਛੇੜਛਾੜ ਦਾ ਮਾਮਲਾ ਦਰਜ ਕਰਵਾ ਦਿੱਤਾ ਸੀ। ਮਾਮਲਾ ਦਰਜ ਕਰਵਾਉਣ ਮਗਰੋਂ ਉਸ ਨੇ ਰਾਜ਼ੀਨਾਮੇ ਲਈ ਪਹਿਲਾਂ 5 ਲੱਖ ਅਤੇ ਫ਼ਿਰ 10 ਲੱਖ ਦੀ ਮੰਗ ਕੀਤੀ ਜਿਸ ਨੂੰ ਲੈ ਕੇ ਸਾਧੂ ਸਿੰਘ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਨੇ ਸੁਸਾਇਡ ਨੋਟ ਵਿੱਚ ਆਪਣੀ ਖ਼ੁਦਕੁਸ਼ੀ ਦਾ ਕਾਰਨ ਪਿੰਡ ਦੇ ਸਾਬਕਾ ਸਰਪੰਚ ਨੂੰ ਦੱਸਿਆ ਹੈ।

ਪੁਲਿਸ ਵੱਲੋਂ ਮੁੱਢਲੀ ਕਾਰਵਾਈ ਸ਼ੁਰੂ ਕਰਦਿਆਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਸਾਬਕਾ ਸਰਪੰਚ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿਤੀ ਹੈ। ਪੁਲਿਸ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਨਾਲ ਹੀ ਸੁਸਾਈਡ ਨੋਟ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details