ਫਰੀਦਕੋਟ: ਜੈਤੋ ’ਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਧੂਮ-ਧਾਮ ਨਾਲ ਮਨਾਇਆ ਗਿਆ। ਕਹਿੰਦੇ ਹਨ ਕਿ ਫੱਗਣ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਲੱਗਦਾ ਹੈ, ਇਸ ਦੌਰਾਨ ਮੰਦਰਾਂ ਵਿੱਚ ਸ਼ਿਵਲਿੰਗ ’ਤੇ ਜਲ ਚੜ੍ਹਾਉਣ ਨਾਲ ਭਗਵਾਨ ਸ਼ਿਵ ਬਹੁਤ ਪ੍ਰਸੰਨ ਹੁੰਦੇ ਹਨ। ਇਸ ਹੀ ਤਰ੍ਹਾਂ ਜੈਤੋ ’ਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਧੂਮ-ਧਾਮ ਨਾਲ ਮਨਾਇਆ ਗਿਆ।
ਜੈਤੋ ’ਚ ਸ਼ਰਧਾ ਭਾਵਨਾ ਨਾਲ ਮਨਾਇਆ ਸ਼ਿਵਰਾਤਰੀ ਦਾ ਤਿਉਹਾਰ - ਸ਼ਿਵਲਿੰਗ ’ਤੇ ਜਲ ਚੜ੍ਹਾਉਣ
ਕਹਿੰਦੇ ਹਨ ਕਿ ਫੱਗਣ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਲੱਗਦਾ ਹੈ, ਇਸ ਦੌਰਾਨ ਮੰਦਰਾਂ ਵਿੱਚ ਸ਼ਿਵਲਿੰਗ ’ਤੇ ਜਲ ਚੜ੍ਹਾਉਣ ਨਾਲ ਭਗਵਾਨ ਸ਼ਿਵ ਬਹੁਤ ਪ੍ਰਸੰਨ ਹੁੰਦੇ ਹਨ।
ਤਸਵੀਰ
ਇਸ ਮੌਕੇ ਹਰਿਦੁਆਰ ਤੋ ਜੈਤੋ 400 ਕਿਲੋਮੀਟਰ ਅਤੇ ਗੰਗੋਤਰੀ ਤੋਂ 800 ਕਿਲੋਮੀਟਰ ਦੀ ਪੈਦਲ ਯਾਤਰਾ ਕਰ ਕੇ ਲੱਗਭਗ 350 ਦੇ ਕਰੀਬ ਕਾਵੜੀਏ ਪਵਿੱਤਰ ਗੰਗਾ ਜਲ ਲੈ ਕੇ ਪਾਵਨ ਧਾਮ ਜੈਤੋ ਦੇ ਪ੍ਰਾਚੀਨ ਮੰਦਰ ਵਿਖੇ ਪਹੁੰਚੇ। ਇਹਨਾ ਦੇ ਆਉਣ ਦੀ ਖੁਸ਼ੀ ਵਿਚ ਆਏ ਹੋਏ ਭਗਤਾਂ ਵੱਲੋ ਬਮ-ਬਮ ਭੋਲੇ ਦੇ ਜੈਕਾਰੇ ਲਗਾਏ ਗਏ ਅਤੇ ਸੁੰਦਰ-ਸੁੰਦਰ ਝਾਕੀਆਂ ਵੀ ਸਜਾਈਆਂ ਗਈਆਂ, ਇਸ ਤੋਂ ਇਲਾਵਾ ਥਾਂ-ਥਾਂ ’ਤੇ ਲੰਗਰ ਵੀ ਲਗਾਏ ਗਏ।
ਇਸ ਤਿਉਹਾਰ ਮੌਕੇ ਮੰਦਰਾਂ ’ਚ ਸਵੇਰੇ ਚਾਰ ਵਜੇ ਤੋਂ ਭਗਤਾਂ ਵੱਲੋਂ ਗੰਗਾ-ਜਲ ਅਤੇ ਦੁੱਧ ਨਾਲ ਅਭਿਸ਼ੇਕ ਕਰਵਾਇਆ ਗਿਆ।