ਫਰੀਦਕੋਟ:ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਬੇਅਦਬੀ ਮਾਮਲੇ ਚ ਪੰਜਾਬ ਸਰਕਾਰ ਨੂੰ ਵੱਡੀ ਚਿਤਾਵਨੀ ਦਿੱਤੀ ਹੈ।ਮਾਨ ਨੇ ਸਰਕਾਰ ਨੂੰ 30 ਦਿਨ੍ਹਾਂ ਦਾ ਅਲਟੀਮੇਟਮ ਦਿੱਤਾ ਹੈ ਤੇ ਕਿਹੈ ਕਿ ਜੇ 30 ਦਿਨਾਂ ਦੇ ਵਿੱਚ ਮਾਮਲੇ ਚ ਕੋਈ ਕਾਰਵਾਈ ਨਾ ਕੀਤੀ ਗਈ ਤਾਂ 1 ਜੁਲਾਈ ਤੋਂ ਉਨ੍ਹਾਂ ਦੇ ਵਲੋਂ ਮੋਰਚਾ ਖੋਲ੍ਹਿਆ ਜਾਵੇਗਾ।ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨਸਾਫ ਨਹੀਂ ਮਿਲੇਗਾ ਇਹ ਮੋਰਚਾ ਜਾਰੀ ਰਹੇਗਾ।
Beadbi case:ਸਿਮਰਨਜੀਤ ਮਾਨ ਦੀ ਕੈਪਟਨ ਸਰਕਾਰ ਨੂੰ ਵੱਡੀ ਚਿਤਾਵਨੀ
ਬੇਅਦਬੀ(Beadbi) ਮਾਮਲੇ ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ(simranjeet maan) ਐਲਾਨ ਕੀਤਾ ਹੈ ਕਿ ਜੇ ਸਰਕਾਰ ਨੇ 30 ਦਿਨ ਦੇ ਅੰਦਰ ਅੰਦਰ ਇਨਸਾਫ ਨਾ ਦਿੱਤਾ ਤਾਂ 1 ਜੁਲਾਈ ਤੋਂ ਸਰਕਾਰ ਖਿਲਾਫ਼ ਮੋਰਚਾ ਖੋਲ੍ਹਿਆ ਜਾਵੇਗਾ।
ਫਰੀਦਕੋਟ ਜਿਲ੍ਹੇ ਦੇ ਪਿੰਡ ਬੁਰਜ਼ ਜਵਾਹਰ ਸਿੰਘ ਵਾਲਾ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋਣ ਦੇ ਅੱਜ 6 ਸਾਲ ਪੂਰੇ ਹੋ ਜਾਣ ਤੱਕ ਵੀ ਕੌਮ ਨੂੰ ਇਨਸਾਫ ਨਾ ਮਿਲਣ ਦੇ ਮਾਮਲੇ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਬਰਗਾੜੀ ਦੇ ਗੁਰਦੁਆਰਾ ਸਾਹਿਬ ਵਿਚ ਪਸ਼ਚਾਤਾਪ ਵਜੋਂ ਅਰਦਾਸ ਕੀਤੀ ਗਈ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਲਈ 30 ਦਿਨ ਦਾ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੀ ਚੋਰੀ, ਬੇਅਦਬੀ ਅਤੇ ਬਹਿਬਲਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਵਿਚ ਕਥਿਤ ਦੋਸ਼ੀ ਬਾਦਲ ਅਤੇ ਸੁਮੇਧ ਸਿੰਘ ਸੈਣੀ ਆਦਿ ਨੂੰ 30 ਦਿਨਾਂ ਅੰਦਰ ਗ੍ਰਿਫ਼ਤਾਰ ਨਾ ਕੀਤਾ ਤਾਂ 1 ਜੂਨ ਨੂੰ ਪੱਕਾ ਮੋਰਚਾ ਲਗਾਇਆ ਜਾਵੇਗਾ ਜੋ ਪਹਿਲੇ ਮੋਰਚਿਆਂ ਵਰਗਾ ਨਹੀਂ ਹੋਵੇਗਾ ।ਇਸ ਮੌਕੇ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਸੰਗਤ ਨੂੰ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਪਹੁੰਚਣ ਦੀ ਵੀ ਅਪੀਲ ਕੀਤੀ ਤਾਂ ਕਿ ਸਰਕਾਰ ਤੇ ਦਬਾਅ ਬਣਾ ਕਿ ਬੇਅਦਬੀ ਮਾਮਲੇ ਚ ਇਨਸਾਫ ਲਿਆ ਜਾ ਸਕੇ।ਮਾਨ ਨੇ ਕਿਹਾ ਕਿ ਇਸ ਮੋਰਚੇ ਦੇ ਵਿੱਚ ਸਾਰੇ ਸਿੱਖ ਆਗੂ ਸ਼ਾਮਿਲ ਹੋਣਗੇ।
ਇਹ ਵੀ ਪੜੋ:Punjab Congress Clash:ਦਿੱਲੀ ਪੁੱਜੇ ਪਰਗਟ ਸਿੰਘ ਨੇ ਕੈਪਟਨ ਖਿਲਾਫ਼ ਕੀਤਾ ਗੋਲ