ਫਰੀਦਕੋਟ: ਬਹਿਬਲਕਲਾਂ ਵਿਖੇ ਬੀਤੇ ਕੱਲ੍ਹ ਸਿੱਖ ਸੰਗਤਾਂ ਵਲੋਂ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦਾ ਜਲਦ ਇਨਸਾਫ ਲੈਣ ਲਈ ਨੈਸ਼ਨਲ ਹਾਈਵੇ 54 ਨੂੰ ਜਾਮ ਕਰ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਦੇਰ ਰਾਤ ਜਾਮ ਦੀ ਸਮਾਪਤੀ ਕਰ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਸਿੱਖ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਦੇ ਦਫ਼ਤਰ ਤੋਂ ਆਈ ਵਕੀਲਾਂ ਦੀ ਟੀਮ ਵਲੋਂ ਭਰੋਸਾ ਦਿੱਤੇ ਜਾਣ ਤੇ ਮੁਲਤਵੀ ਕਰ ਦਿੱਤਾ ਗਿਆ।
ਦੇਰ ਰਾਤ ਜਾਮ ਦੀ ਸਮਾਪਤੀ: ਜਾਮ ’ਤੇ ਬੈਠੇ ਸਿੱਖ ਜਥੇਬੰਦੀਆਂ ਨਾਲ ਦੇਰ ਰਾਤ ਚੰਡੀਗੜ੍ਹ ਤੋਂ ਆਈ ਏਜੀ ਵਿਭਾਗ ਦੇ 5 ਵਕੀਲਾਂ ਨੇ ਮੁਲਾਕਾਤ ਕੀਤੀ। ਇਸ ਦੌਰਾਨ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਟੀਮ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਵੱਲੋਂ ਜਾਮ ਨੂੰ ਹਟਾਇਆ ਗਿਆ ਹੈ ਹਾਲਾਂਕਿ ਉਨ੍ਹਾਂ ਦਾ ਮੋਰਚੇ ਉਸੇ ਤਰ੍ਹਾਂ ਹੀ ਡਟਿਆ ਹੋਇਆ ਹੈ।
ਸਿੱਖ ਜਥੇਬੰਦੀਆਂ ਨੇ ਰੱਖੀਆਂ ਇਹ ਸਰਤਾਂ:ਸਿੱਖ ਜਥੇਬੰਦੀਆਂ ਨੇ ਟੀਮ ਸਾਹਮਣੇ ਸ਼ਰਤਾਂ ਰੱਖੀਆਂ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਬਠਿੰਡਾ ਤੇ ਹੋਰਨਾਂ ਥਾਵਾਂ ’ਤੇ ਹੋਈਆਂ ਉਸ ਸਮੇਂ ਬੇਅਦਬੀਆ ਦੇ ਮਾਮਲਿਆਂ ਚ ਵੀ ਕੀਤਾ ਜਾਵੇ ਨਾਮਜ਼ਦ, ਗੋਲੀਕਾਂਡ ਮਾਮਲੇ ’ਚ ਸੁਮੇਧ ਸੈਣੀ ਦੀ ਹੋਵੇ ਗ੍ਰਿਫਤਾਰੀ ਅਤੇ ਵੱਡੇ ਸਿਆਸੀ ਲੀਡਰਾਂ ਦੀ ਇਨ੍ਹਾਂ ਮਾਮਲਿਆਂ ਵਿੱਚ ਸ਼ਮੂਲੀਅਤ ਦੀ ਜਾਂਚ ਕੀਤੀ ਹੈ।