ਪੰਜਾਬ

punjab

ETV Bharat / state

ਲੌਕਡਾਊਨ ਤੋਂ ਬਾਅਦ ਮੁੜ ਖੁਲ੍ਹੇ ਪੰਜਾਬ ਦੇ ਸਕੂਲ,ਵਿਦਿਆਰਥੀਆਂ 'ਚ ਦਿਖਿਆ ਉਤਸ਼ਾਹ - ਸਿੱਖਿਆ ਵਿਭਾਗ

ਪੰਜਾਬ ਸਰਕਾਰ ਵੱਲੋਂ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਨੂੰ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਸਕੂਲਾਂ 'ਚ ਮੁੜ ਰੌਣਕਾਂ ਪਰਤੀਆਂ ਹਨ। ਮੁੜ ਸਕੂਲ ਖੁੱਲ੍ਹਣ ਨਾਲ ਫ਼ਰੀਦਕੋਟ ਦੇ ਸਕੂਲਾਂ 'ਚ ਪੜ੍ਹਨ ਆਏ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ।

ਮੁੜ ਖੁਲ੍ਹੇ ਪੰਜਾਬ ਦੇ ਸਕੂਲ
ਮੁੜ ਖੁਲ੍ਹੇ ਪੰਜਾਬ ਦੇ ਸਕੂਲ

By

Published : Jan 11, 2021, 10:38 AM IST

ਫ਼ਰੀਦਕੋਟ: ਪੰਜਾਬ ਸਰਕਾਰ ਦੇ ਆਦੇਸ਼ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਅੱਜ 5ਵੀਂ ਤੋਂ ਬਾਰ੍ਹਵੀਂ ਤੱਕ ਦੇ ਸਕੂਲਾਂ ਨੂੰ ਖੋਲ੍ਹ ਦਿੱਤਾ ਗਿਆ ਹੈ। ਇਸ ਦੌਰਾਨ ਸਕੂਲ ਪ੍ਰਬੰਧਕਾਂ ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਸਰਕਾਰ ਵੱਲੋਂ ਸਕੂਲਾਂ ਦਾ ਸਮਾਂ 10 ਵਜੇ ਤੋਂ 3 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ। ਫ਼ਰੀਦਕੋਟ ਵਿੱਚ ਵੀ ਵਿਦਿਆਰਥੀ ਆਪਣੇ ਮਾਪਿਆਂ ਨਾਲ ਸਕੂਲ ਪੁੱਜੇ। ਇਸ ਮੌਕੇ ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਕੋਰੋਨਾ ਦੀਆਂ ਪੂਰੀਆਂ ਹਦਾਇਤਾਂ ਦਾ ਪਾਲਣ ਕੀਤਾ ਜਾ ਰਿਹਾ ਹੈ।

ਸਕੂਲ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ 5ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ 'ਚ ਹਾਜ਼ਰੀ ਲਾਜ਼ਮੀ ਹੋਵੇਗੀ। ਸਕੂਲ 'ਚ ਬੱਚਿਆਂ ਨੂੰ ਬਿਠਾਉਣ ਤੋਂ ਪਹਿਲਾਂ ਮਾਪਿਆਂ ਦੀ ਲਿਖਤੀ ਰਜ਼ਾਮੰਦੀ ਲਈ ਜਾ ਰਹੀ ਹੈ।

ਪੇਰੈਂਟਸ ਅਤੇ ਟੀਚਰਸ ਮੀਟਿੰਗ ਨਾਲ ਮੁੜ ਤੋਂ ਸਕੂਲਾਂ ਵਿੱਚ ਪੜ੍ਹਾਈ ਸ਼ੁਰੂ ਹੋਈ। ਇਸ ਦੌਰਾਨ ਜੋ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਚਾਹੁੰਦੇ ਨੇ ਉਨ੍ਹਾਂ ਕੋਲੋਂ ਲਿਖਿਤ ਰੂਪ ਵਿੱਚ ਇੱਕ ਕਨਸੈਂਟ ਸਾਈਨ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਮਾਪਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਬੱਚਿਆਂ ਨੂੰ ਸਕੂਲ ਭੇਜਣ ਵੇਲੇ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਗੇ ਤੇ ਉਹ ਆਪ ਚਾਹੁੰਦੇ ਨੇ ਕਿ ਬੱਚੇ ਸਕੂਲ ਵਿੱਚ ਜਾ ਕੇ ਹੀ ਪੜ੍ਹਾਈ ਕਰਨ।

ਆਪਣੇ ਬੱਚਿਆਂ ਨੂੰ ਲੈ ਕੇ ਸਕੂਲ ਪਹੁੰਚੇ ਮਾਪਿਆਂ ਨੇ ਕਿਹਾ ਕਿ ਪਿਛਲੇ ਕਾਫ਼ੀ ਸਮੇਂ ਤੋਂ ਬੱਚੇ ਆਨਲਾਈਨ ਪੜ੍ਹਾਈ ਕਰ ਰਹੇ ਸੀ। ਸਕੂਲ ਵਿੱਚ ਜੋ ਪੜ੍ਹਾਈ ਹੁੰਦੀ ਹੈ, ਉਹ ਆਨਲਾਈਨ ਸੰਭਵ ਨਹੀਂ ਹੋ ਪਾਉਂਦੀ। ਇਸ ਕਰਕੇ ਉਹ ਸਰਕਾਰ ਦੇ ਸਕੂਲ ਖੋਲ੍ਹੇ ਜਾਣ ਦੇ ਫੈਸਲੇ ਤੋਂ ਖੁਸ਼ ਹਨ। ਮਾਪਿਆਂ ਨੇ ਬੱਚਿਆਂ ਨੂੰ ਸਕੂਲ ਭੇਜਣ ਸਮੇਂ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਆਦੇਸ਼ਾਂ ਦੀ ਪਾਲਣਾ ਕਰਨ ਦੀ ਗੱਲ ਆਖੀ।

ABOUT THE AUTHOR

...view details