ਡੀ.ਜੇ. ਵਾਲੇ ਬਕਸਿਆਂ 'ਚ ਲੁਕਾ ਕੇ ਭੇਜਿਆ ਜਾ ਰਿਹਾ ਸੀ ਨਸ਼ਾ - drugs'
ਫ਼ਰੀਦਕੋਟ ਦੀ ਮਾਰਡਨ ਜੇਲ੍ਹ 'ਚ ਗੇਟ ਤੇ ਤਾਇਨਾਤ ਹੋਮਗਾਰਡ ਦੇ ਜਵਾਨਾਂ ਵਲੋਂ ਰਿਕਸ਼ਾ ਚਾਲਕ ਨੂੰ ਵੱਡੀ ਮਾਤਰਾ 'ਚ ਤੰਬਾਕੂ ਉਤਪਾਦ ਲਿਜਾਂਦਿਆਂ ਕੀਤਾ ਗਿਆ ਕਾਬੂ।
ਮਾਰਡਨ ਜੇਲ੍ਹ
ਫ਼ਰੀਦਕੋਟ: ਪੰਜਾਬ ਸਰਕਾਰ ਵਲੋਂ ਜੇਲਾਂ ਅੰਦਰ ਨਸ਼ਾ ਖ਼ਤਮ ਕਰਨ ਦੇ ਦਾਅਵੇ ਉਸ ਵੇਲੇ ਖੋਖਲੇ ਸਾਬਿਤ ਹੋ ਗਏ ਜਿਸ ਵੇਲੇ ਫ਼ਰੀਦਕੋਟ ਦੀ ਮਾਰਡਨ ਜੇਲ੍ਹ 'ਚ ਗੇਟ ਤੇ ਤਾਇਨਾਤ ਹੋਮਗਾਰਡ ਦੇ ਜਵਾਨਾਂ ਵਲੋਂ ਰਿਕਸ਼ਾ ਚਾਲਕ ਨੂੰ ਵੱਡੀ ਮਾਤਰਾ 'ਚ ਤੰਬਾਕੂ ਉਤਪਾਦ ਲਿਜਾਂਦਿਆਂ ਕਾਬੂ ਕੀਤਾ ਗਿਆ।
ਫ਼ਰੀਦਕੋਟ ਦੀ ਮਾਰਡਨ ਜੇਲ੍ਹ
ਇਸ ਸਬੰਧੀ ਹੋਮ ਗਾਰਡ ਰੇਸ਼ਮ ਸਿੰਘ ਨੇ ਦੱਸਿਆ ਕਿ ਜੇਲ੍ਹ ਦੇ ਗੇਟ ਨੰਬਰ ਇਕ 'ਤੇ ਪੰਜਾਬ ਹੋਮਗਾਰਡ ਦੀ ਡਿਉਟੀ ਹੈ ਅਤੇ ਜਦੋਂ ਹੋਮ ਗਾਰਡ ਦੇ ਜਵਾਨਾਂ ਵੱਲੋਂ ਡਿਉਟੀ ਦਿੱਤੀ ਜਾ ਰਹੀ ਸੀ ਤਾਂ ਇਕ ਰਿਕਸ਼ਾ ਜੇਲ੍ਹ ਦੇ ਗੇਟ 'ਤੇ ਆਇਆ। ਇਸ ਰਿਕਸ਼ੇ 'ਤੇ ਦੋ ਸਪੀਕਰਾਂ ਵਾਲੇ ਵੱਡੇ ਬਕਸੇ ਲੱਦੇ ਹੋਏ ਸਨ ਜਿਨ੍ਹਾਂ ਨੂੰ ਰਿਕਸ਼ਾ ਚਾਲਕ ਅੰਦਰ ਲੈ ਜਾ ਰਿਹਾ ਸੀ।
ਇਸ ਬਾਰੇ ਜਦੋਂ ਰਿਕਸ਼ਾ ਵਾਲੇ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਹ ਬਕਸੇ ਜੇਲ੍ਹ ਅੰਦਰ ਭੇਜਣ ਲਈ 2 ਕਾਰ ਚਾਲਕਾਂ ਨੇ ਭੇਜਿਆ ਹੈ। ਇਸ ਤੋਂ ਬਾਅਦ ਜਦੋਂ ਬਕਸਿਆਂ ਦੀ ਜਾਂਚ ਕੀਤੀ ਗਈ ਤਾਂ ਇਹਨਾਂ 'ਚੋਂ ਵੱਡੀ ਮਾਤਰਾ ਵਿਚ ਬੀੜੀਆਂ ਦੇ ਬੰਡਲ, ਜਰਦੇ ਦੇ ਪੈਕਟ ਅਤੇ ਸਿਗਰਟਾਂ ਦੀਆ ਡੱਬੀਆਂ ਬਰਾਮਦ ਹੋਈਆਂ। ਪੁਲਿਸ ਨੇ ਇਸ ਬਾਰੇ ਦੀ ਜਾਣਕਾਰੀ ਮਿਲਦਿਆਂ ਹੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Last Updated : Mar 21, 2019, 8:44 AM IST