ਪੰਜਾਬ

punjab

By

Published : May 22, 2022, 8:10 AM IST

ETV Bharat / state

ਹੁਣ ਇਸ ਵੱਟਸਐਪ ਨੰਬਰ 'ਤੇ ਦਿੱਤੀ ਜਾ ਸਕਦੀ ਹੈ ਨਸ਼ਿਆਂ ਸੰਬੰਧੀ ਜਾਣਕਾਰੀ

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੀ ਕੜੀ ਵਜੋ ਜ਼ਿਲ੍ਹਾ ਪੁਲਿਸ ਅਵਨੀਤ ਕੌਰ ਸਿੱਧੂ, ਐਸ.ਐਸ.ਪੀ. ਫਰੀਦਕੋਟ (SSP Faridkot) ਵੱਲੋਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਫਰੀਦਕੋਟ ਨੂੰ ਨਸ਼ਾ ਮੁਕਤ ਕਰਨ ਲਈ ਵੱਚਨਬੱਧ ਹੈ। ਇਸ ਉਪਰਾਲੇ ਨੂੰ ਪੂਰੀ ਤਰ੍ਹਾਂ ਸਫਲ ਫਿਰ ਹੀ ਬਣਾਇਆ ਜਾ ਸਕਦਾ ਹੈ।

ਵੱਟਸਐਪ ਨੰਬਰ:75270-29029 ਤੇ ਦਿੱਤੀ ਜਾ ਸਕਦੀ ਹੈ ਨਸ਼ਿਆਂ ਸੰਬੰਧੀ ਜਾਣਕਾਰੀ
ਵੱਟਸਐਪ ਨੰਬਰ:75270-29029 ਤੇ ਦਿੱਤੀ ਜਾ ਸਕਦੀ ਹੈ ਨਸ਼ਿਆਂ ਸੰਬੰਧੀ ਜਾਣਕਾਰੀ

ਫਰੀਦਕੋਟ: ਪੰਜਾਬ ਸਰਕਾਰ (Government of Punjab) ਅਤੇ ਡੀ.ਜੀ.ਪੀ. ਪੰਜਾਬ (DGP Punjab) ਵੱਲੋ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੀ ਕੜੀ ਵਜੋ ਜ਼ਿਲ੍ਹਾ ਪੁਲਿਸ ਅਵਨੀਤ ਕੌਰ ਸਿੱਧੂ, ਐਸ.ਐਸ.ਪੀ. ਫਰੀਦਕੋਟ (SSP Faridkot) ਵੱਲੋਂ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਫਰੀਦਕੋਟ ਨੂੰ ਨਸ਼ਾ ਮੁਕਤ ਕਰਨ ਲਈ ਵੱਚਨਬੱਧ ਹੈ। ਇਸ ਉਪਰਾਲੇ ਨੂੰ ਪੂਰੀ ਤਰ੍ਹਾਂ ਸਫਲ ਫਿਰ ਹੀ ਬਣਾਇਆ ਜਾ ਸਕਦਾ ਹੈ, ਜੇਕਰ ਆਮ ਪਬਲਿਕ ਇਸ ਮਕਸਦ ਲਈ ਜ਼ਿਲ੍ਹਾ ਪੁਲਿਸ ਫਰੀਦਕੋਟ ਦਾ ਸਹਿਯੋਗ ਕਰੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਫਰੀਦਕੋਟ ਵੱਲੋ ਇੱਕ ਵੱਟਸਐਪ ਨੰਬਰ:75270-29029 ਜਾਰੀ ਕੀਤਾ ਗਿਆ। ਇਸ ਨੰਬਰ ਤੇ ਕੋਈ ਵੀ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ (Individuals dealing in drugs) ਬਾਰੇ ਟੈਕਸਟ ਮੈਸਿਜ ਜਾਂ ਵੱਟਸਐਪ ਮੈਸਿਜ ਰਾਹੀ ਜਾਣਕਾਰੀ ਦੇ ਸਕਦਾ ਹੈ। ਇਸ ਨੰਬਰ ਤੇ ਕੋਈ ਕਾਲ ਨਾ ਕੀਤੀ ਜਾਵੇ ।ਇਹ ਨੰਬਰ ਉਨ੍ਹਾਂ ਵੱਲੋ ਖੁਦ (ਐੱਸ.ਐੱਸ.ਪੀ. ਵੱਲੋ) ਹੀ ਚਲਾਇਆ ਜਾਵੇਗਾ।

