ਪੰਜਾਬ

punjab

ETV Bharat / state

ਫਰੀਦਕੋਟ 'ਚ ਦਿਨ ਦਿਹਾੜੇ ਚੱਲੀ ਗੋਲੀ, ਤਿੰਨ ਬਾਈਕ ਸਵਾਰਾਂ ਨੇ ਸਕਾਰਪੀਓ 'ਤੇ ਕੀਤਾ ਹਮਲਾ - ਲਗਾਤਾਰ ਸ਼ਰੇਆਮ ਗੋਲੀਆਂ ਚਲਾ ਕੇ ਕਤਲ ਕੀਤੇ ਜਾਂ ਰਹੇ ਹਨ

ਪੰਜਾਬ ਚ ਲਗਾਤਾਰ ਅਜਿਹੀਆਂ ਘਟਨਾਵਾਂ ਸਾਹਮਣੇ ਆਏ ਰਹੀਆਂ ਹਨ ਜਿਸ 'ਚ ਲਗਾਤਾਰ ਸ਼ਰੇਆਮ ਗੋਲੀਆਂ ਚਲਾ ਕੇ ਕਤਲ ਕੀਤੇ ਜਾ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਫਰੀਦਕੋਟ 'ਚ ਜਦੋਂ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਚੱਲੀਆਂ।

ਫਰੀਦਕੋਟ 'ਚ ਦਿਨ ਦਿਹਾੜੇ ਚੱਲੀ ਗੋਲੀ, ਤਿੰਨ ਬਾਈਕ ਸਵਾਰਾ ਸਕਾਰਪੀਓ 'ਤੇ ਕੀਤਾ ਹਮਲਾ
ਫਰੀਦਕੋਟ 'ਚ ਦਿਨ ਦਿਹਾੜੇ ਚੱਲੀ ਗੋਲੀ, ਤਿੰਨ ਬਾਈਕ ਸਵਾਰਾ ਸਕਾਰਪੀਓ 'ਤੇ ਕੀਤਾ ਹਮਲਾ

By

Published : Apr 7, 2022, 7:13 PM IST

ਫਰੀਦਕੋਟ: ਪੰਜਾਬ 'ਚ ਲਗਾਤਾਰ ਅਜਿਹੀਆਂ ਘਟਨਾਵਾਂ ਸਾਹਮਣੇ ਆਏ ਰਹੀਆਂ ਹਨ, ਜਿਸ 'ਚ ਲਗਾਤਾਰ ਸ਼ਰੇਆਮ ਗੋਲੀਆਂ ਚਲਾ ਕੇ ਕਤਲ ਕੀਤੇ ਜਾਂ ਰਹੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਫਰੀਦਕੋਟ 'ਚ ਜਦੋਂ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਚੱਲੀਆਂ।

ਜਾਣਕਰੀ ਮੁਤਾਬਿਕ ਤਲਵੰਡੀ ਰੋਡ 'ਤੇ ਇੱਕ ਬੁਲਟ ਮੋਟਰਸਾਈਕਲ 'ਤੇ ਸਵਾਰ ਤਿੰਨ ਨਕਾਬਪੋਸ਼ਾਂ ਵੱਲੋਂ ਇੱਕ ਸਕਾਰਪੀਓ ਗੱਡੀ 'ਤੇ ਫਾਇਰਿੰਗ ਕੀਤੀ ਗਈ, ਇਥੋਂ ਤੱਕ ਕਿ ਗੱਡੀ ਦਾ ਪਿੱਛਾ ਵੀ ਕੀਤਾ ਗਿਆ। ਪਰ ਇਸ ਘਟਨਾ 'ਚ ਕਿਸੇ ਦੇ ਵੀ ਜਖ਼ਮੀ ਹੋਣ ਜਾਂ ਮਰਨ ਦੀ ਮੰਦਭਾਗੀ ਘਟਨਾ ਨਹੀ ਵਾਪਰੀ।

ਫਰੀਦਕੋਟ 'ਚ ਦਿਨ ਦਿਹਾੜੇ ਚੱਲੀ ਗੋਲੀ, ਤਿੰਨ ਬਾਈਕ ਸਵਾਰਾ ਸਕਾਰਪੀਓ 'ਤੇ ਕੀਤਾ ਹਮਲਾ

ਇਸ ਘਟਨਾ ਸਬੰਧੀ ਜਾਣਕਰੀ ਦਿੰਦੇ ਹੋਏ ਜਾਂਚ ਅਧਿਕਾਰੀ ਜਸਕਰਨ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ 12 ਵਜੇ ਤਿੰਨ ਬਾਇਕ ਸਵਾਰ ਵਿਅਕਤੀਆਂ ਵੱਲੋਂ ਸੰਦੀਪ ਸਿੰਘ ਉਰਫ ਮਨੀ ਵਾਸੀ ਬਰਗਾੜੀ ਜੋ ਆਪਣੇ ਕਿਸੇ ਸਾਥੀ ਨੂੰ ਘਰ ਛੱਡ ਕੇ ਵਾਪਿਸ ਆ ਰਿਹਾ ਸੀ ਤਾਂ ਤਲਵੰਡੀ ਰੋਡ ਤੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ ਪਰ ਉਸ ਵੱਲੋਂ ਗੱਡੀ ਭਜਾ ਕੇ ਆਪਣੀ ਜਾਨ ਬਚਾਈ ਗਈ।ਉਨ੍ਹਾਂ ਦੱਸਿਆ ਕਿ ਤਿੰਨ ਬਾਇਕ ਸਵਾਰ ਜਿਨ੍ਹਾਂ ਚੋ ਇੱਕ ਹਮਲਾਵਰ ਦੀ ਪਹਿਚਾਣ ਵਿੱਕੀ ਵਾਸੀ ਕੋਟਕਪੂਰਾ ਦੇ ਤੋਰ 'ਤੇ ਹੋਈ ਹੈ, ਜਿਸ ਖ਼ਿਲਾਫ ਅਤੇ ਦੋ ਹੋਰ ਅਣਪਛਾਤੇ ਲੋਕਾਂ ਖ਼ਿਲਾਫ ਮਾਮਲਾ ਦਰਜ਼ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਉੱਥੇ ਸੰਦੀਪ ਸਿੰਘ ਉਰਫ ਮਨੀ ਨੇ ਦੱਸਿਆ ਕਿ ਉਹ ਆਪਣੇ ਕਿਸੇ ਸਾਥੀ ਦੇ ਘਰ ਪਾਠ 'ਚ ਹਾਜ਼ਰੀ ਲਗਾਉਣ ਤੋਂ ਬਾਅਦ ਆਪਣੇ ਦੂਜੇ ਸਾਥੀ ਨੂੰ ਉਸਦੇ ਘਰ ਛੱਡ ਕੇ ਜਦੋਂ ਵਾਪਿਸ ਆ ਰਹੇ ਸੀ ਤਾਂ ਤਿੰਨ ਮੋਟਰਸਾਈਕਲ ਸਵਾਰਾਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਮੈਂ ਗੱਡੀ ਭਜਾ ਕੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ:-ਹਾਰ ਦਾ ਮੰਥਨ ਕਰਨ ਦੀ ਥਾਂ ਕੁਰਸੀ ਲਈ ਲੜ ਰਹੀ ਕਾਂਗਰਸ: ਆਪ

ABOUT THE AUTHOR

...view details