ਫ਼ਰੀਦਕੋਟ: ਜ਼ਿਲ੍ਹਾ ਫ਼ਰੀਦਕੋਟ ਉਂਝ ਤਾਂ ਖਿਡਾਰੀਆਂ, ਗਾਇਕਾਂ, ਸਾਹਿਤਕਾਰਾਂ ਅਤੇ ਵੱਡੀਆਂ ਰਾਜਨੀਤਕ ਸ਼ਖਸੀਅਤਾਂ ਦਾ ਜਨਮ ਦਾਤਾ ਰਿਹਾ ਹੈ। ਕੋਟਕਪੂਰਾ 'ਚ ਇੱਕ ਅਜਿਹਾ ਸ਼ਖਸ ਵੀ ਮੌਜੂਦ ਹੈ ਜੋ ਇੱਕ ਚੰਗਾ ਅਦਾਕਾਰ, ਗੀਤਕਾਰ, ਚਿੱਤਰਕਾਰ ਤੇ ਵਧੀਆ ਮੂਰਤੀਕਾਰ ਹੈ। ਬਹੁ-ਕਲਾਵਾਂ ਦਾ ਮਾਲਕ ਹੋਣ ਦੇ ਬਾਵਜੂਦ ਮੂਰਤੀਕਾਰ ਗੁਰਮੇਲ ਸਿੰਘ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ। ਮੂਰਤੀਕਾਰ ਗੁਰਮੇਲ ਸਿੰਘ ਆਰਥਿਕ ਤੰਗੀ ਦੇ ਬਾਵਜੂਦ ਮੂਰਤੀਆਂ ਤਿਆਰ ਕਰਦੇ ਹਨ।
ਗੁਰਮੇਲ ਸਿੰਘ ਕੋਟਕਪੂਰਾ ਦੇ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਆਪਣੀ ਦਿਵਿਆਂਗ ਧੀ ਤੇ ਪਤਨੀ ਨਾਲ ਇੱਕ ਪੁਰਾਣੇ ਮਕਾਨ 'ਚ ਰਹਿ ਰਹੇ ਹਨ। ਹੁਣ ਤੱਕ ਗੁਰਮੇਲ ਸਿੰਘ ਨਾਮੀ ਸ਼ਖਸੀਅਤਾਂ ਸਣੇ ਅਣਗਿਣਤ ਮੂਰਤੀਆਂ ਬਣਾ ਚੁੱਕੇ ਹਨ ਤੇ ਉਨ੍ਹਾਂ ਦੀ ਬਣਾਈਆਂ ਮੂਰਤੀਆਂ ਪੰਜਾਬ ਸਣੇ ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਗੁਰਮੇਲ ਸਿੰਘ ਕਈ ਪੰਜਾਬੀ ਫ਼ਿਲਮਾਂ ਅਤੇ ਨਾਟਕਾਂ ਵਿੱਚ ਵੀ ਕੰਮ ਕੀਤਾ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਛੇਵੀਂ ਜਮਾਤ 'ਚ ਪੜਾਈ ਦੇ ਦੌਰਾਨ ਚਿੱਤਰਕਾਰੀ ਕਰਨੀ ਸ਼ੁਰੂ ਕੀਤੀ ਤੇ ਹੌਲੀ-ਹੌਲੀ ਉਹ ਮੂਰਤੀਕਾਰ ਬਣ ਗਏ। ਗੁਰਮੇਲ ਨੇ ਦੱਸਿਆ ਕਿ ਮੂਰਤੀਆਂ ਬਣਾਉਣ ਲਈ ਕਾਫੀ ਪੈਸਾ ਤੇ ਸਮਾਂ ਲਗਦਾ ਹੈ।