ਫਰੀਦਕੋਟ: ਭਾਵੇਂ ਟਰੈਵਲ ਏਜੰਟਾਂ ਵੱਲੋਂ ਗੁੰਮਰਾਹ ਕਰਨ ਕਰਕੇ ਪੰਜਾਬ ਦੇ ਅਨੇਕਾਂ ਨੌਜਵਾਨ ਲੜਕੇ- ਲੜਕੀਆਂ ਅਰਬ ਦੇਸ਼ਾਂ ਵਿੱਚ ਭੇਜੇ ਜਾ ਰਹੇ ਹਨ, ਪਰ ਕਈ ਨੌਜਵਾਨ ਇਹਨਾਂ ਦੀ ਠੱਗੀ ਦਾ ਸ਼ਿਕਾਰ ਵੀ ਹੋ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਕੋਟਕਪੂਰੇ ਦੇ ਮੁਹੱਲਾ ਪ੍ਰੇਮ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੇ ਇੱਕ ਪਰਿਵਾਰ ਨੇ ਆਪਣੀ ਇਕਲੌਤੀ ਔਲਾਦ ਮਹਿਜ 22 ਸਾਲਾਂ ਦੀ ਧੀ ਨੂੰ ਉਹਨਾਂ ਦੀ ਹੀ ਰਿਸ਼ਤੇਦਾਰੀ ਵਿੱਚ ਇੱਕ ਔਰਤ ਨੇ ਰੁਜ਼ਗਾਰ ਦੇਣ ਦਾ ਝਾਂਸਾ ਦੇ ਕੇ ਦੁਬਈ ਪਹੁੰਚਾਇਆ ਸੀ, ਪਰ ਇੱਕ ਸਾਲ ਨਰਕ ਵਾਲਾ ਜੀਵਨ ਬਤੀਤ ਕਰਨ ਉਪਰੰਤ ਜਦੋਂ ਉਕਤ ਲੜਕੀ ਨੂੰ ਭਵਿੱਖ ਧੁੰਦਲਾ ਜਾਪਿਆ ਤੇ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਪੀੜਤ ਲੜਕੀ ਦੇ ਖੁਲਾਸੇ:ਲੜਕੀ ਨੇ ਦੱਸਿਆ ਕੇ ਉਸ ਦੀ ਭੂਆ ਦੀ ਕੁੜੀ ਵੱਲੋਂ ਨੌਕਰੀ ਦਾ ਝਾਂਸਾ ਦੇਕੇ ਉਸ ਨੂੰ ਦੁਬਈ ਬੁਲਾਇਆ ਗਿਆ ਸੀ, ਬਾਅਦ 'ਚ ਉਸ ਨੂੰ ਗਲਤ ਰਸਤੇ ਤੋਰਨ ਦੀ ਕੋਸਿਸ਼ ਕੀਤੀ, ਪਰ ਉਸ ਵੱਲੋਂ ਇਨਕਾਰ ਕਰਨ ਉੱਤੇ ਉਸ ਘਰੋਂ ਕੱਢ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਦੁਬਾਈ ਦੀ ਇੱਕ ਪਾਰਕ ਵਿੱਚ ਰਹਿਣ ਲਈ ਮਜ਼ਬੂਰ ਹੋ ਗਈ, ਪਰ ਕੋਟਕਪੂਰਾ ਦੇ ਸਮਾਜਸੇਵੀ ਮਨਜੀਤ ਸਿੰਘ ਢਿੱਲੋਂ ਨੇ ਉਹਨਾਂ ਦੀ ਮਦਦ ਕੀਤੀ ਤੇ ਉਸ ਨੂੰ ਵਾਪਿਸ ਭਾਰਤ ਭੇਜ ਦਿੱਤਾ।