ਫਰੀਦਕੋਟ:ਪੰਜਾਬ ਵਿੱਚ ਬੇਅਦਬੀ (beadbi) ਮਾਮਲਾ ਇੱਕ ਵੱਡਾ ਮਸਲਾ ਬਣਿਆ ਹੋਇਆ ਹੈ। ਇਸ ਮਸਲੇ ਦੀ ਤੈਅ ਤੱਕ ਜਾਣ ਦੇ ਲਈ ਨਵੀਂ SIT ਬਣਾਈ ਵੀ ਗਈ ਹੈ। ਹੁਣ ਐਸਆਈਟੀ (SIT) ਦੇ ਵੱਲੋਂ ਜਾਂਚ ਦੇ ਲਈ ਡੇਰਾ ਮੁਖੀ ਰਾਮ ਰਹੀਮ (Ram Rahim) ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆਉਣ ਦੇ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਐਸਆਈਟੀ ਦੇ ਵੱਲੋਂ ਰਾਮ ਰਹੀਮ ਦਾ ਪ੍ਰੋਡਕਸ਼ਨ ਵਾਰੰਟ ਹਾਸਿਲ ਕਰਨ ਦੇ ਲਈ ਫਰੀਦਕੋਟ ਅਦਾਲਤ ਦੇ ਵਿੱਚ ਅਰਜ਼ੀ ਦਾਇਰ ਕੀਤੀ ਗਈ ਹੈ।
ਫਰੀਦਕੋਟ ਅਦਾਲਤ ਨੇ SIT ਦੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਇਸਦੇ ਚਲਦੇ ਸ਼ੁੱਕਰਵਾਰ ਨੂੰ ਰਾਮ ਰਹੀਮ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।