ਫ਼ਰੀਦਕੋਟ: ਪੈਂਦਾ ਆਪਣੇ ਮੁਕਦਰਾਂ ਨਾਲ ਭਿੜਨਾ, ਸੋਖੀਆ ਨੀ ਪਾਉਣੀਆਂ ਬੂਲੰਦੀਆਂ ਇਹ ਸਤਰਾਂ ਫਰੀਦਕੋਟ ਦੇ ਰਹਿਣ ਵਾਲੇ ਸ਼ਾਮ ਸਿੰਘ ਸ਼ੇਰਾ 'ਤੇ ਬਖੂਬੀ ਢੁਕਦੀਆਂ ਹਨ। ਇੱਕ ਲੱਤ ਤੋਂ 70 ਫ਼ੀਸਦੀ ਅਪਾਹਜ ਹੋਣ ਦੇ ਬਾਵਜੂਦ ਸ਼ਾਮ ਸਿੰਘ ਸ਼ੇਰਾ ਨੇ 53ਵੀ ਏਸ਼ੀਅਨ ਬਾਡੀ ਬਿਲਡਿੰਗ ਚੈਪਿਅਨਸਿੱਪ ਇੰਡੋਨੇਸੀਆ ਵਿੱਚ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂਅ ਰੋਸ਼ਨ ਕੀਤਾ ਹੈ।
ਸ਼ਾਮ ਸਿੰਘ ਸ਼ੇਰਾ ਫਰੀਦਕੋਟ ਦੇ ਪਿੰਡ ਕਿਲਾ ਨੌ ਦੇ ਰਹਿਣ ਵਾਲੇ ਹਨ। ਅਪਾਹਜ ਹੋਣ ਦੇ ਬਾਵਜੂਦ ਉਹ ਦੋ ਵਾਰ ਵਰਲਡ ਚੈਪੀਅਨ ਬਣ ਚੁੱਕੇ ਹਨ। ਏਸ਼ੀਆ ਬਾਡੀ ਬਿੰਲਡਿਗ ਚੈਪਿਅਨਸਿੱਪ ਦਾ ਖਿਤਾਬ ਜਿੱਤਣ ਤੋਂ ਬਾਅਦ ਜਦੋਂ ਸ਼ੇਰਾ ਆਪਣੇ ਸ਼ਹਿਰ ਫਰੀਦਕੋਟ ਪਹ ਤਾਂ ਸ਼ਹਿਰ ਵਾਸੀਆਂ ਨੇ ਉਨ੍ਹਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੋਕੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਨਜ਼ਰਅੰਦਾਜ ਕਰਦੇ ਹੋਏ ਕੋਈ ਵੀ ਅਧਿਕਾਰੀ ਨਾ ਭੇਜਣ 'ਤੇ ਸ਼ੇਰਾ ਨੇ ਦੁੱਖ ਜਾਹਿਰ ਕੀਤਾ। ਇਸ ਮੌਕੇ ਸ਼ਾਮ ਸਿੰਘ ਸ਼ੇਰਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਜੇ ਪੰਜਾਬ ਸਰਕਾਰ ਇੱਕ ਗੋਲਡ ਮੈਡਲਿਸਟ ਨੂੰ ਪਛਾਨਣ ਦੀ ਜਰੂਰਤ ਨਹੀਂ ਸਮਝਦੀ ਤਾਂ ਆਉਣ ਵਾਲੇ ਸਮੇਂ 'ਚ ਕੋਈ ਖਿਡਾਰੀ ਇਸ ਮੁਕਾਮ ਤੱਕ ਪਹੁੰਚਣ ਦੀ ਕੋਸ਼ਿਸ ਨਹੀਂ ਕਰੇਗਾ।