ਫਰੀਦਕੋਟ:ਕੋਟਕਪੂਰਾ ਗੋਲੀਕਾਂਡ ਮਾਮਲੇ ’ਚ ਗਠਿਤ ਨਵੀਂ ਸਪੈਸ਼ਲ ਜਾਂਚ ਟੀਮ ਵੱਲੋਂ ਭਾਈ ਪੰਥਪ੍ਰੀਤ ਸਿੰਘ, ਰਣਜੀਤ ਸਿੰਘ ਢੱਡਰੀਆਂ ਵਾਲਾ, ਬੂਟਾ ਸਿੰਘ ਰਨਸੀਹ, ਅਮਰੀਕ ਸਿੰਘ ਅਜਨਾਲਾ ਤੋਂ ਇਲਾਵਾ ਕਈ ਪੁਲਿਸ ਕਰਮਚਾਰੀਆਂ ਨੂੰ ਫਰੀਦਕੋਟ ਦੇ ਕੈਂਪਸ ਦਫਤਰ ’ਚ ਬਿਆਨ ਦਰਜ ਕਰਵਾਉਣ ਲਈ ਸੰਮਨ ਕੀਤਾ ਗਿਆ ਸੀ। ਇਸ ਮੌਕੇ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਕਿਸੇ ਕਾਰਨ ਜਾਂਚ ’ਚ ਸ਼ਮਲ ਨਹੀਂ ਹੋ ਸਕੇ, ਪਰ ਭਾਈ ਪੰਥਪ੍ਰੀਤ ਸਿੰਘ ਵੱਲੋਂ ਸਿੱਟ ਸਾਹਮਣੇ ਪੇਸ਼ ਹੋਕੇ ਆਪਣੇ ਬਿਆਨ ਕਲਮਬੱਧ ਕਰਵਾਏ ਗਏ।
ਇਹ ਵੀ ਪੜੋ: ਇੱਕ ਪੋਸਟ ਤੋਂ ਕਰੋੜਾਂ ਕਮਾਉਂਦੀ ਹੈ ਪ੍ਰਿਯੰਕਾ ਚੋਪੜਾ, 'ਰਿਚਲਿਸਟ' ਵਿੱਚ ਟਾਪ 30 'ਤੇ
ਇਸ ਤੋਂ ਇਲਾਵਾ ਅੱਜ ਕਰੀਬ 23 ਗਵਾਹਾਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਫਰੀਦਕੋਟ ਦੇ ਕੈਂਪਸ ਦਫ਼ਤਰ ’ਚ ਬੁਲਾਇਆ ਗਿਆ ਸੀ। ਬਿਆਨ ਦਰਜ ਕਰਵਾਉਣ ਤੋਂ ਬਾਅਦ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਕਰੀਬ 2 ਘੰਟੇ ਤੱਕ ਬਹੁਤ ਹੀ ਸੁਖਾਲੇ ਮਾਹੌਲ ’ਚ ਉਨ੍ਹਾਂ ਦੀ ਅਧਿਕਰੀਆਂ ਨਾਲ ਗੱਲਬਾਤ ਹੋਈ। ਜਿਸ ਦਰਮਿਆਨ ਕਈ ਤੱਥ ਸਾਂਝੇ ਕੀਤੇ ਗਏ।