ਫ਼ਰੀਦਕੋਟ: ਇੱਕ ਠੇਕੇਦਾਰ ਆਸ਼ੂ ਕਟਾਰੀਆ ਉਰਫ ਕਰਨ ਕਟਾਰੀਆ ਨੇ ਆਪਣੇ ਦੋ ਮਾਸੂਮ ਬੱਚਿਆ ਅਤੇ ਪਤਨੀ ਨੂੰ ਗੋਲੀਮਾਰ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿੱਚ ਫ਼ਰੀਦਕੋਟ ਪੁਲਿਸ ਨੇ ਦੋ ਐਫਆਈਆਰ ਦਰਜ ਕੀਤੀਆਂ ਹਨ। ਪੁਲਿਸ ਨੇ ਜਿੱਥੇ ਬੱਚਿਆ ਨੂੰ ਗੋਲੀਮਾਰ ਕੇ ਮਾਰਨ ਅਤੇ ਪਤਨੀ ਨੂੰ ਮਾਰਨ ਦੀ ਨੀਅਤ ਨਾਲ ਗੰਭੀਰ ਜਖਮੀਂ ਕਰਨ ਲਈ ਕਰਨ ਕਟਾਰੀਆ ਖਿਲਾਫ ਧਾਰਾ 302/307 ਅਤੇ ਆਰਮਜ ਐਕਟ ਤਹਿਤ ਮੁਕੱਦਮਾਂ ਦਰਜ ਕੀਤਾ ਹੈ ਉਥੇ ਹੀ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਕਰਨ ਕਟਾਰੀਆ ਨੂੰ ਮਰਨ ਲਈ ਮਜਬੂਰ ਕਰਨ ਲਈ ਡਿੰਪੀ ਵਿਨਾਇਕ ਖਿਲਾਫ ਅਪਰਾਧਿਕ ਧਾਰਾ 306 ਤਹਿਤ ਮੁਕੱਦਮਾ ਦਰਜ ਕੀਤਾ ਹੈ।
ਪਰਿਵਾਰ ਸਣੇ ਠੇਕੇਦਾਰ ਨੇ ਕੀਤੀ ਖੁਦਕੁਸ਼ੀ, ਵੜਿੰਗ ਦਾ ਸਾਲਾ ਸ਼ੱਕ ਦੇ ਘੇਰੇ 'ਚ - ਰਾਜਾ ਵੜਿੰਗ
ਫ਼ਰੀਦਕੋਟ ਦੇ ਇੱਕ ਠੇਕੇਦਾਰ ਨੇ ਆਪਣੇ ਦੋ ਮਾਸੂਮ ਬੱਚਿਆ ਅਤੇ ਪਤਨੀ ਨੂੰ ਗੋਲੀਮਾਰ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿੱਚ ਮ੍ਰਿਤਕ ਦੇ ਭਰਾ ਨੇ ਰਾਜਾ ਵੜਿੰਗ ਦੇ ਸਾਲੇ 'ਤੇ ਇਲਜ਼ਾਮ ਲਗਾਏ ਹਨ। ਪੁਲਿਸ ਵੱਲੋਂ ਇਸ ਮਾਮਲੇ ਦੀ ਨਿਰਪੱਖਤਾ ਨਾਲ ਜਾਂ ਭਰੋਸਾ ਵੀ ਦਿੱਤਾ ਗਿਆ ਹੈ।
ਪੁਲਿਸ ਵੱਲੋਂ ਜਿੱਤੇ ਪੂਰੇ ਮਾਮਲੇ ਦੀ ਜਾਂਚ ਨਿਰਪੱਖਤਾ ਨਾਲ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਗਿਦੜਬਾਹਾ ਤੋਂ ਇਨਚਾਰਜ ਡਿੰਪੀ ਢਿੱਲੋਂ ਵੱਲੋਂ ਪੁਲਿਸ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਉਨ੍ਹਾਂ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਜਲਦ ਇਨਸਾਫ ਦੇਵੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ।
ਥਾਨਾ ਸਿਟੀ ਫ਼ਰੀਦਕੋਟ ਦੇ ਮੁੱਖ ਅਫਸਰ ਗੁਰਵਿੰਦਰ ਸਿੰਘ ਬੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੁਖਦਾਈ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਠੇਕੇਦਾਰ ਨੇ ਆਪਣੇ ਸੁਸਾਇਡ ਨੋਟ 'ਚ ਆਪਣੀ ਮੌਤ ਲਈ ਕਿਲੇ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ। ਇਸ ਮਾਮਲੇ ਵਿੱਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਿਸੇ ਵੀ ਨਿਰਦੋਸ਼ ਨਾਲ ਧੱਕਾ ਨਹੀਂ ਕੀਤਾ ਜਾਵੇਗਾ। ਐਫਆਈਆਰ ਦਰਜ ਕਰਨ ਦੇ ਬਾਅਦ ਮੀਡੀਆ ਨੂੰ ਕੋਈ ਜਾਣਕਾਰੀ ਨਾਂ ਦੇਣ ਅਤੇ ਕਿਸੇ ਵੀ ਤਰਾਂ ਦਾ ਸਿਆਸੀ ਦਬਾਅ ਬਾਰੇ ਜਦ ਉਨ੍ਹਾਂ ਗੋਲਮੋਲ ਜਵਾਬ ਦਿੰਦਿਆ ਕਿਹਾ ਕਿ ਪਰਿਵਾਰ ਨੇ ਉਨ੍ਹਾਂ ਕੋਲ ਬਿਆਨ ਬਹੁਤ ਦੇਰੀ ਨਾਲ ਦਰਜ ਕਰਵਾਏ ਜਿਸ ਲਈ ਦੇਰੀ ਹੋਈ।