ਫਰੀਦਕੋਟ:ਜ਼ਿਲ੍ਹੇ ਦੀਆਂ 2 ਨਗਰ ਕੌਂਸਲਾਂ ਫਰੀਦਕੋਟ ਤੇ ਜੈਤੋ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ। ਜਿਸ ਵਿੱਚ ਨਗਰ ਕੌਂਸਲ ਫਰੀਦਕੋਟ ਦੇ ਪ੍ਰਧਾਨ ਦਾ ਤਾਜ ਹਲਕਾ ਵਿਧਾਇਕ ਦੇ ਕਰੀਬੀ ਮੰਨੇ ਜਾਂਦੇ ਨਰਿੰਦਰਪਾਲ ਨਿੰਦਾ ਦੇ ਸਿਰ ਸੱਜਿਆ, ਜਦੋਂਕਿ ਸੀਨੀਅਰ ਮੀਤ ਪ੍ਰਧਾਨ ਰੁਪਨਿੰਦਰ ਕੌਰ ਅਤੇ ਮੀਤ ਪ੍ਰਧਾਨ ਮੀਤੁ ਗਾਂਧੀ ਨੂੰ ਬਣਾਇਆ ਗਿਆ। ਇਸ ਮੌਕੇ ਜਿਥੇ ਹਲਕਾ ਵਿਧਾਇਕ ਨੇ ਚੋਣ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਨ ਦਾ ਦਾਅਵਾ ਕੀਤਾ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਨੇ ਨਗਰ ਕੌਂਸਲ ਦੇ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਵਿੱਚ ਐੱਸ ਭਾਈਚਾਰੇ ਨੂੰ ਨਜ਼ਰ ਅੰਦਾਜ਼ ਕਰਨ ਦੇ ਕਾਂਗਰਸ ਪਾਰਟੀ ’ਤੇ ਇਲਜ਼ਾਮ ਲਗਾਏ ਹਨ।
ਕਾਂਗਰਸ ਵੱਲੋਂ ਨਗਰ ਕੌਂਸਲ ਦੇ ਬਣਾਏ ਗਏ ਪ੍ਰਧਾਨ ’ਤੇ ਯੂਥ ਅਕਾਲੀ ਦਲ ਨੇ ਚੁੱਕੇ ਸਵਾਲ ਇਹ ਵੀ ਪੜੋ: ਨੰਗਲ ਵਿਖੇ ਨਹਿਰ ਕਿਨਾਰੇ ਮਿਲੀ ਦਵਾਈਆਂ ਦੀ ਖੇਪ, ਪੁਲਿਸ ਅਤੇ ਸਿਹਤ ਵਿਭਾਗ ਪਹੁੰਚੇ ਮੌਕੇ ’ਤੇ
ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਦੀ ਹੋਈ ਚੋਣ ਵਿੱਚ ਕਾਂਗਰਸ ਪਾਰਟੀ ਵੱਲੋਂ ਐੱਸ ਭਾਈਚਾਰੇ ਨੂੰ ਕਿਸੇ ਵੀ ਅਹੁਦੇ ਦੀ ਨੁਮਾਇੰਦਗੀ ਨਾ ਦਿੱਤੇ ਜਾਣ ’ਤੇ ਇਤਰਾਜ ਪ੍ਰਗਟਾਇਆ ਹੈ। ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਖੁਦ ਨੂੰ ਐੱਸ ਭਾਈਚਾਰੇ ਦੀ ਹਮਦਰਦ ਪਾਰਟੀ ਕਹਿੰਦੀ ਆਈ ਹੈ, ਪਰ ਫਰੀਦਕੋਟ ਅਤੇ ਜੈਤੋ ਨਗਰ ਕੌਂਸਲ ਦੇ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਵਿਚ ਕਿਸੇ ਵੀ ਐੱਸ ਕੌਂਸਲਰ ਨੂੰ ਨੁਮਾਇੰਦਗੀ ਨਾ ਦੇ ਕੇ ਕਾਂਗਰਸ ਨੇ ਖੁਦ ਨੂੰ ਦਲਿਤ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।
ਇਹ ਵੀ ਪੜੋ: ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼: ਪੁਲਿਸ ਗ੍ਰਿਫ਼ਤ 'ਚ ਮੁਲਜ਼ਮ