ਫਰੀਦਕੋਟ :ਸ਼ਹਿਰ ਵਿੱਚ ਇਕ 13 ਸਾਲ ਦੀ ਕੁੜੀ ਨੂੰ ਪਰਿਵਾਰ ਦੀ ਜਾਨ ਲੈਣ ਦਾ ਡਰ ਦਿਖਾ ਕੇ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੇ ਪਿਤਾ ਦੇ ਬਿਆਨਾਂ ਉੱਤੇ ਫਰੀਦਕੋਟ ਦੇ ਰਹਿਣ ਵਾਲੇ ਇਕ ਨੌਜਵਾਨ ਖਿਲਾਫ ਥਾਣਾ ਸਿਟੀ ਫਰੀਦਕੋਟ ਦੀ ਪੁਲਿਸ ਨੇ ਮੁਕਦਮਾ ਦਰਜ ਕੀਤਾ ਹੈ।
ਫੋਨ 'ਤੇ ਦਿੱਤੀ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ, ਘਰ ਬੁਲਾ ਕੇ ਕੀਤਾ ਨਾਬਾਲਿਗ ਨਾਲ ਰੇਪ - ਫਰੀਦਕੋਟ ਚ ਨਾਬਾਲਿਗ ਨਾਲ ਰੇਪ
ਫਰੀਦਕੋਟ ਵਿਚ ਨਾਬਾਲਿਗ ਨਾਲ ਰੇਪ ਦੀ ਘਟਨਾ ਵਾਪਰੀ ਹੈ। ਲੜਕੀ ਨੂੰ ਫੋਨ ਕਰਕੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਬੁਲਾਇਆ ਗਿਆ ਸੀ। (Rape of a minor in Faridkot)
Published : Dec 1, 2023, 3:04 PM IST
ਸਕੂਲ ਗਈ ਕੁੜੀ ਘਰ ਨਹੀਂ ਪਰਤੀ :ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਦੀ ਰਹਿਣ ਵਾਲੀ ਇਕ 13 ਸਾਲ ਦੀ ਵਿਦਿਆਰਥਣ ਨੂੰ ਜ਼ਬਰਦਸਤੀ ਘਰ ਚ ਲਿਜਾ ਕੇ ਮੁਲਜ਼ਮ ਨੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਨਾਲ ਜਬਰ-ਜਨਾਹ ਕੀਤਾ ਹੈ। ਪੁਲਿਸ ਨੇ ਪੀੜਤਾ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ਤੇ ਮੁਲਜ਼ਮ ਨੂੰ ਬਲਾਤਕਾਰ ਅਤੇ ਹੋਰ ਜੁਰਮਾਂ ਤਹਿਤ ਨਾਮਜ਼ਦ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਚ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਹੈ ਕਿ 25 ਨਵੰਬਰ ਦੀ ਸਵੇਰ ਨੂੰ ਉਸ ਦੀ ਬੇਟੀ ਸਕੂਲ ਜਾਣ ਲਈ ਘਰੋਂ ਗਈ ਸੀ, ਪਰ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਉਹ ਘਰ ਨਹੀਂ ਪਰਤੀ। ਉਨ੍ਹਾਂ ਨੇ ਲੜਕੀ ਦੀ ਭਾਲ ਸ਼ੁਰੂ ਕੀਤੀ, ਪਰ ਉਸ ਦਿਨ ਉਹ ਕਿਤੇ ਨਹੀਂ ਮਿਲੀ। ਫਿਰ ਅਗਲੇ ਦਿਨ 26 ਨਵੰਬਰ ਨੂੰ ਪਰਿਵਾਰ ਨੂੰ ਬੱਸ ਸਟੈਂਡ ਉੱਤੇ ਲੜਕੀ ਮਿਲ ਗਈ। ਪੁੱਛਣ ਤੇ ਕੁੜੀ ਨੇ ਦੱਸਿਆ ਕਿ ਮੁਲਜ਼ਮ ਰਵੀ ਵਾਸੀ ਨਵਾਂ ਕਿਲ੍ਹਾ ਫ਼ਰੀਦਕੋਟ ਨੇ ਉਸ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਉਸ ਕੋਲ ਆਵੇ ਨਹੀਂ, ਤਾਂ ਉਹ ਉਸ ਦੇ ਪਰਿਵਾਰ ਨੂੰ ਮਾਰ ਦੇਵੇਗਾ। ਇਸ ਕਾਰਨ ਉਹ ਡਰ ਗਈ ਸੀ ਅਤੇ ਮੁਲਜ਼ਮ ਕੋਲ ਚਲੀ ਗਈ।
- LPG Cylinder price hike: ਚੋਣਾਂ ਖਤਮ ਹੁੰਦੇ ਹੀ ਮਹਿੰਗਾਈ ਦੀ ਪਹਿਲੀ ਕਿਸ਼ਤ ਜਾਰੀ, ਵਪਾਰਕ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ
- AAP MLA ਕੁੰਵਰ ਵਿਜੇ ਪ੍ਰਤਾਪ ਨੇ ਫਿਰ ਆਪਣੀ ਹੀ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ, ਕਿਹਾ ਬਹਿਬਲਕਲਾਂ ਗੋਲੀਕਾਂਡ 'ਤੇ ਹੋ ਰਹੀ ਰਾਜਨੀਤੀ
- ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਜਗਤਾਰ ਸਿੰਘ ਹਵਾਰਾ ਦੀ ਸਜ਼ਾ 'ਤੇ ਫੈਸਲਾ ਅੱਜ !, 2005 'ਚ ਦਰਜ ਹੋਇਆ ਸੀ ਮਾਮਲਾ
ਮੁਲਜ਼ਮ ਖਿਲਾਫ਼ ਮਾਮਲਾ ਦਰਜ :ਪੀੜਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਦੀ ਮਰਜ਼ੀ ਦੇ ਖਿਲਾਫ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਸਦਰ ਥਾਣਾ ਫ਼ਰੀਦਕੋਟ ਦੇ ਐੱਸ.ਆਈ ਸਤਪਾਲ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਰਵੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ ਜਬਰ-ਜਨਾਹ ਸਮੇਤ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਮੁਲਜ਼ਮ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।