ਪੰਜਾਬ

punjab

ETV Bharat / state

ਸਰਕਾਰ ਦੀਆਂ ਖ਼ਾਮੀਆਂ ਆਈਆਂ ਸਾਹਮਣੇ, ਏਕਾਂਤਵਾਸ ਕੀਤੇ ਕਾਮਿਆਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ

ਫ਼ਰੀਦਕੋਟ ਵਿਖੇ ਮੱਧ-ਪ੍ਰਦੇਸ਼ ਤੋਂ ਵਾਪਸ ਆਏ ਕਾਮਿਆਂ ਨੂੰ ਜਦ 10 ਦਿਨਾਂ ਬਾਅਦ ਏਕਾਂਤਵਾਸ ਕੀਤਾ ਗਿਆ ਤਾਂ ਕਾਮਿਆਂ ਨੇ ਏਕਾਂਤਵਾਸ ਵਾਲੀ ਥਾਂ ਵਿਖੇ ਪਾਈਆਂ ਗਈਆਂ ਸਰਕਾਰ ਦੀਆਂ ਖ਼ਾਮੀਆਂ ਨੂੰ ਜ਼ਾਹਿਰ ਕਰਦਿਆਂ ਧਰਨਾ ਲਾ ਦਿੱਤਾ।

ਸਰਕਾਰ ਦੀਆਂ ਖ਼ਾਮੀਆਂ ਆਈਆਂ ਸਾਹਮਣੇ, ਏਕਾਂਤਵਾਸ ਕੀਤੇ ਕਾਮਿਆਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ
ਸਰਕਾਰ ਦੀਆਂ ਖ਼ਾਮੀਆਂ ਆਈਆਂ ਸਾਹਮਣੇ, ਏਕਾਂਤਵਾਸ ਕੀਤੇ ਕਾਮਿਆਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ

By

Published : May 2, 2020, 10:22 PM IST

ਫ਼ਰੀਦਕੋਟ: ਪੰਜਾਬ ਸਰਕਾਰ ਭਾਵੇਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਲੋਕ ਸਰਕਾਰ ਦੇ ਪ੍ਰਬੰਧਾਂ ਤੋਂ ਕਿੰਨੇ ਕੁ ਸੰਤੁਸ਼ਟ ਹਨ ਇਸ ਦੀ ਤਾਜਾ ਮਿਸਾਲ ਫ਼ਰੀਦਕੋਟ ਜ਼ਿਲ੍ਹੇ ਅੰਦਰ ਮਿਲੀ ਹੈ।

ਵੇਖੋ ਵੀਡੀਓ।

ਫ਼ਰੀਦਕੋਟ ਵਿੱਚ ਬਾਹਰਲੇ ਸੂਬਿਆਂ ਤੋਂ ਆਏ ਕਾਮਿਆਂ, ਜਿੰਨ੍ਹਾਂ ਨੂੰ ਏਕਾਂਤਵਾਸ ਵਿੱਚ ਰੱਖਿਆ ਗਿਆ ਹੈ। ਇੰਨ੍ਹਾਂ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਏਕਾਂਤਵਾਸ ਵਾਲੀ ਬਿਲਡਿੰਗ ਦੇ ਬਾਹਰੋਂ ਲੰਘਦੇ ਰਾਜ ਮਾਰਗ ਨੰਬਰ 15 ਉੱਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਜਿਸ ਨਾਲ ਜਿੱਥੇ ਆਉਣ ਜਾਣ ਵਾਲਿਆਂ ਨੂੰ ਆਵਾਜਾਈ ਵਿੱਚ ਪ੍ਰੇਸ਼ਾਨੀ ਹੋਈ, ਉੱਥੇ ਹੀ ਲੋਕਾਂ ਦੀ ਸਿਹਤ ਲਈ ਵੀ ਵੱਡਾ ਖ਼ਤਰਾ ਪੈਦਾ ਹੋ ਗਿਆ। ਹਾਲਾਂਕਿ ਮੌਕੇ ਉੱਤੇ ਪਹੁੰਚੇ ਨਾਇਬ ਤਹਿਸੀਲਦਾਰ ਫ਼ਰੀਦਕੋਟ ਅਨਿਲ ਕੁਮਾਰ ਅਤੇ ਥਾਣਾ ਸਦਰ ਦੇ ਮੁੱਖ ਅਫ਼ਸਰ ਜੋਗਿੰਦਰ ਸਿੰਘ ਨੇ ਕਿਵੇਂ ਨਾ ਕਿਵੇਂ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਕੇ ਵਾਪਸ ਏਕਾਂਤਵਾਸ ਵਿੱਚ ਭੇਜਿਆ।

ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਮੱਧ ਪ੍ਰਦੇਸ਼ ਤੋਂ ਕੰਮ ਕਰ ਕੇ ਵਾਪਸ ਆਏ ਹਨ। ਉਨ੍ਹਾਂ ਨੇ ਘਰ ਪਹੁੰਚਣ ਤੋਂ ਪਹਿਲਾਂ ਹੀ ਆਪਣੇ ਪਿੰਡਾਂ ਦੇ ਸਰਪੰਚਾਂ ਅਤੇ ਆਸ਼ਾ ਵਰਕਰਾਂ ਨੂੰ ਦੱਸ ਦਿੱਤਾ ਸੀ। ਜਦ ਉਹ ਪਿੰਡ ਪਹੁੰਚੇ ਤਾਂ ਉਨ੍ਹਾਂ ਸਭ ਨੇ ਸਾਨੂੰ ਆਪੋ-ਆਪਣੇ ਘਰਾਂ ਵਿੱਚ ਜਾਣ ਲਈ ਕਿਹਾ। ਕਾਮਿਆਂ ਨੇ ਸਰਕਾਰ ਦੀ ਪ੍ਰਬੰਧਾਂ ਬਾਰੇ ਪਰਦਾਫ਼ਾਸ਼ ਕੀਤਾ ਅਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਜੱਗ ਜਾਹਿਰ ਕੀਤਾ। ਕਾਮਿਆਂ ਨੇ ਦੋਸ਼ ਲਾਏ ਹਨ ਕਿ ਕਰੀਬ 10-10 ਦਿਨ ਉਹ ਆਪਣੇ ਘਰਾਂ ਵਿੱਚ ਰਹੇ, ਫ਼ਿਰ ਉਨ੍ਹਾਂ ਨੂੰ ਹੁਣ ਬੀਤੇ 3 ਦਿਨਾਂ ਤੋਂ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਨਾ ਤਾਂ ਸਮੇਂ ਸਿਰ ਉਨ੍ਹਾਂ ਨੂੰ ਰੋਟੀ ਮਿਲ ਰਹੀ ਹੈ ਨਾ ਹੀ ਕੋਈ ਬਾਥਰੂਮ ਜਾ ਪਾਣੀ ਦਾ ਪ੍ਰਬੰਧ ਹੈ ਅਤੇ 3 ਦਿਨਾਂ ਤੋਂ ਉਨ੍ਹਾਂ ਦਾ ਕਿਸੇ ਨੇ ਕੋਈ ਸੈਂਪਲ ਵੀ ਨਹੀਂ ਲਿਆ।

ਉਨ੍ਹਾਂ ਪ੍ਰਸ਼ਾਸਨ ਉੱਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕੰਬਾਇਨ ਮਾਲਕਾਂ ਨੂੰ ਘਰਾਂ ਵਿੱਚ ਕਿਉਂ ਰੱਖਿਆ ਗਿਆ ਹੈ, ਜਦਕਿ ਉਹ ਵੀ ਉਨ੍ਹਾਂ ਦੇ ਨਾਲ ਹੀ ਗਏ ਸਨ। ਇਸ ਮੌਕੇ ਗੱਲਬਾਤ ਕਰਦਿਆਂ ਐੱਸ.ਐੱਚ.ਓ ਜੋਗਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਫ਼ਰੀਦਕੋਟ ਅਨਿਲ ਕੁਮਾਰ ਨੇ ਕਿਹਾ ਕਿ ਇੱਥੇ ਜੋ ਲੋਕ ਏਕਾਂਤਵਾਸ ਵਿੱਚ ਰੱਖੇ ਗਏ ਸਨ, ਉਨ੍ਹਾਂ ਨੇ ਕੁੱਝ ਸਮੱਸਿਆਵਾਂ ਨੂੰ ਲੈ ਕੇ ਧਰਨਾ ਲਗਾਇਆ ਸੀ। ਜਿਸ ਨੂੰ ਚੁੱਕਵਾ ਦਿਤਾ ਗਿਆ ਹੈ ਅਤੇ ਮੈਡੀਕਲ ਟੀਮ ਵਲੋਂ ਇਨ੍ਹਾਂ ਦੇ ਸੈਂਪਲ ਲਏ ਜ਼ਾ ਰਹੇ ਹਨ।

ABOUT THE AUTHOR

...view details