ਫਰੀਦਕੋਟ:ਫਰੀਦਕੋਟ ਵਿਖੇ ਬਾਜ਼ੀਗਰ ਬਸਤੀ 'ਚ ਨਗਰ ਕੌਂਸਲ ਦੇ ਪਾਰਕ ਦੀ ਕੰਧ 'ਤੇ ਰਾਤ ਦੇ ਹਨੇਰੇ 'ਚ ਪੰਜਾਬੀ ਭਾਸ਼ਾ 'ਚ ਕਾਲੇ ਰੰਗ 'ਚ ਲਿਖਿਆ ਗਿਆ 'ਖਾਲਿਸਤਾਨ ਜ਼ਿੰਦਾਬਾਦ' ਦਾ ਨਾਅਰਾ। ਪਾਰਕ ਦੇ ਸਵੀਪਰ ਅਨੁਸਾਰ ਉਨ੍ਹਾਂ ਨੂੰ ਸਵੇਰੇ ਹੀ ਜਾਣਕਾਰੀ ਮਿਲੀ। ਪਾਰਕ ਵਿੱਚ ਇੱਕ ਆਂਗਣਵਾੜੀ ਸੈਂਟਰ ਵੀ ਚੱਲ ਰਿਹਾ ਹੈ। ਇਸ ਦੌਰਾਨ ਨਗਰ ਕੌਂਸਲ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ।
ਸੂਤਰਾ ਅਨੁਸਾਰ ਫਰੀਦਕੋਟ ਪੁਲਿਸ ਵਲੋਂ ਬੀਤੇ ਦਿਨੀ ਗਿਰਫ਼ਤਾਰ ਕੀਤੇ ਗਏ ਨਿਸ਼ਾਨ ਸਿੰਘ ਨੂੰ ਮੁਹਾਲੀ ਪੁਲਿਸ ਨੇ ਕੀਤਾ ਰਾਊਂਡਅਪ ਕੀਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਫਰੀਦਕੋਟ ਤੋਂ ਨਿਸ਼ਾਨ ਸਿੰਘ ਨੂੰ ਮੁਹਾਲੀ ਲਿਜਾਇਆ ਜਾ ਰਿਹਾ ਹੈ।