ਫਰੀਦਕੋਟ:ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ (State President of Bhartiya Kisan Union Sidhupur) ਵੱਲੋਂ ਬੀਤੇ ਦਿਨੀਂ ਬਿਜਲੀ ਦੀ ਕਿੱਲਤ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਚਿਤਾਵਨੀ (Warning to Punjab Government) ਦਿੱਤੀ ਸੀ ਕਿ ਜੇਕਰ ਬਿਜਲੀ ਦੀ ਕਿੱਲਤ ਦੂਰ ਨਹੀਂ ਹੁੰਦੀ ਤਾਂ ਉਹ ਪੂਰੇ ਪੰਜਾਬ ‘ਚ ਰੋਸ ਪ੍ਰਦਰਸ਼ਨ (Protests in Punjab) ਸ਼ੁਰੂ ਕਰਨਗੇ। ਜਿਸ ਦੀ ਸ਼ੁਰੂਆਤ ਫਰੀਦਕੋਟ ਐੱਸ.ਸੀ. ਬਿਜਲੀ ਬੋਰਡ ਦੇ ਦਫ਼ਤਰ ਬਾਹਰ ਧਰਨਾ (Faridkot SC Protest outside the power board office) ਲਗਾਕੇ ਕੀਤੀ ਜਾਵੇਗੀ।
ਇਸ ਦੇ ਚਲਦੇ ਹੀ ਕਿਸਾਨਾਂ ਦਾ ਵੱਡਾ ਇਕੱਠ ਜ਼ਿਲ੍ਹਾ ਫ਼ਰੀਦਕੋਟ ਦੇ ਬਿਜਲੀ ਘਰ ਵਿੱਚ ਐੱਸ.ਸੀ. ਦਫਤਰ ਦੇ ਬਾਹਰ ਹੋ ਗਿਆ ਅਤੇ ਉਨ੍ਹਾਂ ਵੱਲੋਂ ਧਰਨਾ ਲਗਾਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ (Slogans against the Punjab Government) ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਬਿਜਲੀ ਸੰਕਟ ‘ਚੋਂ ਕੱਢਿਆ ਜਾਵੇ ਅਤੇ ਜਿਹੜਾ ਅਸੀਂ ਆਪ ਦੇ ਝੋਨੇ ਦੀ ਬਿਜਾਈ ਅਤੇ ਹੋਰ ਫਸਲਾਂ ਦੀ ਬਿਜਾਈ ਸਮੇਂ ਸਿਰ ਕਰ ਸਕੀਏ।
ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡਾਲੇਵਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ, ਪਾਰਟੀ ਸਰਕਾਰ ਬਣਾਉਣ ਤੋਂ ਬਾਅਦ ਆਪਣੇ ਵਾਅਦਿਆਂ ਤੋਂ ਬਿਲਕੁਲ ਉਲਟ ਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ 24 ਘੰਟੇ ਘਰਾਂ ਦੀ ਬਿਜਲੀ ਅਤੇ 12 ਘੰਟੇ ਮੋਟਰਾਂ ਦੀ ਬਿਜਲੀ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਫੇਲ੍ਹ ਸਾਬਿਤ ਹੋ ਰਹੀ ਹੈ।