ਪੰਜਾਬ ਪੁਲਿਸ ਦੇ SI ਦਾ ਵਿਦੇਸ਼ੀ ਕੁਸ਼ਤੀ ਅਖਾੜੇ 'ਚ ਬਕਮਾਲ ਪ੍ਰਦਰਸ਼ਨ, ਪਰ ਸਰਕਾਰ ਨਾਲ ਇਸ ਗੱਲੋਂ ਨਾਰਾਜ਼ਗੀ ਫ਼ਰੀਦਕੋਟ:ਜਿੱਥੇ ਪੰਜਾਬ ਦੀ ਧਰਤੀ ਨੇ ਆਪਣੀ ਮਜ਼ਬੂਤੀ ਦੀਆਂ ਜੜਾਂ ਪੂਰੀ ਦੁਨੀਆਂ ਵਿੱਚ ਫੈਲਾ ਦਿੱਤੀਆ ਹਨ, ਉੱਥੇ ਹੀ ਫ਼ਰੀਦਕੋਟ ਜ਼ਿਲ੍ਹੇ ਦਾ ਨਾਮ ਵੀ ਇੱਥੋਂ ਦੇ ਨੌਜਵਾਨ ਅਤੇ ਪੁਲਿਸ ਦੇ ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਨੇ ਚਮਕਾ ਦਿੱਤਾ ਹੈ। ਉਨ੍ਹਾਂ ਨੇ ਵਿਸ਼ਵ ਪੱਧਰੀ ਪੁਲਿਸ ਕੁਸ਼ਤੀ ਮੁਕਾਬਲੇ ਵਿੱਚ ਵਿਨੀਪੈਗ (ਕੈਨੇਡਾ) ਵਿੱਚ ਸੋਨ ਤਗ਼ਮਾ ਹਾਸਿਲ ਕੀਤਾ ਹੈ। ਇਹ ਕੋਈ ਪਹਿਲੀ ਜਿੱਤ ਜਾਂ ਤਗ਼ਮਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਤਗ਼ਮੇ ਅਪਣੇ ਨਾਂਅ ਕਰ ਚੁੱਕੇ ਹਨ।
ਹੁਣ ਤੱਕ ਦੀ ਉਪਲਬਧੀਆਂ: ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਹਰਪ੍ਰੀਤ ਸਿੰਘ ਨੇ ਪਹਿਲਵਾਨੀ ਦੇ 20 ਸਾਲ ਦੇ ਸਫ਼ਰ ਵਿੱਚ ਕਈ ਉਪਲੱਬਧੀਆਂ ਹਾਸਿਲ ਕੀਤੀਆਂ ਹਨ। ਹਰਪ੍ਰੀਤ ਸਿੰਘ ਨੇ 15 ਸਾਲ ਤੋਂ ਨੈਸ਼ਨਲ ਚੈਂਪੀਅਨ, 5 ਵਾਰ ਦਾ ਏਸ਼ੀਅਨ ਦਾ ਮੈਡਲਿਸਟ, 2 ਵਾਰ ਕਾਮਨਵੈਲਥ ਦਾ ਚੈਂਪੀਅਨ ਮੈਡਲਿਸਟ, 3 ਵਾਰ ਇੰਡੀਆ ਪੁਲਿਸ ਦਾ ਗੋਲਡ ਮੈਡਲਿਸਟ ਅਤੇ 2 ਵਾਰ ਵਿਸ਼ਵ ਪੱਧਰ ਪੁਲਿਸ ਦਾ ਗੋਲਡ ਮੈਡਲਿਸਟ ਰਹਿ ਚੁੱਕਾ ਹੈ।
ਸਰਕਾਰ ਨਾਲ ਇਸ ਗੱਲੋਂ ਨਾਰਾਜ਼ਗੀ ਸਰਕਾਰ ਨਾਲ ਨਾਰਾਜ਼ਗੀ, ਨਾ ਸਨਮਾਨ, ਨਾ ਰੈਂਕ ਵਧਾਈ: ਪਹਿਲਵਾਨ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਪ੍ਰਤੀ ਜ਼ਰੂਰ ਨਿਰਾਸ਼ਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਮੈਨੂੰ ਸਨਮਾਨਿਤ ਕਿਉਂ ਨਹੀਂ ਕੀਤਾ ਗਿਆ। ਇਸ ਗੋਲਡ ਮੈਡਲਿਸਟ ਨੇ 2 ਵਾਰ ਵਿਸ਼ਵ ਪੱਧਰ ਉੱਤੇ ਪੰਜਾਬ ਪੁਲਿਸ ਦਾ ਪਰਚਮ ਲਹਿਰਾਇਆ ਹੈ, ਪਰ ਪਹਿਲਵਾਨ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਪ੍ਰਤੀ ਨਿਰਾਸ਼ਾ ਜਤਾਈ ਹੈ, ਕਿਉਕਿ ਉਸ ਦਾ ਕਹਿਣਾ ਹੈ ਕਿ ਪੰਜਾਬ ਦਾ ਇੱਕ ਵੱਡਾ ਸਨਮਾਨ ਜਿਸ ਦਾ ਉਹ ਹੱਕਦਾਰ ਸੀ, ਪਰ ਉਸ ਨੂੰ ਅੱਜ ਤੱਕ ਨਹੀਂ ਦਿੱਤਾ ਗਿਆ। ਉਹ ਸਰਕਾਰ ਅੱਗੇ ਵਾਰ ਵਾਰ ਅਪੀਲ ਕਰਦਾ ਨਜ਼ਰ ਆ ਰਿਹਾ ਹੈ ਕਿ ਆਖਿਰ ਕਿਉਂ ਨਹੀਂ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਇੰਨੀਆਂ ਉਪਲੱਬਧੀਆਂ ਹਾਸਿਲ ਕਰਨ ਵਾਲਾ ਥਾਣੇਦਾਰ ਹਰਪ੍ਰੀਤ ਸਿੰਘ ਅੱਜ ਵੀ ਸਬ ਇੰਸਪੈਕਟਰ ਰੈਂਕ ਤੱਕ ਹੀ ਸੀਮਤ ਕਿਉਂ ਹੈ। ਇਹ ਉਸ ਦਾ ਵੱਡਾ ਸਵਾਲ ਹੈ।
ਮਹਾਰਾਜਾ ਰਣਜੀਤ ਸਿੰਘ ਐਵਾਰਡ ਦੀ ਬਹੁਤ ਅਹਿਮੀਅਤ:ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੋਨ ਤਗ਼ਮਾ ਜੇਤੂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ 2004 ਤੋਂ ਫ਼ਰੀਦਕੋਟ ਸ਼ੇਖ ਫਰੀਦ ਕੁਸ਼ਤੀ ਅਖਾੜੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕੋਚ ਹਰਗੋਬਿੰਦ ਸਿੰਘ ਰਹੇ ਹਨ। ਉਹ ਪਹਿਲਵਾਨੀ ਵਿੱਚ ਕਈ ਤਗ਼ਮੇ ਜਿੱਤ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਹ ਪੰਜਾਬ ਪੁਲਿਸ ਵਿੱਚ 2017 'ਚ ਬਤੌਰ ਸਬ ਇੰਸਪੈਕਟਰ ਭਾਰਤੀ ਹੋਏ ਸਨ, ਪਰ ਇੰਨੇ ਮੈਡਲ ਜਿੱਤਣ ਤੋਂ ਬਾਅਦ ਵੀ ਉਹ ਬਤੌਰ ਸਬ ਇੰਸਪੈਕਟਰ ਹੀ ਹਨ, ਅੱਗੇ ਰੈਂਕ ਨਹੀਂ ਵਧਾਈ ਗਈ। ਉਨ੍ਹਾਂ ਨੇ ਸਰਕਾਰ ਪ੍ਰਤੀ ਨਿਰਾਸ਼ਾ ਜਤਾਉਂਦੇ ਹੋਏ ਦੱਸਿਆ ਕਿ 2013 ਤੋ ਬਾਅਦ 2019 ਵਿੱਚ ਮਹਾਰਾਜਾ ਰਣਜੀਤ ਸਿੰਘ ਐਵਾਰਡ ਦਿੱਤਾ ਗਿਆ ਸੀ, ਉਸ ਵਲੋਂ ਵੀ ਇਸ ਮੈਡਲ ਲਈ ਅਪਲਾਈ ਕੀਤਾ ਸੀ, ਪਰ ਇਸ ਦੇ ਬਾਵਜੂਦ ਵੀ ਉਸ ਨੂੰ ਇਸ ਮੈਡਲ ਤੋ ਵਾਂਝਾ ਰੱਖਿਆ ਗਿਆ।
