ਪੰਜਾਬ

punjab

ETV Bharat / state

ਟੈਸਟ ਲੈਣ ਆਇਆ ਉਪ ਜ਼ਿਲ੍ਹਾਂ ਸਿੱਖਿਆ ਅਫ਼ਸਰ ਕਿਉਂ ਭੱਜਿਆ - ਪੰਜਾਬ

ਉਪ-ਜ਼ਿਲ੍ਹਾਂ ਸਿੱਖਿਆ ਅਫ਼ਸਰ ਪ੍ਰਦੀਪ ਦਿਓੜਾ ਆਪਣੀ ਟੀਮ ਨਾਲ ਪੁੱਜੇ ਸਰਕਾਰੀ ਐਲੀਮੈਂਟਰੀ ਸਕੂਲ। ਫ਼ਰੀਦਕੋਟ ਦੇ ਪਿੰਡ ਕਿਲ੍ਹਾ ਨੌਂ ਸਕੂਲ ਅਧਿਆਪਕਾਂ ਨੇ ਕੀਤਾ ਵਿਰੋਧ। 'ਪੜੋ ਪੰਜਾਬ' ਤਹਿਤ ਟੈਸਟ ਲੈਣ ਆਏ ਉਪ ਜ਼ਿਲ੍ਹਾਂ ਸਿੱਖਿਆ ਅਫ਼ਸਰ ਨੂੰ ਅਧਿਆਪਕਾਂ ਨੇ ਸਕੂਲ ਵਿਚੋਂ ਭਜਾਇਆ।

ਟੈਸਟ ਲੈਣ ਆਇਆ ਉਪ ਜ਼ਿਲ੍ਹਾਂ ਸਿੱਖਿਆ ਅਫ਼ਸਰ ਕਿਉਂ ਭੱਜਿਆ

By

Published : Feb 22, 2019, 5:12 PM IST

ਫ਼ਰੀਦਕੋਟ: ਪੰਜਾਬ ਵਿਚ 'ਪੜ੍ਹੋ ਪੰਜਾਬ' ਤਹਿਤ ਲਿਆ ਜਾਣ ਵਾਲਾ ਸਕੂਲੀ ਵਿਦਿਅਰਥੀਆਂ ਦਾ ਟੈਸਟ ਚਰਚਾ ਵਿਚ ਰਿਹਾ, ਉਸ ਤਰਾਂ ਹੀ ਫ਼ਰੀਦਕੋਟ ਜ਼ਿਲ੍ਹੇ ਦੇ ਕੁੱਝ ਸਕੂਲਾਂ ਵਿਚ ਸਥਿਤੀ ਵਿਗੜਦੇ-ਵਿਗੜਦੇ ਬਚੀ। ਇਸ ਦੌਰਾਨ ਟੈਸਟ ਲੈਣ ਆਈ ਟੀਮ ਦੀ ਅਗਵਾਈ ਕਰਨ ਵਾਲੇ ਫ਼ਰੀਦਕੋਟ ਜ਼ਿਲ੍ਹੇ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਦੀਪ ਦਿਉੜਾ ਨੂੰ ਵੀ ਅਧਿਆਪਕਾਂ ਦੇ ਵਿਰੋਧ ਕਾਰਨ ਬੇਰੰਗ ਵਾਪਸ ਮੁੜਨਾਂ ਪਿਆ। ਉੱਥੇ ਹੀ, ਪ੍ਰਦੀਪ ਦਿਓੜਾ ਨੇ ਮੀਡੀਆ ਕਰਮੀਆਂ ਤੋਂ ਵੀ ਦੂਰੀ ਬਣਾਈ ਰੱਖੀ ਅਤੇ ਅਧਿਆਪਕਾਂ ਨਾਲ ਵੀ ਅੜੀਅਲ ਰੱਵਈਏ ਨਾਲ ਪੇਸ਼ ਆਏ।