ਇਸ ਲਈ ਉਨ੍ਹਾਂ ਵੱਲੋ ਜ਼ਿਲ੍ਹਾ ਫਰੀਦਕੋਟ (District Faridkot) ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਬੇਝਿਜਕ ਅਤੇ ਬਿਨਾ ਕਿਸੇ ਡਰ-ਭੈਅ ਦੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ, ਮਾੜੇ ਅਨਸਰਾਂ ਬਾਰੇ ਬਿਨਾਂ ਕਿਸੇ ਰੰਜਿਸ਼ ਦੇ ਸਹੀ ਜਾਣਕਾਰੀ ਇਸ ਨੰਬਰ ਤੇ ਦੇ ਕੇ ਜ਼ਿਲ੍ਹਾ ਫਰੀਦਕੋਟ ਨੂੰ ਨਸ਼ਾ ਮੁਕਤ ਜਿ਼ਲ੍ਹਾ ਬਣਾਉਣ ਅਤੇ ਇਸ ਜ਼ਿਲ੍ਹਾ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਆਪਣਾ ਸਹਿਯੋਗ ਦੇਣ । ਇਸ ਨੰਬਰ ਤੇ ਪ੍ਰਾਪਤ ਹੋਈ ਸੂਚਨਾ ਤਸਦੀਕ ਕਰਨ ਉਪਰੰਤ ਜਾਣਕਾਰੀ ਸਹੀ ਪਾਏ ਜਾਣ ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਬਿਲਕੁਲ ਗੁਪਤ ਰੱਖੀ ਜਾਵੇਗਾ।

ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਜ਼ਿਲ੍ਹਾ ਪੁਲਿਸ ਫਰੀਦਕੋਟ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਵੱਚਨਬੱਧ ਹੈ। ਉਨ੍ਹਾਂ ਵੱਲੋ ਜ਼ਿਲ੍ਹਾ ਫਰੀਦਕੋਟ ਅੰਦਰ ਪੜ੍ਹ ਰਹੇ ਲੜਕੇ/ਲੜਕੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਅਤੇ ਇਸ ਬਿਮਾਰੀ ਤੋ ਖੁਦ ਸੁਚੇਤ ਰਹਿਣ ਅਤੇ ਆਪਣੇ ਚੁਗਿਰਦੇ ਵਿੱਚ ਰਹਿ ਰਹੇ ਦੋਸਤਾਂ/ਮਿਤਰਾਂ/ਰਿਸ਼ਤੇਦਾਰਾਂ ਨੂੰ ਸੁਚੇਤ ਰਹਿਣ ਲਈ ਪ੍ਰੇਰਿਤ ਕਰਨ ਬਾਰੇ ਕੌਫੀ ਵਿਦ ਐਸ.ਐਸ.ਪੀ. ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ। ਇਸ ਪ੍ਰੋਗਰਾਮ ਤਹਿਤ ਮਿਤੀ 21-05-2022 ਨੂੰ ਕੌਫੀ ਵਿਦ ਐਸ.ਐਸ.ਪੀ. ਪ੍ਰੋਗਰਾਮ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਹੀ ਉਕਤ ਵਟਸੈਪ ਨੰਬਰ:75270-29029 ਜਾਰੀ ਕੀਤਾ ਗਿਆ।

ਇਹ ਵੀ ਪੜ੍ਹੋ:ਪੁਲਿਸ ਨੇ ਸੁਲਝਾਇਆ ਲੁਧਿਆਣਾ ਅਦਾਲਤ ਧਮਾਕਾ ਮਾਮਲਾ, ਮੁੱਖ ਮੁਲਜ਼ਮ ਗ੍ਰਿਫ਼ਤਾਰ

ABOUT THE AUTHOR

...view details