ਫਰੀਦਕੋਟ: ਟੋਕੀਓ ਓਲਪਿੰਕ ਵਿੱਚ ਕਾਂਸੀ ਪਦਕ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਖਿਡਾਰੀ ਰੁਪਿੰਦਰਪਾਲ ਬੁੱਧਵਾਰ ਦੁਪਿਹਰ ਆਪਣੇ ਘਰ ਫਰੀਦਕੋਟ ਵਿਖੇ ਪਹੁੰਚੇ। ਉਹਨਾਂ ਦਾ ਫਰੀਦਕੋਟ ਪਹੁੰਚਣ 'ਤੇ ਮੁਹੱਲਾ ਵਾਸੀਆਂ ਅਤੇ ਪਰਿਵਾਰ ਸਮੇਤ ਹਾਕੀ ਪ੍ਰੇਮੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਕਲੋਨੀ ਦੇ ਗੇਟ ਤੋਂ ਪਰਿਵਾਰ ਢੋਲ ਦੀ ਤਾਲ 'ਤੇ ਭੰਗੜੇ ਪਾਉਂਦਾ ਹੋਇਆ ਰੁਪਿੰਦਰਪਾਲ ਨੂੰ ਘਰ ਤੱਕ ਲੈ ਕੇ ਗਿਆ ਅਤੇ ਫੁੱਲਾਂ ਦੇ ਹਾਰ ਪਹਿਨਾ ਕੇ ਰੁਪਿੰਦਰ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਆਪਣੀ ਮਾਂ ਨੂੰ ਮਿਲ ਕੇ ਅਤੇ ਉਸ ਦੇ ਗਲੇ ਲੱਗ ਕੇ ਰੁਪਿੰਦਰਪਾਲ ਪਾਲ ਭਾਵੁਕ ਵੀ ਹੋਏ। ਇਸ ਮੌਕੇ ਗੱਲਬਾਤ ਕਰਦਿਆਂ ਰੁਪਿੰਦਰਪਾਲ ਦੀ ਮਾਤਾ ਸੁਖਵਿੰਦਰ ਕੌਰ ਨੇ ਕਿਹਾ ਕਿ ਅੱਜ ਉਸ ਦਾ ਬੇਟਾ ਜਿੱਤ ਕੇ ਵਾਪਸ ਪਰਤਿਆ ਹੈ। ਜਿਸ ਦੀ ਖੁਸ਼ੀ ਬਿਆਨ ਕਰਨ ਲਈ ਉਸ ਦੇ ਕੋਲ ਸ਼ਬਦ ਹੀ ਨਹੀਂ ਹਨ।