ਪੰਜਾਬ

punjab

ETV Bharat / state

ਫਰੀਦਕੋਟ ਵਿੱਚ ਕਾਰ ਤੇ ਸਕੂਟਰ ਵਿਚਾਲੇ ਭਿਆਨਕ ਸੜਕੀ ਹਾਦਸਾ, ਦੋ ਗੰਭੀਰ ਜ਼ਖਮੀ - ਜੈਤੋਂ ਦੇ ਗੁਰੂ ਕੀ ਢਾਬ ਵਿੱਚ ਹੋਇਆ ਹਾਦਸਾ

ਫਰੀਦਕੋਟ ਦੇ ਜੈਤੋ ਲਾਗੇ ਪਿੰਡ ਗੁਰੂ ਕੀ ਢਾਬ ਵਿਖੇ ਭਿਆਨਕ ਸੜਕ ਹਾਦਸਾ ਹੋਇਆ ਹੈ। ਇਥੇ ਕਾਰ ਅਤੇ ਸਕੂਟਰ ਵਿਚਾਲੇ ਹੋਈ ਟੱਕਰ ਦੌਰਾਨ ਦੋ ਲੋਕ ਗੰਭੀਰ ਜ਼ਖਮੀ ਹੋਏ ਹਨ। ਹਾਦਸਾ ਕਾਰ ਦੀ ਤੇਜ਼ ਰਫਤਾਰ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਹਾਦਸੇ ਦੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਇਲਾਜ਼ ਲਈ ਦਾਖਿਲ ਕਰਵਾਇਆ ਗਿਆ ਹੈ।

road accident between car and scooter in Faridkot, two injured
ਫਰੀਦਕੋਟ ਵਿੱਚ ਕਾਰ ਤੇ ਸਕੂਟਰ ਵਿਚਾਲੇ ਭਿਆਨਕ ਸੜਕੀ ਹਾਦਸਾ, ਦੋ ਗੰਭੀਰ ਜ਼ਖਮੀ

By

Published : Jan 21, 2023, 1:37 PM IST

ਫਰੀਦਕੋਟ ਵਿੱਚ ਕਾਰ ਤੇ ਸਕੂਟਰ ਵਿਚਾਲੇ ਭਿਆਨਕ ਸੜਕੀ ਹਾਦਸਾ, ਦੋ ਗੰਭੀਰ ਜ਼ਖਮੀ





ਫਰੀਦਕੋਟ:
ਫਰੀਦਕੋਟ ਵਿੱਚ ਤੜਕਸਾਰ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਿਕ ਇਥੋਂ ਦੇ ਜੈਤੋ ਲਾਗੇ ਪਿੰਡ ਗੁਰੂ ਕੀ ਢਾਬ ਵਿਖੇ ਇਕ ਕਾਰ ਅਤੇ ਸਕੂਟਰ ਵਿਚਾਲੇ ਭਿਆਨਕ ਟੱਕਰ ਹੋਈ ਹੈ। ਇਸ ਹਾਦਸੇ ਦੌਰਾਨ ਦੋ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਸੂਚਨਾ ਹੈ। ਜ਼ਖਮੀਆਂ ਦਾ ਇਲਾਜ਼ ਕੀਤਾ ਜਾ ਰਿਹਾ ਹੈ।


ਤੇਜ਼ ਰਫਤਾਰ ਕਾਰਨ ਹੋਇਆ ਹਾਦਸਾ:ਇਸ ਹਾਦਸੇ ਦੀ ਜਾਣਕਾਰੀ ਦਿੰਦਿਆਂ ਲੋਕਾਂ ਨੇ ਦੱਸਿਆ ਕਿ ਇਹ ਸੜਕ ਹਾਦਸਾ ਕਾਰ ਦੇ ਤੇਜ਼ ਰਫਤਾਰ ਵਿੱਚ ਹੋਣ ਕਾਰਨ ਵਾਪਰਿਆ ਹੈ। ਸੜਕ ਹਾਦਸੇ ਦੌਰਾਨ ਮੌਕੇ ਉੱਤੇ ਮੌਜੂਦ ਲੋਕਾਂ ਨੇ ਇਹ ਵੀ ਦੱਸਿਆ ਕਿ ਕਾਰ ਸਵਾਰ ਕੋਟਕਪੂਰਾ ਤੋਂ ਜੈਤੋ ਵੱਲ ਜਾ ਰਹੇ ਸਨ ਤੇ ਕਾਰ ਕਾਫੀ ਤੇਜ਼ ਸੀ ਤੇ ਇਸੇ ਕਾਰਨ ਕਾਰ ਸਵਾਰ ਕੋਲੋਂ ਕੰਟਰੋਲ ਨਹੀਂ ਹੋਈ ਅਤੇ ਇਹ ਹਾਦਸਾ ਵਾਪਰ ਗਿਆ।




