ਫ਼ਰੀਦਕੋਟ : ਪੰਜਾਬ ਦੀ ਸੱਤਾ ਨੂੰ ਬਦਲਿਆਂ ਕਾਫ਼ੀ ਸਮਾਂ ਹੋ ਗਿਆ ਹੈ ਪਰ ਕਿਸਾਨਾਂ ਦੀ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਕੈਪਟਨ ਸਰਕਾਰ ਨੇ ਬੇਸ਼ੱਕ ਕੁਝ ਹੱਦ ਤੱਕ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਗੋਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕਰਕੇ ਰਾਹਤ ਦੇਣ ਦੀ ਕੋਸਿਸ਼ ਤਾਂ ਕੀਤੀ ਹੈ ਪਰ ਇਸ ਦੇ ਬਾਵਜੂਦ ਕਿਸਾਨਾਂ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਰਿਹਾ ਹੈ।
ਜ਼ਿਲ੍ਹਾ ਫ਼ਰੀਦਕੋਟ ਦੇ ਗੋਲੇਵਾਲਾ ਇਲਾਕੇ ਦੇ ਕਿਸਾਨਾਂ ਦੀਆਂ ਅੱਖਾਂ 'ਚ ਇਸ ਵਕਤ ਹੰਝੂਆਂ ਦਾ ਪਾਣੀ ਨਜ਼ਰ ਆ ਰਿਹਾ ਹੈ ਅਤੇ ਇਹ ਪਾਣੀ ਹੋਰ ਕਿਸੇ ਨੇ ਨਹੀਂ ਬਰਸਾਤ ਦੇ ਪਾਣੀ ਨੇ ਕਢਵਾਇਆ ਹੈ।
ਫ਼ਰੀਦਕੋਟ ਜ਼ਿਲ੍ਹੇ ਇਸ ਗੋਲੇਵਾਲਾ ਇਲਾਕੇ ਦੇ ਕਰੀਬ 10 ਪਿੰਡਾਂ ਦੀ 1500 ਏਕੜ ਦੇ ਕਰੀਬ ਖੜੀ ਫਸਲ ਬਰਸਾਤ ਦੇ ਪਾਣੀ 'ਚ ਡੁੱਬ ਚੁੱਕੀ ਹੈ ਜਿਸ ਦੀ ਲਪੇਟ 'ਚ ਝੋਨੇ ਦੀ ਫਸਲ ਦੇ ਨਾਲ-ਨਾਲ ਪਸ਼ੂਆਂ ਦਾ ਚਾਰਾ ਵੀ ਆ ਚੁੱਕਾ ਹੈ।