ਫ਼ਰੀਦਕੋਟ:ਗੁਰੂ ਅਰਜਨ ਨਗਰ ਦੀ ਰਹਿਣ ਵਾਲੀ ਇੱਕ ਔਰਤ ਨੂੰ ਮੋਗਾ ਜ਼ਿਲੇ ਦੇ ਪਿੰਡ ਦੂਨੇਕੇ ਦੀ ਔਰਤ ਵੱਲੋਂ ਉਕਤ ਮਹਿਲਾ ਅਤੇ ਉਸਦੇ 12 ਸਾਲ ਦੇ ਪੁੱਤਰ ਨੂੰ ਆਪਣੇ ਨਾਲ ਵਿਦੇਸ਼ (Abroad) ਲੈ ਕੇ ਜਾਣ ਦੇ ਨਾਮ ਤੇ ਕਰੀਬ 6 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪੀੜਤ ਮਹਿਲਾ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਨੂੰ ਲੈ ਕੇ ਜਾਂਚ ਉਪਰਾਂਤ ਠੱਗੀ ਮਾਰਨ ਵਾਲੀ ਔਰਤ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।ਦੂਜੇ ਪਾਸੇ ਪੀੜਤ ਮਹਿਲਾ ਨੇ ਜਲਦ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਉਸਨੂੰ ਸ਼ੰਕਾ ਹੈ ਕਿ ਠੱਗ ਮਹਿਲਾ ਕਿਸੇ ਵੇਲੇ ਵੀ ਵਿਦੇਸ਼ ਫਰਾਰ ਹੀ ਸਕਦੀ ਹੈ।
ਠੱਗੀ ਦਾ ਸ਼ਿਕਾਰ ਹੋਈ ਮਹਿਲਾ ਨੇ ਦੱਸਿਆ ਕਿ ਉਸਦਾ 12 ਸਾਲ ਦੇ ਬੇਟੇ ਦੀ ਤਬੀਅਤ ਠੀਕ ਨਹੀਂ ਰਹਿੰਦੀ ਅਤੇ ਇਸੇ ਦੌਰਾਨ ਉਸਦੀ ਇੱਕ ਰਿਸ਼ਤੇਦਾਰ (Relatives) ਦੀ ਪਹਿਚਾਣ ਵਾਲੀ ਮਹਿਲਾ ਜੋ ਮੋਗਾ ਜ਼ਿਲੇ ਦੇ ਪਿੰਡ ਦੂਨੇਕੇ ਦੀ ਰਹਿਣ ਵਾਲੀ ਹੈ ਨਾਲ ਮੁਲਾਕਾਤ ਹੋਈ। ਜਿਸਨੇ ਉਸਨੂੰ ਲਾਰਾ ਲਾਇਆ ਕਿ ਉਹ ਉਸ ਨੂੰ ਅਤੇ ਉਸਦੇ ਬੇਟੇ ਨੂੰ ਆਪਣੇ ਨਾਲ ਕੈਨੇਡਾ ਲੈ ਜਵੇਗੀ। ਜਿਥੇ ਮੈਂ ਆਪਣੇ ਬੇਟੇ ਦਾ ਇਲਾਜ ਕਰਵਾ ਸਕਾਂਗੀ।ਉਕਤ ਔਰਤ ਦੀਆਂ ਗੱਲਾਂ ਚ ਆਕੇ ਉਸ ਵੱਲੋਂ ਅਲੱਗ ਅਲੱਗ ਖ਼ਾਤਿਆ ਚ ਅਤੇ ਕੁੱਝ ਨਕਦੀ ਮਿਲਾ ਕੇ ਕਰੀਬ ਛੇ ਲੱਖ ਰੁਪਏ ਦੇ ਦਿੱਤੇ।