ਇਹ ਵੀ ਪੜ੍ਹੋ:ਮੁੱਖ ਮੰਤਰੀ ਵੱਲੋਂ ਪੰਜਾਬੀਆਂ ਨੂੰ ਵਧਾਈ, ਟਵੀਟ ਕਰ ਕਿਹਾ- ਅੱਜ ਪੰਜਾਬ ਨੂੰ ਮਿਲਣਗੇ 177 Schools of Eminence





ਲੋਕਾਂ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਇਨ੍ਹਾਂ ਦੋਵਾਂ ਨੂੰ ਲੋਕਾਂ ਦੀ ਮਦਦ ਨਾਲ ਜੈਤੋ ਦੇ ਸਿਵਲ ਹਸਪਤਾਲ ਵਿੱਚੋਂ ਭਰਤੀ ਕਰਵਾਈ ਗਿਆ ਜਿੱਥੋਂ ਇਨ੍ਹਾਂ ਨੂੰ ਮੁੰਢਲੀ ਸਹਾਇਤਾ ਦੇ ਕੇ ਗੰਭੀਰ ਹਾਲਤ ਹੋਣ ਕਾਰਨ ਫਰੀਦਕੋਟ ਦੇ ਮੈਡੀਕਲ ਕਾਲਜ ਵਿਖੇ ਰੈਫਰ ਕਰ ਦਿੱਤਾ ਗਿਆ। ਫਿਲਹਾਲ ਇਨ੍ਹਾਂ ਦੀ ਸਥਿਤੀ ਨਾਜੁਕ ਬਣੀ ਹੋਈ ਹੈ। ਦੋਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਦੋਵਾਂ ਦੇ ਪਰਿਵਾਰ ਵਾਲਿਆਂ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ।


ਪਹਿਲਾਂ ਵੀ ਹੋ ਚੁੱਕੇ ਹਨ ਹਾਦਸੇ:ਕੁੱਝ ਮਹੀਨੇ ਪਹਿਲਾਂ ਵੀ ਫਰੀਦਕੋਟ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ ਸੀ। ਇਸ ਹਾਦਸੇ ਵਿਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਕੇ ਉਤੇ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਿਕ ਇਹ ਹਾਦਸਾ ਫਰੀਦਕੋਟ ਦੇ ਪਿੰਡ ਗੋਲੇਵਾਲਾ ਨੇੜੇ ਵਾਪਰਿਆ ਸੀ, ਜਿੱਥੇ ਇੱਕ ਤੇਜ ਕਾਰ ਨੇ ਪਲੈਟੀਨਾ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਮੋਟਰਸਾਈਕਲ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਇਸੇ ਹਾਦਸੇ ਵਿੱਚ ਦੋ ਹੋਰ ਲੋਕਾਂ ਦੀ ਮੌਤ ਹੋਈ ਸੀ। ਇਨ੍ਹਾਂ ਦੀਪਛਾਣ ਸਰਬਜੀਤ ਕੌਰ, ਸੰਤ ਸਿੰਘ ਅਤੇ ਗੁਰਕੀਰਤ ਵਜੋਂ ਹੋਈ ਸੀ। ਉਕਤ ਹਾਦਸੇ ਦੀ ਵੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਸੀ ਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਸੀ।

ABOUT THE AUTHOR

...view details