ਉਨ੍ਹਾਂ ਕਿਹਾ ਕਿ ਇਕ ਖਿਡਾਰੀ ਲਈ ਇਸ ਐਵਾਰਡ ਦੀ ਬਹੁਤ ਅਹਿਮੀਅਤ ਹੈ। ਖਿਡਾਰੀ ਦੇ ਹੌਂਸ਼ਲਾ ਅਫਜ਼ਾਈ ਲਈ ਉਸ ਨੂੰ ਸਨਮਾਨਿਤ ਵੀ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ ਬਣਦਾ ਸਨਮਾਨ ਜ਼ਰੂਰ ਮਿਲਿਆ ਹੈ ਅਤੇ ਇੰਡੀਆ ਪੁਲਿਸ ਕੰਟਰੋਲ ਬੋਰਡ ਸਾਰਾ ਖ਼ਰਚਾ ਚੁੱਕਦੀ ਹੈ। ਪਰ, ਪੰਜਾਬ ਸਰਕਾਰ ਵਲੋਂ ਉਨਾ ਦਾ ਕੋਈ ਸਨਮਾਨ ਨਹੀਂ ਕੀਤਾ ਗਿਆ, ਕਿਉਕਿ ਇਹ ਮੈਡਲ ਉਨ੍ਹਾਂ ਦੀ ਪਾਲਿਸੀ ਵਿੱਚ ਨਹੀਂ ਆਉਂਦਾ। ਉਨ੍ਹਾਂ ਨੂੰ ਪੀਏਪੀ ਪੁਲਿਸ ਅਕੈਡਮੀ ਵਿੱਚ ਸਪੋਰਟਸ ਸੈਕਟਰੀ ਬਹਾਦਰ ਸਿੰਘ ਵੱਲੋਂ ਜ਼ਰੂਰ ਮੈਡਲ ਲਈ ਸ਼ਾਬਾਸ਼ੀ ਦਿੱਤੀ ਗਈ ਹੈ।
ਹਰਿਆਣਾ ਸਰਕਾਰ ਮੁਕਾਬਲੇ, ਪੰਜਾਬ ਸਰਕਾਰ ਵਲੋਂ ਖੇਡਾਂ 'ਚ ਉਪਰਾਲਾ ਘੱट : ਇਸ ਮੌਕੇ ਪੰਜਾਬ ਸਪੋਰਟਸ ਕੁਸ਼ਤੀ ਦੇ ਕੋਚ ਵਜੋਂ ਸੇਵਾ ਨਿਭਾ ਰਹੇ ਗੁਰਪ੍ਰੀਤ ਸਿੰਘ ਨੇ ਕਿਹਾ ਉਹ ਪੂਰੇ ਪੰਜਾਬ ਨੂੰ ਮੁਬਾਰਕਬਾਦ ਦਿੰਦੇ ਹਨ ਕਿਉਂਕਿ ਇਸ ਪਹਿਲਵਾਨ ਨੇ ਹਰ ਈਵੈਂਟ ਵਿੱਚ ਬਹੁਤ ਨਾਮ ਬਣਾਇਆ ਹੈ। ਬਹੁਤ ਮਿਹਨਤ ਕਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਵੀਂ ਪਾਲਿਸੀ ਬਣਾਈ ਜਾ ਰਹੀ ਹੈ, ਪਰ ਅਜੇ ਤਕ ਕੋਈ ਸਨਮਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦੇ ਮੁਕਾਬਲੇ ਪੰਜਾਬ ਸਰਕਾਰ ਦਾ ਉਪਰਾਲਾ ਬਹੁਤ ਥੋੜਾ ਹੈ। ਹੁਣ ਤੱਕ ਉਨ੍ਹਾਂ ਦੇ ਅਖਾੜੇ ਵਲੋਂ 20 ਦੇ ਕਰੀਬ ਨੈਸ਼ਨਲ ਪਹਿਲਵਾਨ ਪ੍ਰਾਪਤੀਆਂ ਕਰ ਚੁੱਕੇ ਹਨ।