ਫਰੀਦਕੋਟ: ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਲੋਕ ਇਨਸਾਫ਼ ਪਾਰਟੀ ਵੱਲੋਂ 'ਸਾਡਾ ਪਾਣੀ ਸਾਡਾ ਹੱਕ' ਜਨ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਫ਼ਰੀਦਕੋਟ ਪੁੱਜੇ ਅਤੇ ੳਨ੍ਹਾਂ ਪਾਣੀਆਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ।
ਰਾਜਸਥਾਨ ਤੋਂ ਪਾਣੀ ਦਾ 16 ਲੱਖ ਕਰੋੜ ਵਸੂਲਣ ਲਈ ਕਰਾਂਗੇ ਕੇਸ: ਬੈਂਸ - faridkot
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ 'ਸਾਡਾ ਪਾਣੀ ਸਾਡਾ ਹੱਕ' ਜਨ ਅੰਦੋਲਨ ਸ਼ੁਰੂ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਜਸਥਾਨ ਤੋਂ ਪਾਣੀ ਦਾ 16 ਲੱਖ ਕਰੋੜ ਵਸੂਲਣ ਲਈ ਕੇਸ ਕਰਾਂਗੇ।
ਇਸ ਮੌਕੇ ਜਿੱਥੇ ਉਨ੍ਹਾਂ ਪੰਜਾਬ ਦੇ ਦਰਿਆਈ ਪਾਣੀਆ ਦੀ ਲੁੱਟ ਕੀਤੇ ਜਾਣ ਦੀ ਗੱਲ ਕੀਤੀ ਉੱਥੇ ਹੀ ਉਨ੍ਹਾਂ ਰਾਜਸਥਾਨ ਨੂੰ ਜਾਂਦੇ ਨਹਿਰੀ ਪਾਣੀ ਦੀ ਕੀਮਤ ਵਸੂਲਣ ਲਈ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਕੋਲ ਇਕ ਪਟੀਸ਼ਨ ਦਾਖਲ ਕਰਨ ਦੀ ਵੀ ਗੱਲ ਕਹੀ।
ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਪੰਜਾਬ ਨੂੰ ਕੰਗਾਲੀ ਦੇ ਦੌਰ ਵਿਚੋਂ ਕੱਢਣ, ਪੰਜਾਬ ਦੇ ਹੱਕਾਂ ਦੀ ਪਹਿਰੀਦਾਰੀ ਕਰਨ ਅਤੇ ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣ ਲਈ ‘ਸਾਡਾ ਪਾਣੀ ਸਾਡਾ ਹੱਕ’ ਜਨ ਅੰਦੋਲਨ ਸ਼ੁਰੂ ਕਰ ਰਹੀ ਹੈ। ਇਸ ਤਹਿਤ 2 ਮਹੀਨਿਆਂ ਅੰਦਰ 21 ਲੱਖ ਲੋਕਾਂ ਦੇ ਦਸਤਖ਼ਤਾਂ ਵਾਲੀ ਇਕ ਪਟੀਸ਼ਨ ਪੰਜਾਬ ਵਿਧਾਨ ਸਭਾ ਪਟੀਸ਼ਨ ਕਮੇਟੀ ਕੋਲ ਦਾਇਰ ਕਰੇਗੀ ਅਤੇ ਰਾਜਸਥਾਨ ਨੂੰ ਮੁਫ਼ਤ 'ਚ ਦਿੱਤੇ ਜਾ ਰਹੇ ਪਾਣੀ ਦੀ ਹੁਣ ਤੱਕ ਦੀ ਬਣਦੀ ਕੀਮਤ ਕਰੀਬ 16 ਲੱਖ ਕਰੋੜ ਰੁਪਏ ਵਸੂਲਣ ਲਈ ਲੜੇਗੀ।