ਪੰਜਾਬ

punjab

ETV Bharat / state

ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਚਲਾਈ ਗਈ ਸੈਨੀਟਾਈਜੇਸ਼ਨ ਮੁਹਿੰਮ - ਚਲਾਈ ਗਈ ਸੈਨੀਟਾਈਜੇਸ਼ਨ ਮੁਹਿੰਮ

ਬੀਤੇ ਦਿਨ ਜੈਤੋ ਮੰਡੀ ’ਚ ਵੀਕਐਂਡ ਲੌਕਡਾਊਨ ਵਾਲੇ ਦਿਨ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਅਤੇ ਬਜ਼ਾਰਾਂ ਨੂੰ ਸੈਨੀਟਾਈਜ਼ ਕੀਤਾ ਗਿਆ। ਇਸ ਮੌਕੇ ਡਾ. ਰਮਨਦੀਪ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਾਨੂੰ ਸਭ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸੇਵਾ ਕਰਨੀ ਚਾਹੀਦੀ ਹੈ।

ਸੈਨੀਟਾਈਜ਼ ਕਰਦੇ ਹੋਏ ਸਮਾਜਸੇਵੀ ਡਾ. ਰਮਨਦੀਪ
ਸੈਨੀਟਾਈਜ਼ ਕਰਦੇ ਹੋਏ ਸਮਾਜਸੇਵੀ ਡਾ. ਰਮਨਦੀਪ

By

Published : May 24, 2021, 3:31 PM IST

ਫਰੀਦਕੋਟ:ਕੋਵਿਡ ਦੀ ਦੂਜੀ ਲਹਿਰ ਦੇ ਚਲਦੇ ਜਿਥੇ ਕਰੋਨਾ ਮਹਾਂਮਾਰੀ ਦੇ ਮਾਮਲੇ ਦਿਨੋ-ਦਿਨ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਇਸ ਨਾਲ ਮੌਤਾਂ ਦਾ ਅੰਕੜਾ ਵੀ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਇਸ ਤੋਂ ਇਲਾਵਾ ਸਫ਼ਾਈ ਕਰਮਚਾਰੀਆਂ ਦੀ ਪੰਜਾਬ ਭਰ ’ਚ ਚਲ ਰਹੀ ਹੜਤਾਲ ਕਾਰਨ ਬਾਜ਼ਾਰਾਂ ’ਚ ਸੜਕਾਂ ’ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ।

ਉੱਥੇ ਹੀ ਇਸ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਸਮਾਜਸੇਵੀ ਸੰਸਥਾਵਾਂ ਤੇ ਡਾ. ਰਮਨਦੀਪ ਦੇ ਸਹਿਯੋਗ ਨਾਲ ਜੈਤੋ ਮੰਡੀ ’ਚ ਵੀਕਐਂਡ ਲੌਕਡਾਊਨ ਵਾਲੇ ਦਿਨ ਸ਼ਹਿਰ ਦੇ ਵੱਖ-ਵੱਖ ਸੜਕਾਂ ਅਤੇ ਬਜ਼ਾਰਾਂ ਨੂੰ ਸੈਨੀਟਾਈਜ਼ ਕੀਤਾ ਗਿਆ।

ਸੈਨੀਟਾਈਜ਼ ਕਰਦੇ ਹੋਏ ਸਮਾਜਸੇਵੀ ਡਾ. ਰਮਨਦੀਪ
ਇਸ ਮੌਕੇ ਡਾਕਟਰ ਰਮਨਦੀਪ ਨੇ ਕਿਹਾ ਕਿ ਕੋਰੋਨਾ ਜਿਹੀ ਭਿਆਨਕ ਮਹਾਮਾਰੀ ਫੈਲੀ ਹੋਈ ਹੈ, ਇਸ ਦੌਰਾਨ ਵਿੱਚ ਸਾਨੂੰ ਸਭ ਨੂੰ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਭਿਆਨਕ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।


ਉਥੇ ਹੀ ਸਫ਼ਾਈ ਕਰਮਚਾਰੀਆਂ ਦੀ ਪੰਜਾਬ ਭਰ ’ਚ ਹੜਤਾਲ ਦੇ ਚਲਦਿਆਂ ਸੜਕਾਂ ’ਤੇ ਲੱਗੇ ਕੂੜੇ ਦੇ ਢੇਰਾਂ ’ਤੇ ਵੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਜਲਦ ਇਸ ਮਾਮਲੇ ਦਾ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਸ਼ਹਿਰ ਦੀ ਸਾਫ ਸਫ਼ਾਈ ਬਿਹਰਤ ਢੰਗ ਨਾਲ ਹੋ ਸਕੇ।

ਇਹ ਵੀ ਪੜ੍ਹੋ: ਟੀਕਾ ਨਿਰਮਾਤਾ ‘ਮੌਡਰਨਾ’ ਨੇ ਸਿੱਧੇ ਟੀਕੇ ਭੇਜਣ ਸਬੰਧੀ ਪੰਜਾਬ ਦੀ ਮੰਗ ਨੂੰ ਨਾ-ਮਨਜ਼ੂਰ ਕੀਤਾ: ਵਿਕਾਸ ਗਰਗ

ABOUT THE AUTHOR

...view details