ਪੰਜਾਬ

punjab

ETV Bharat / state

10ਵੀਂ ਜਮਾਤ ਦੀ ਇਸ ਵਿਦਿਆਰਥਣ ਦੀ ਗਾਇਕੀ ਦਾ ਨਹੀਂ ਕੋਈ ਜਵਾਬ - ਗਗਨਦੀਪ ਕੌਰ ਦਾ ਗੀਤ

ਫ਼ਰੀਦਕੋਟ ਦੇ ਪਿੰਡ ਢੁੱਡੀ ਦੀ 10ਵੀਂ ਜਮਾਤ ਦੀ ਵਿਦਿਆਰਥਣ ਗਗਨਦੀਪ ਕੌਰ ਨੇ ਕੋਰੋਨਾ ਮਹਾਂਮਾਰੀ ਨੂੰ ਇੱਕ ਗੀਤ ਗਾਇਆ ਹੈ ਜਿਸ ਦੀ ਵੀਡੀਓ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕੀਤੀ ਹੈ।

ਫ਼ੋਟੋ।
ਫ਼ੋਟੋ।

By

Published : Jul 21, 2020, 1:43 PM IST

ਫ਼ਰੀਦਕੋਟ: ਕਹਿੰਦੇ ਹਨ ਹਰ ਇਨਸਾਨ ਨੂੰ ਪਰਮਾਤਮਾ ਨੇ ਕਿਸੇ ਨਾ ਕਿਸੇ ਵਿਸ਼ੇਸ਼ ਹੁਨਰ ਨਾਲ ਨਵਾਜ਼ਿਆ ਹੁੰਦਾ ਹੈ ਅਤੇ ਜਦੋਂ ਇਨਸਾਨ ਨੂੰ ਆਪਣਾ ਉਹ ਹੁਨਰ ਵਿਖਾਉਣ ਲਈ ਸਹੀ ਥਾਂ ਮਿਲ ਜਾਵੇ ਤਾਂ ਉਸ ਦੀ ਕਲਾ ਹੋਰ ਨਿੱਖਰ ਜਾਂਦੀ ਹੈ ਤੇ ਉਹ ਆਪਣੀ ਜਿੰਦਗੀ ਦੇ ਮਿੱਥੇ ਟੀਚੇ ਨੂੰ ਆਸਾਨੀ ਨਾਲ ਸਰ ਕਰ ਲੈਂਦਾ। ਅਜਿਹਾ ਹੀ ਮੌਕਾ ਫ਼ਰੀਦਕੋਟ ਦੇ ਪਿੰਡ ਢੁੱਡੀ ਦੀ 10ਵੀਂ ਜਮਾਤ ਦੀ ਵਿਦਿਆਰਥਣ ਗਗਨਦੀਪ ਕੌਰ ਨੂੰ ਉਸ ਸਮੇਂ ਮਿਲਿਆ ਜਦੋਂ ਪੂਰੀ ਦੁਨੀਆਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ।

ਵੀਡੀਓ

ਗਗਨਦੀਪ ਕੌਰ ਨੇ ਕੋਰੋਨਾ ਵਾਇਰਸ ਦੇ ਔਖੇ ਸਮੇਂ ਉੱਤੇ ਇੱਕ ਗੀਤ ਗਾਇਆ। ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਇਸ ਬੱਚੀ ਦਾ ਗੀਤ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕਰਕੇ ਉਸ ਨੂੰ ਸ਼ਾਬਾਸ਼ ਦਿੱਤੀ ਅਤੇ ਜੋ ਵਿਸ਼ਾ ਬੱਚੀ ਨੇ ਇਸ ਗੀਤ ਵਿਚ ਲਿਆਂਦਾ ਉਸ ਦੀ ਵੀ ਸ਼ਲਾਘਾ ਕੀਤੀ।

ਗੀਤ ਦੇ ਬੋਲ ਹਨ "ਸਮਾਂ ਕਦੇ ਨੀ ਖਲੋਂਦਾ, ਇਹਨੇ ਬੀਤਦੇ ਹੀ ਜਾਣਾ"। ਇਸ ਗੀਤ ਨੂੰ ਹੁਣ ਤੱਕ1 ਲੱਖ ਦੇ ਕਰੀਬ ਲੋਕਾਂ ਨੇ ਪਸੰਦ ਕੀਤਾ ਤੇ ਵੇਖਿਆ ਹੈ। ਈਟੀਵੀ ਭਾਰਤ ਦੀ ਟੀਮ ਨੇ ਇਸ ਬੱਚੀ ਨਾਲ ਉਸ ਦੇ ਘਰ ਜਾ ਕੇ ਵਿਸ਼ੇਸ਼ ਗੱਲਬਾਤ ਕੀਤੀ।

ਬੱਚੀ ਨੇ ਦੱਸਿਆ ਕਿ ਹੁਣ ਉਹ 11ਵੀਂ ਜਮਾਤ ਵਿਚ ਪੜ੍ਹਦੀ ਹੈ ਅਤੇ ਉਸ ਨੂੰ ਗਾਉਣ ਦਾ ਸ਼ੌਕ ਹੈ। ਉਸ ਨੇ ਦੱਸਿਆ ਕਿ ਉਸ ਨੂੰ ਖੁਸ਼ੀ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ ਨੇ ਉਸ ਦੇ ਗੀਤ ਨੂੰ ਆਪਣੇ ਸ਼ੋਸਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕੀਤਾ ਹੈ। ਉਸ ਨੇ ਕਿਹਾ ਕਿ ਉਹ ਇਕ ਚੰਗੀ ਗਾਇਕਾ ਬਣਨਾ ਚਾਹੁੰਦੀ ਹੈ।

ਉਸ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਵਲੋਂ ਉਸ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ ਅਤੇ ਗਾਇਕੀ ਦੀਆਂ ਬਾਰੀਕੀਆਂ ਉਹ ਆਪਣੇ ਅਧਿਆਪਕ ਤੋਂ ਸਿੱਖ ਰਹੀ ਹੈ। ਗਗਨਦੀਪ ਦੇ ਪਿਤਾ ਗੁਰਵਿੰਦਰ ਸਿੰਘ ਨੂੰ ਵੀ ਆਪਣੀ ਧੀ ਉੱਤੇ ਮਾਣ ਹੈ ਅਤੇ ਉਹ ਖੁਸ ਹੈ ਕਿ ਉਨ੍ਹਾਂ ਦੀ ਧੀ ਦੇ ਗਾਏ ਗੀਤ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।

ABOUT THE AUTHOR

...view details