ਫਰੀਦਕੋਟ:2015 ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਵਾਪਰੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ Behbal Kalan goli kand ਦੀ ਜਾਂਚ ਲਗਾਤਾਰ ਜਾਰੀ ਹੈ, ਇਸ ਦੌਰਾਨ ਹੀ IG ਨੋਨਿਹਾਲ ਸਿੰਘ ਦੀ ਅਗਵਾਈ ਵਾਲੀ SIT ਅੱਜ ਵੀਰਵਾਰ ਨੂੰ ਬਹਿਬਲ ਕਲਾਂ ਘਟਨਾ ਵਾਲੀ ਥਾਂ ਉੱਤੇ ਜਾਂਚ ਕਰਨ ਲਈ ਬਹਿਬਲ ਕਲਾਂ ਪਹੁੰਚੀ। SIT reached Behbal Kalan today for investigation
ਇਸ ਮੌਕੇ SIT ਦੇ ਮੈਂਬਰ ਐਸ.ਐਸ.ਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਤੇ ਐਸ.ਆਰ.ਐਸ.ਪੀ ਬਟਾਲਾ ਸਤਿੰਦਰ ਸਿੰਘ ਵੀ ਹਾਜ਼ਰ ਸਨ, ਇਸ ਦੌਰਾਨ ਟੀਮ ਵੱਲੋਂ ਮੌਕੇ ਦਾ ਜਾਇਜ਼ਾ ਲਿਆ। ਜਿੱਥੇ ਸਾਰੀ ਘਟਨਾ ਵਾਪਰੀ ਸੀ ਅਤੇ ਇਸ ਘਟਨਾ ਵਿੱਚ 2 ਸਿੱਖ ਨੌਜਵਾਨ ਮਾਰੇ ਗਏ ਸਨ, ਇਸ ਮੌਕੇ SIT ਵਲੋਂ ਪੀੜਤ ਪਰਿਵਾਰ ਅਤੇ ਗਵਾਹਾਂ ਨਾਲ ਗੱਲਬਾਤ ਕੀਤੀ ਗਈ।
SIT ਜਾਂਚ ਲਈ ਪਹੁੰਚੀ ਬਹਿਬਲ ਕਲਾਂ
ਇਸ ਮੌਕੇ ਉੱਤੇ ਗੱਲ ਕਰਦਿਆਂ SIT ਮੈਂਬਰ ਐਸਆਰਐਸਪੀ ਬਟਾਲਾ ਸਤਿੰਦਰ ਸਿੰਘ ਨੇ ਦੱਸਿਆ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਚੱਲ ਰਹੀ ਹੈ, ਅੱਜ ਉਹ ਮੌਕੇ ਉੱਤੇ ਆਏ ਹਨ, ਇਸ ਤੋਂ ਪਹਿਲਾਂ ਵੀ ਉਹ ਕਾਫੀ ਵਾਰ ਆ ਚੁੱਕੇ ਹਨ, ਉਹਨਾਂ ਵੱਲੋਂ ਕੁਝ ਗਵਾਹਾਂ ਨਲ ਗੱਲਬਾਤ ਕੀਤੀ ਗਈ।
ਇਸ ਮੌਕੇ ਉੱਤੇ ਗੱਲਬਾਤ ਕਰਦਿਆਂ ਘਟਨਾ ਵਿੱਚ ਮਾਰੇ ਗਏ ਕਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਨੇ ਕਿਹਾ ਕਿ ਉਹਨਾਂ ਦਾ ਬਹਿਬਲ ਕਲਾਂ ਵਿੱਚ ਧਰਨਾ ਜਾਰੀ ਹੈ। ਉਹਨਾਂ ਨਾਲ ਹੀ ਕਿਹਾ ਕਿ ਉਹੀ ਗਵਾਹਾਂ ਨੇ ਜੋ 2105 ਤੋਂ ਜਾਂਚ ਵਿੱਚ ਸਾਥ ਦੇ ਰਹੇ ਹਨ ਅਤੇ ਅੱਜ ਕਿਹਾ ਗਿਆ ਸੀ ਕੁਝ ਗਵਾਹਾਂ ਨੇ ਆਉਣ ਲਈ ਉਹ ਆਏ ਹਨ, ਪਰ ਸਰਕਾਰ ਇਨਸਾਫ਼ ਦੇਣ ਦੀ ਥਾਂ ਸਿਰਫ ਜਾਂਚ ਦੇ ਖਾਨਾਪੂਰਤੀ ਕਰ ਰਹੀ ਹੈ। ਉਹਨਾਂ ਕਿਹਾ ਕਿ 30 ਨਵੰਬਰ ਤੱਕ ਸਮਾਂ ਸਰਕਾਰ ਦਾ ਹੈ, ਫੇਰ ਉਹਨਾਂ ਦਾ ਹੋਵੇਗਾ।
ਇਹ ਵੀ ਪੜੋ:-ਲੁਧਿਆਣਾ ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਖਿਲਾਫ ਐਫਆਈਆਰ ਦਰਜ, ਜਾਣੋ ਪੂਰਾ ਮਾਮਲਾ