ਪੰਜਾਬ

punjab

ETV Bharat / state

ਬਹਿਬਲ ਕਲਾਂ ਗੋਲੀਕਾਂਡ ਇਨਸਾਫ਼ ਲਈ ਪੰਥ ਦਾ ਵੱਡਾ ਇਕੱਠ, ਸਿੱਧੂ ਵੀ ਹੋਏ ਸ਼ਾਮਲ

ਬਹਿਬਲਕਲਾਂ ਵਿਖੇ ਸਿੱਖ ਸੰਗਤਾਂ ਵਲੋਂ ਆਪਣੇ ਦਿੱਤੇ ਹੋਏ ਪ੍ਰੋਗਰਾਮ ਤਹਿਤ ਨੈਸ਼ਨਲ ਹਾਈਵੇ 54 ਨੂੰ ਦੋਹਾਂ ਸਾਈਡਾਂ ਤੋਂ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਹੈ। ਸਿੱਖ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਤੱਕ ਮੁਕੰਮਲ ਰੋਡ ਜਾਮ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਸਿੱਖ ਜਥੇਬੰਦੀਆਂ ਨੇ ਨੈਸ਼ਨਲ ਹਾਈਵੇ 54 ਕੀਤਾ ਬੰਦ
ਸਿੱਖ ਜਥੇਬੰਦੀਆਂ ਨੇ ਨੈਸ਼ਨਲ ਹਾਈਵੇ 54 ਕੀਤਾ ਬੰਦ

By

Published : Apr 6, 2022, 12:54 PM IST

Updated : Apr 6, 2022, 4:14 PM IST

ਫਰੀਦਕੋਟ:ਬਹਿਬਲ ਕਲਾਂ ਗੋਲੀਕਾਂਡ ਮਾਮਲੇ ’ਚ ਇਨਸਾਫ ਦੇ ਲਈ ਸਿੱਖ ਜਥੇਬੰਦੀਆਂ ਵੱਲੋਂ ਵੱਡਾ ਇੱਕਠ ਕਰ ਨੈਸ਼ਨਲ ਹਾਈਵੇ 54 ਨੂੰ ਜਾਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵੱਡੀ ਗਿਣਤੀ ’ਚ ਜਥੇਬੰਦੀਆਂ ਦੇ ਆਗੂ ਮੌਜੂਦ ਹਨ। ਜਿਨ੍ਹਾਂ ਵੱਲੋਂ ਨੈਸ਼ਨਲ ਹਾਈਵੇ ਨੂੰ ਬੰਦ ਕੀਤਾ ਜਾ ਰਿਹਾ ਹੈ।

ਸਿੱਖ ਜਥੇਬੰਦੀਆਂ ਨੇ ਨੈਸ਼ਨਲ ਹਾਈਵੇ 54 ਕੀਤਾ ਬੰਦ

ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਧਰਨੇ ਚ ਸ਼ਾਮਲ ਹੋ ਗਏ ਹਨ। ਉੱਥੇ ਹੀ ਧਰਨੇ ਦੌਰਾਨ ਇੱਕ ਵੱਲੋਂ ਬਲਜੀਤ ਸਿੰਘ ਦਾਦੂਵਾਲ ਦਾ ਨਾਂ ਲਏ ਜਾਣ ਤੋਂ ਸਿੱਖ ਨੌਜਵਾਨ ਭੜਕ ਗਏ ਸੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਦਾਦੂਵਾਲ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਸੀ। ਖੈਰ ਮਾਹੌਲ ਵਿਗੜਦੇ ਵਿਗੜਦੇ ਬਚਿਆ।

ਸਿੱਖ ਜਥੇਬੰਦੀਆਂ ਨੇ ਨੈਸ਼ਨਲ ਹਾਈਵੇ 54 ਕੀਤਾ ਬੰਦ

ਅਣਮਿੱਥੇ ਸਮੇਂ ਲਈ ਜਾਮ:ਸਿੱਖ ਸੰਗਤਾਂ ਦੇ ਇਸ ਰੋਸ ਪ੍ਰਦਰਸ਼ਨ ਤੋਂ ਪਹਿਲਾਂ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕਰ ਲਏ ਗਏ ਹਨ। ਵੱਡੀ ਗਿਣਤੀ ’ਚ ਪੁਲਿਸ ਕਰਮੀ ਤੈਨਾਤ ਕੀਤੇ ਗਏ ਹਨ। ਜਾਮ ਨੂੰ ਲੈ ਕੇ ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਉਹ ਕਿਸਾਨੀ ਗੱਡੀ ਅਤੇ ਐਮਰਜੈਂਸੀ ਗੱਡੀ ਨੂੰ ਇੱਥੋ ਲੰਘਣ ਦੇਣਗੇ।

ਜਥੇਬੰਦੀਆਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ

ਇਹ ਸੀ ਮਾਮਲਾ: ਦੱਸ ਦਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ’ਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਸਿੱਖ ਸੰਗਤਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜਿਨ੍ਹਾਂ ਤੇ ਸਰਕਾਰ ਦੇ ਕਹਿਣ ’ਤੇ ਉਨ੍ਹਾਂ ਤੇ ਗੋਲੀਆਂ ਚਲਵਾਈਆਂ ਗਈਆਂ। ਇਸ ਮਾਮਲੇ ’ਤੇ ਸਿੱਖ ਸੰਗਤਾਂ ਵੱਲੋਂ ਅਜੇ ਤੱਕ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।

ਸਿੱਧੂ ਕਈ ਵਾਰ ਚੁੱਕਦੇ ਰਹੇ ਮਾਮਲਾ: ਨਵਜੋਤ ਸਿੰਘ ਸਿੱਧੂ ਵੱਲੋਂ ਲਗਾਤਾਰ ਇਹ ਮਾਮਲਾ ਚੁੱਕਿਆ ਜਾਂਦਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਸਿੱਧੂ ਕਈ ਵਾਰ ਆਪਣੀ ਪਾਰਟੀ ਦੇ ਖਿਲਾਫ ਵੀ ਗਏ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲਗਾਏ ਗਏ ਵਕੀਲ ਜਨਰਲ ਏਪੀਐਸ ਦੇਓਲ ਨੂੰ ਵੀ ਹਟਵਾ ਦਿੱਤਾ ਸੀ।

ਇਹ ਵੀ ਪੜੋ:ਪੰਜਾਬੀ ਯੂਨੀਵਰਸਿਟੀ ਕੋਲ ਇੱਕ ਹੋਰ ਕਬੱਡੀ ਖਿਡਾਰੀ ਦਾ ਕਤਲ !

Last Updated : Apr 6, 2022, 4:14 PM IST

ABOUT THE AUTHOR

...view details