ਫ਼ਰੀਦਕੋਟ : ਪੰਜਾਬ ਵਿੱਚ ਵੱਡੀ ਗਿਣਤੀ 'ਚ ਖਿਡਾਰੀਆਂ ਨੂੰ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਫ਼ਰੀਦਕੋਟ ਵਾਸੀ ਤੈਰਾਕੀ ਦੇ ਕੌਮਾਂਤਰੀ ਖਿਡਾਰੀ ਕਰਨ ਬਰਾੜ ਨੇ ਸਰਕਾਰ ਦੇ ਅਵਾਰਡ ਦੇਣ ਲਈ ਚੋਣ ਪ੍ਰਕਿਰਿਆ 'ਤੇ ਸਵਾਲ ਚੁੱਕੇ ਹਨ।
'ਸ਼ੇਰ-ਏ-ਪੰਜਾਬ' ਐਵਾਰਡ ਨਾ ਮਿਲਣ 'ਤੇ ਖਿਡਾਰੀ ਪੁੱਜਿਆ ਅਦਾਲਤ, 15 ਜੁਲਾਈ ਨੂੰ ਹੋਵੇਗੀ ਸੁਣਵਾਈ
ਅੰਤਰਾਸ਼ਟਰੀ ਤੈਰਾਕ ਕਰਨ ਬਰਾੜ ਨੇ ਵਿਭਾਗੀ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ। ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ 15 ਜੁਲਾਈ ਨੂੰ ਹੋਵੇਗੀ ਸੁਣਵਾਈ।
ਫ਼ੋਟੋ
ਇਹ ਵੀ ਪੜ੍ਹੋ : ਮਹਾਰਾਜਾ ਰਣਜੀਤ ਸਿੰਘ ਅਵਾਰਡ :ਦੇਰ ਨਾਲ ਹੀ ਸਹੀ, ਪਰ ਸਰਕਾਰ ਦਾ ਚੰਗਾ ਉਪਰਾਲਾ - ਮਿਲਖਾ ਸਿੰਘ
ਕਰਨ ਬਰਾੜ ਨੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਸਹਾਰਾ ਲਿਆ ਹੈ, ਜਿਸ ਦੀ ਸੁਣਵਾਈ 15 ਜੁਲਾਈ ਨੂੰ ਹੋਵੇਗੀ।