ਟੈਸਟ ਲੈਣ ਆਇਆ ਉਪ ਜ਼ਿਲ੍ਹਾਂ ਸਿੱਖਿਆ ਅਫ਼ਸਰ ਕਿਉਂ ਭੱਜਿਆ
ਇਹ ਹੈ ਮਾਮਲਾਸਿੱਖਿਆ ਸਕੱਤਰ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤੇ ਅੱਜ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਫ਼ਰੀਦਕੋਟ ਪ੍ਰਦੀਪ ਦਿਉੜਾ ਫ਼ਰੀਦਕੋਟ ਦੇ ਨਾਲ ਲਗਦੇ ਪਿੰਡ ਕਿਲ੍ਹਾ ਨੌਂ ਦੇ ਐਲੀਮੈਂਟਰੀ ਸਕੂਲ ਵਿਚ ਟੈਸਟ ਲੈਣ ਵਾਲੀ ਟੀਮ ਸਣੇ ਪੁਲਿਸ ਮੁਲਾਜਮਾਂ ਨੂੰ ਨਾਲ ਲੈ ਕੇ ਪਹੁੰਚੇ ਸਨ। ਅਧਿਆਪਕਾਂ ਨੂੰ ਬੱਚਿਆਂ ਦੇ 'ਪੜ੍ਹੋ ਪੰਜਾਬ' ਤਹਿਤ ਟੈਸਟ ਕਰਵਾਉਣ ਲਈ ਕਿਹਾ ਜਿਸ ਦਾ ਸਮੂਹ ਅਧਿਆਪਕਾਂ ਨੇ ਬਾਕੀਕਾਟ ਕਰ ਦਿੱਤਾ ਅਤੇ ਉਪ ਜ਼ਿਲ੍ਹਾਂ ਸਿੱਖਿਆ ਅਫ਼ਸਰ ਇਸ ਬਾਈਕਾਟ ਬਾਰੇ ਲਿਖ਼ਤ ਵਿਚ ਮੰਗਿਆ ਤਾਂ ਅਧਿਆਪਕਾਂ ਨੇ ਆਪਣੇ ਬਾਈਕਾਟ ਬਾਰੇ ਉਨਾਂ ਨੂੰ ਲਿਖ਼ਤੀ ਰੂਪ ਵਿਚ ਦੇ ਦਿੱਤਾ ਪਰ ਫਿਰ ਵੀ ਜਦੋਂ ਉਪ ਜ਼ਿਲ੍ਹਾਂ ਸਿੱਖਿਆ ਅਫ਼ਸਰ ਨੇ ਅਧਿਆਪਕਾਂ 'ਤੇ ਦਬਾਅ ਬਣਾਉਣਾ ਚਾਹਿਆ ਤਾਂ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਵਿਰੁੱਧ ਨਾਅਰੇਬਾਜ਼ੀ ਸੁਰੂ ਕਰ ਦਿੱਤੀ। ਅਧਿਆਪਕਾਂ ਦਾ ਰੋਸ ਵੇਖ ਕੇ ਸਿੱਖਿਆ ਸਕੱਤਰ ਆਪਣੀ ਗੱਡੀ ਵਿਚ ਬੈਠ ਅਤੇ ਭੱਜ ਗਏ। ਹਾਲਾਂਕਿ ਜਦ ਮੀਡੀਆ ਕਰਮੀਆਂ ਨੇ ਉਨਾਂ ਨਾਲ ਗੱਲ ਕਰਨੀ ਚਾਹੀ ਤਾਂ ਉਨਾਂ ਨੇ ਕੋਈ ਵੀ ਜਾਵਬ ਨਹੀਂ ਦਿੱਤਾ।ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਸਕੂਲ ਅਧਿਆਪਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲਾਂ ਵਿਚ ਪੜ੍ਹਨ ਵਾਲੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਿਰਫ਼ ਜੋੜ ਘਟਾਉ ਦੇ ਸਵਾਲਾਂ ਵਿਚ ਹੀ ਉਲਝਾਈ ਰੱਖਣਾ ਚਾਹੁੰਦੀ ਹੈ। ਉਨਾਂ ਕਿਹਾ ਕਿ ਬੱਚਿਆ ਨੂੰ ਉਨ੍ਹਾਂ ਦੇ ਸਲੇਬਸ ਮੁਤਾਬਕ ਅਧਿਆਪਕਾਂ ਵੱਲੋਂ ਪੜ੍ਹਾਇਆ ਜਾ ਰਿਹਾ ਹੈ। ਅੱਜ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਉਨ੍ਹਾਂ ਉੱਤੇ ਦਬਾਅ ਬਣਾਉਣ ਆਏ ਹਨ ਜਿਸ ਦਾ ਉਨ੍ਹਾਂ ਵਲੋਂ ਸੱਭ ਨੇ ਵਿਰੋਧ ਕੀਤਾ ਹੈ।

ABOUT THE AUTHOR

...view details